ਪੰਮਾ ਡੂੰਮੇਂਵਾਲੀਆ ਅਤੇ ਸਰਦਾਰ ਅਲੀ ਤੇ ਹੋਰ ਫਨਕਾਰਾਂ ਨੇ ਖੂਬ ਬੰਨ੍ਹਿਆ ਰੰਗ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰਪਾਲ ਸਿੰਘ ਕਲੇਰ ) ਕਾਠਗੜ੍ਹ ਹਲਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਵਿਸਾਖੀ ਨੂੰ ਸਮਰਪਿਤ ਸਲਾਨਾ ਮੇਲਾ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਦੀ ਸਰਪ੍ਰਸਤੀ ਅਤੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਦੀ ਅਗਵਾਈ ਵਿੱਚ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਨਿਭਾਈ ਗਈ ਅਤੇ ਚਿਰਾਗ ਰੋਸ਼ਨ ਕੀਤੇ ਗਏ। ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਸੰਗਤਾਂ ਦਰਬਾਰ ਉੱਤੇ ਨਤਮਸਤਕ ਹੋਈਆਂ। ਇਸ ਸਲਾਨਾ ਮੇਲੇ ਮੌਕੇ ਪੰਜਾਬ ਦੇ ਮਸ਼ਹੂਰ ਕਲਾਕਾਰ ਜਿਨਾਂ ਵਿੱਚ ਪ੍ਰਵੇਜ਼ ਆਲਮ ਕਵਾਲ, ਪੰਮਾ ਡੁੰਮੇਵਾਲੀਆ, ਜੀ ਖਾਨ, ਸਰਦਾਰ ਅਲੀ, ਰਿਆਜ਼ ਖਾਨ, ਹਰਮਨ-ਜਰਮਨ, ਮਾਸਟਰ ਸਲੀਮ, ਮੁਨੱਵਰ ਅਲੀ, ਸੰਨੀ ਮਿੱਤਲ, ਬੱਲੂ ਲੌਂਸਰ, ਰਣਜੀਤ ਮਾਨ ਲੋਂਸਰ ਆਦਿ ਫਨਕਾਰਾਂ ਨੇ ਆਪਣੇ ਅਲਫਾਜ਼ਾਂ ਅਤੇ ਅਦਾਵਾਂ ਨਾਲ ਲੰਬਾ ਸਮਾਂ ਰੰਗ ਬੰਨੀ ਰੱਖਿਆ। ਗਾਇਕ ਸਰਦਾਰ ਅਲੀ ਦੁਆਰਾ ਗਾਏ ਗਏ ਧਾਰਮਿਕ ਗੀਤ ” ਇੱਕ ਦੀ ਬਣ ਕੇ ਮਰ ਮੁੱਕ ਜਾਵੀਂ, ਥਾਂ-ਥਾਂ ਟੱਕਰਾਂ ਖਾਵੀਂ ਨਾ” ਨੇ ਸੱਭ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ। ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਸਲਾਨਾ ਮੇਲੇ ਦਾ ਆਨੰਦ ਮਾਣਿਆ। ਮੇਲੇ ਦੌਰਾਨ ਡੇਰੇ ਵੱਲੋਂ ਦਿਨ ਰਾਤ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਊਨਾ ਤੋਂ ਡੀਐਸਪੀ ਅਤੇ ਇੰਟਰਨੈਸ਼ਨਲ ਕਬੱਡੀ ਪਲੇਅਰ ਅਜੇ ਠਾਕੁਰ, ਭਲਵਾਨ ਪ੍ਰਿਤਪਾਲ ਫਗਵਾੜਾ, ਕਬੱਡੀ ਕੋਚ ਸੁਲਤਾਨ ਬੱਡਖੀਰਾ, ਅਮਨ ਭਤੀਜ, ਹਨੀ ਪੰਡਿਤ, ਛੋਟਾ ਸਦਾਮ ਭਲਵਾਨ, ਅੰਜਲੀ ਮਹੰਤ ਦੇ ਨਾਲ ਚੰਡੀਗੜ੍ਹ ਤੋਂ ਆਏ ਹੋਏ ਹੋਰ ਮਹੰਤਾਂ ਤੋਂ ਇਲਾਵਾ ਸਾਧੂ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਹਲਕੇ ਤੇ ਬਾਹਰੋਂ ਆਈਆਂ ਸੰਗਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



