ਡੇਰਾ ਮਰਜਾਣੇ ਸ਼ਾਹ ਝੁੰਗੀਆਂ ਵਿਖੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਮੁੱਖ ਮਹਿਮਾਨ ਦੇ ਤੌਰ ‘ਤੇ ਹੋਏ ਹਾਜ਼ਰ

*ਹਰ ਧਰਮ ਮਨੁੱਖ ‘ਚ ਭਾਈਚਾਰਕ ਸਾਂਝ ਤੇ ਸ਼ਹਿਣਸ਼ੀਲਤਾ ਪੈਦਾ ਕਰਦਾ ਹੈ-ਸੰਧੂ*
ਫਿਲੌਰ/ਅੱਪਰਾ  (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਫਤਿਹਪੁਰ-ਝੁੰਗੀਆਂ ਵਿਖੇ ਸਥਿਤ ਡੇਰਾ ਮਰਜਾਣੇ ਸ਼ਾਹ ਜੀ ਵਿਖੇ ਐੱਨ. ਆਰ. ਆਈ ਵੀਰਾਂਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਹਲਕਾ ਫਿਲੌਰ ਤੋਂ ਸੀਨੀਅਰ ਕਾਂਗਰਸੀ ਆਗੂ ਸ੍ਰੀ ਰਜਿੰਦਰ ਸੰਧੂ ਫਿਲੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਮੇਲੇ ‘ਚ ਧਾਰਮਿਕ ਰਸਮਾਂ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬੋਲਦਿਆਂ ਸ੍ਰੀ ਰਜਿੰਦਰ ਸੰਧੂ ਫਿਲੌਰ ਨੇ ਕਿਹਾ ਕਿ ਹਰ ਧਰਮ ਮਨੁੱਖ ‘ਚ ਭਾਈਚਾਰਕ ਸਾਂਝ ਤੇ ਸ਼ਹਿਣਸ਼ੀਲਤਾ ਪੈਦਾ ਕਰਦਾ ਹੈ ਤੇ ਹਰ ਧਰਮ ਜਾਂ ਮਜ਼ਹਬ ਵਿਅਕਤੀ ਨੂੰ  ਮਾਨਸਿਕ ਤੌਰ ‘ਤੇ ਮਜਬੂਤ ਕਰਦਾ ਹੈ | ਇਸ ਲਈ ਇਸ ਜੱਗ ਦੇ ਅੰਦਰ ‘ਨਾਮ ਤੇ ਧਾਮ’ ਦੀ ਮਹਾਨਤਾ ਨੂੰ  ਸਮਝਣਾ ਬਹੁਤ ਜਰੂਰੀ ਹੈ | ਸਮੂਹ ਪ੍ਰਬੰਧਕ ਕਮੇਟੀ ਤੇ ਮੋਹਤਬਰਾਂ ਵਲੋਂ ਉਨਾਂ ਨੂੰ  ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਸੁਰਜੀਤ ਕੌਰ ਸਗਨੇਵਾਲ, ਸਰਪੰਚ ਅਮਰੀਕ ਸਿੰਘ ਥਲਾ, ਹਰਦੀਪ ਭੱਚੂ, ਸ਼ੈਲੀ ਸ਼ੇਰਗਿੱਲ, ਸਰਪੰਚ ਤਰਸੇਮ ਸਿੰਘ ਛਾਓਲੇ, ਹਰਜਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਤੇ ਸਮੂਹ ਸੰਗਤਾਂ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article” ਕੁਸ਼ਲ ਪ੍ਰਸ਼ਾਸਕ ਅਤੇ ਵਿਦਿਆਦਾਨੀ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ”
Next articleਰੂਸ ਦੇ ਦਾਗੇਸਤਾਨ ‘ਚ ਧਾਰਮਿਕ ਸਥਾਨਾਂ ‘ਤੇ ਅੱਤਵਾਦੀ ਹਮਲਾ, ਪਾਦਰੀ ਦਾ ਗਲਾ ਵੱਢਿਆ; 7 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ