HOME ਡਿਪਟੀ ਸਪੀਕਰ ਸ.ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਲਾਭਪਾਤਰੀਆਂ ਨੂੰ ਵੰਡੇ ਗਏ ਕਰਜ਼ਾ...

ਡਿਪਟੀ ਸਪੀਕਰ ਸ.ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਲਾਭਪਾਤਰੀਆਂ ਨੂੰ ਵੰਡੇ ਗਏ ਕਰਜ਼ਾ ਮੁਆਫ਼ੀ ਸਰਟੀਫਿਕੇਟ

1
 ਹੁਸ਼ਿਆਰਪੁਰ   (ਸਮਾਜ ਵੀਕਲੀ)   ਗੜ੍ਹਸ਼ੰਕਰ  (ਬਲਵੀਰ ਚੌਪੜਾ) ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗਰੀਬ ਅਤੇ ਪਿੱਛੜੇ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ 67.84 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਇਸ ਤਹਿਤ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ 46,28,848 ਰੁਪਏ ਅਤੇ ਐੱਸ.ਬੀ.ਐੱਸ ਨਗਰ ਦੇ 22,31,210 ਰੁਪਏ ਦੇ ਕਰਜ਼ੇ ਲਾਭਪਾਤਰੀਆਂ ਦੇ ਮਾਫ਼ ਕੀਤੇ ਗਏ। ਇਸ ਸੰਬੰਧੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਉੱਤੇ ਜ਼ਿਲ੍ਹਾਂ ਮੈਨੇਜਰ ਹੁਸ਼ਿਆਰਪੁਰ ਨਰੇਸ਼ਵਰ ਸਿੰਘ, ਜ਼ਿਲ੍ਹਾਂ ਮੈਨੇਜਰ ਐੱਸ.ਬੀ.ਐੱਸ ਨਗਰ ਕੁਲਵਿੰਦਰ ਸਿੰਘ, ਸਹਾਇਕ ਜ਼ਿਲ੍ਹਾਂ ਮੈਨੇਜਰ ਸੁਰਿੰਦਰ ਮੱਟੂ, ਰਾਜ ਕੁਮਾਰ ਸਟਾਫ਼ ਸਮੇਤ ਕਈ ਲਾਭਪਾਤਰੀ  ਮੌਜੂਦ ਸਨ| ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਇਹ ਯਤਨ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਉਣ ਲਈ ਇੱਕ ਵੱਡਾ ਕਦਮ ਹੈ, ਤਾਂ ਜੋ ਕੋਈ ਵੀ ਆਰਥਿਕ ਤੰਗੀ ਕਾਰਨ ਪਿੱਛੇ ਨਾ ਰਹਿ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਗਰ ਕੌਂਸਲ  ਗੜ੍ਹਸ਼ੰਕਰ  ਦੀ ਪ੍ਰਧਾਨ ਵਾਲੀ ਕੁਰਸੀ ਤੇ ਬੈਠਣਗੇ ਬੀਬੀ ਮਾਨ
Next article9 ਜੁਲਾਈ ਦੀ ਹੜਤਾਲ ਵਿਚ ਸ਼ਾਮਿਲ ਹੋਣਗੀਆਂ ਗੜਸ਼ੰਕਰ ਦੀਆਂ ਮੁਲਾਜ਼ਮ,ਮਜ਼ਦੂਰ ਤੇ ਜਨਤਕ ਜਥੇਬੰਦੀਆਂ।