HOME ਡੇਰਾਬੱਸੀ ਸੈਣੀ ਸਭਾ ਦੇ ਪ੍ਰਧਾਨ ਅਤੇ ਨਾਮਵਰ ਆਰਕੀਟੈਕਟ ਸੁਖਬੀਰ ਸੈਣੀ ਦਾ ਦਿਹਾਂਤ

ਡੇਰਾਬੱਸੀ ਸੈਣੀ ਸਭਾ ਦੇ ਪ੍ਰਧਾਨ ਅਤੇ ਨਾਮਵਰ ਆਰਕੀਟੈਕਟ ਸੁਖਬੀਰ ਸੈਣੀ ਦਾ ਦਿਹਾਂਤ

2
ਸੁਖਬੀਰ ਸੈਣੀ ਦੀ ਪੁਰਾਣੀ ਤਸਵੀਰ।
ਚੰਡੀਗੜ੍ਹ ਦੀ ਉਸਾਰੀ ‘ਚ ਪਾਇਆ ਸੀ ਅਹਿਮ ਯੋਗਦਾਨ
ਅੰਤਿਮ ਸੰਸਕਾਰ ਸ਼ਨੀਵਾਰ ਸਵੇਰੇ 11:30 ਵਜੇ ਸੈਣੀ ਸ਼ਮਸ਼ਾਨਘਾਟ ਵਿਖੇ ਹੋਵੇਗਾ
ਡੇਰਾਬੱਸੀ,   (ਸਮਾਜ ਵੀਕਲੀ)   ਸੰਜੀਵ ਸਿੰਘ ਸੈਣੀ): ਡੇਰਾਬੱਸੀ ਇਲਾਕੇ ਦੀ ਉੱਘੀ ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤ, ਸੈਣੀ ਸਭਾ ਦੇ ਪ੍ਰਧਾਨ ਅਤੇ ਪ੍ਰਸਿੱਧ ਆਰਕੀਟੈਕਟ ਸੁਖਬੀਰ ਸੈਣੀ ਦਾ ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਹੋ ਗਿਆ। ਉਹ 73 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੁਖਬੀਰ ਸੈਣੀ ਕੇਵਲ ਇੱਕ ਸਿਆਸੀ ਆਗੂ ਹੀ ਨਹੀਂ ਸਗੋਂ ਇੱਕ ਬੁੱਧੀਜੀਵੀ ਅਤੇ ਤਕਨੀਕੀ ਮਾਹਰ ਵੀ ਸਨ। ਉਹ ਪੁਰਾਣੇ ਸਮੇਂ ਦੇ ਗ੍ਰੈਜੂਏਟ ਆਰਕੀਟੈਕਟ ਸਨ ਅਤੇ ਉਨ੍ਹਾਂ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ‘ਸਿਟੀ ਬਿਊਟੀਫੁਲ’ ਚੰਡੀਗੜ੍ਹ ਦੀ ਉਸਾਰੀ ਵੇਲੇ ਉਨ੍ਹਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਸੀ। ਸਮਾਜ ਸੇਵਾ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਕੱਦ ਕਾਫੀ ਉੱਚਾ ਸੀ। ਉਹ ਲੰਮਾ ਸਮਾਂ ਸੀਨੀਅਰ ਕਾਂਗਰਸੀ ਆਗੂ ਵਜੋਂ ਵਿਚਰੇ ਅਤੇ ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਵਰਗੇ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। ਸੁਖਬੀਰ ਸੈਣੀ ਆਪਣੇ ਪਿੱਛੇ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ। ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋ ਬੇਟੀਆਂ, ਇੱਕ ਬੇਟਾ, ਦੋ ਦੋਹਤੇ ਅਤੇ ਦੋ ਪੋਤੀਆਂ ਸ਼ਾਮਲ ਹਨ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ, ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਸਵੇਰੇ 11:30 ਵਜੇ ਡੇਰਾਬੱਸੀ ਦੇ ਸੈਣੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਸੈਣੀ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਿਲ੍ਹਾ ਮੈਜਿਸਟਰੇਟ ਵੱਲੋਂ ਮਾਲੇਰਕੋਟਲਾ ਜਿਲ੍ਹੇ ਦੀ ਹਦੂਦ ਅੰਦਰ ਡਰੋਨ ਉਡਾਉਣ ਤੇ ਪਾਬੰਦੀ ਦੇ ਹੁਕਮ
Next articleਐਮਾਜੋਨ ਵੱਲੋਂ ਹਜ਼ਾਰਾਂ ਕਰਮਚਾਰੀਆਂ ਦੀ ਛੁੱਟੀ ਦੀ ਤਿਆਰੀ