HOME ਡੇਰਾਬੱਸੀ ਸ਼ਹਿਰ ਨੂੰ ਸੋਹਣਾ ਬਣਾਉਣ ਲਈ 53.95 ਲੱਖ ਦੀ ਲਾਗਤ ਨਾਲ ਗੇਟ...

ਡੇਰਾਬੱਸੀ ਸ਼ਹਿਰ ਨੂੰ ਸੋਹਣਾ ਬਣਾਉਣ ਲਈ 53.95 ਲੱਖ ਦੀ ਲਾਗਤ ਨਾਲ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ

ਡੇਰਾਬੱਸੀ,   (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ, ਮੋਹਾਲੀ) ਡੇਰਾਬੱਸੀ ਸ਼ਹਿਰ ਨੂੰ ਸੋਹਣਾ ਬਣਾਉਣ ਲਈ ਨਗਰ ਕੌਂਸਲ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡੇਰਾਬੱਸੀ ਬੱਸ ਸਟੈਂਡ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇੱਕ ਵੱਡੇ ਗੇਟ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ l ਇਹ ਗੇਟ ਨਗਰ ਕੌਂਸਲ ਡੇਰਾਬੱਸੀ ਵੱਲੋਂ 53.95 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਆਸ਼ੂ ਉਪਨੇਜਾ ਅਤੇ ਆਪ ਆਗੂ ਨਰੇਸ਼ ਉਪਨੇਜਾ ਨੇ ਪੂਜਾ ਤੋਂ ਬਾਅਦ ਰਸਮੀ ਤੌਰ ‘ਤੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਕੌਂਸਲ ਪ੍ਰਧਾਨ ਅਨੁਸਾਰ ਗੇਟ ਦੇ ਉੱਪਰ ਇੱਕ ਸੁੰਦਰ ਰੱਥ ਬਣਾਇਆ ਜਾਵੇਗਾ l ਜਿਸ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਅਰਜੁਨ ਨੂੰ ਮਹਾਭਾਰਤ ਦੌਰਾਨ ਗੀਤਾ ਉਪਦੇਸ਼ ਦਿੰਦੇ ਹੋਏ ਦਿਖਾਏ ਜਾਣਗੇ । ਰੱਥ ਨੂੰ ਕੁਰੂਕਸ਼ੇਤਰ ਦੀ ਤਰਜ਼ ‘ਤੇ ਵੀ ਸਜਾਇਆ ਜਾਵੇਗਾ ਜਦੋਂ ਕਿ ਪ੍ਰਵੇਸ਼ ਦੁਆਰ ਨੂੰ ਧਾਰਮਿਕ ਮਹੱਤਵ ਵਾਲੇ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਰੱਥ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਭੇਂਟ ਕਰਨਗੇ। ਵਿਧਾਇਕ ਰੰਧਾਵਾ ਨੇ ਕਿਹਾ ਕਿ ਉਹ ਖੁਦ ਗੇਟ ਦਾ ਉਦਘਾਟਨ ਨਹੀਂ ਕਰਨਗੇ, ਸਗੋਂ ਇਲਾਕੇ ਦੀ ਸਭ ਤੋਂ ਬਜ਼ੁਰਗ ਔਰਤ ਤੋਂ ਇਸਦਾ ਉਦਘਾਟਨ ਕਰਵਾਉਣਗੇ। ਉਨ੍ਹਾਂ ਕਿਹਾ, “ਜਿਵੇਂ ਕੁਰੂਕਸ਼ੇਤਰ ਦੇ ਪ੍ਰਵੇਸ਼ ਦੁਆਰ ਨੇ ਆਪਣੀ ਪਛਾਣ ਬਣਾਈ ਹੈ, ਉਸੇ ਤਰ੍ਹਾਂ ਉਮੀਦ ਹੈ ਕਿ ਡੇਰਾਬੱਸੀ ਵਿੱਚ ਬਣਨ ਵਾਲਾ ਇਹ ਦਰਵਾਜ਼ਾ ਹੋਰ ਵੀ ਵਧੀਆ ਅਤੇ ਆਕਰਸ਼ਕ ਹੋਵੇਗਾ। ਜਦੋਂ ਵੀ ਕੋਈ ਯਾਤਰੀ ਇੱਥੋਂ ਲੰਘੇਗਾ ਉਹ ਡੇਰਾਬੱਸੀ ਦੀਆਂ ਖੂਬਸੂਰਤ ਯਾਦਾਂ ਆਪਣੇ ਨਾਲ ਲੈ ਜਾਵੇਗਾ।” ਉਨ੍ਹਾਂ ਕਿਹਾ ਕਿ ਪ੍ਰਵੇਸ਼ ਦੁਆਰ ਦਾ ਨਿਰਮਾਣ ਡੇਰਾਬੱਸੀ ਨੂੰ ਇਕ ਅਲੱਗ ਪਛਾਣ ਦੇਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ’ਚ ਆਉਂਦੇ ਸਾਲਾਨਾ ਹੜ੍ਹਾਂ ਦੌਰਾਨ ਰਾਹਤ ਦੇਣ ਵਾਸਤੇ ਕੇਂਦਰ ਵਿੱਤੀ ਪੈਕੇਜ ਪ੍ਰਦਾਨ ਕਰੇ- ਸੁਖਬੀਰ ਸਿੰਘ ਬਾਦਲ
Next articleSTEM CELL THERAPY (A New Dawn in Diabetes Treatment)