HOME ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ...

ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ

1
ਹੁਸ਼ਿਆਰਪੁਰ/ਗੜ੍ਹਸ਼ੰਕਰ   (ਸਮਾਜ ਵੀਕਲੀ)   (ਬਲਵੀਰ ਚੌਪੜਾ)  ਸ. ਜੈ ਕ੍ਰਿਸ਼ਨ ਸਿੰਘ ਰੌੜੀ, ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਗੜ੍ਹਸ਼ੰਕਰ ਵਲੋਂ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜਾਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਨਗਰ ਕੌਂਸਲ ਗੜ੍ਹਸ਼ੰਕਰ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਮਦਨ ਸਿੰਘ ਵੀ ਮੋਜੂਦ ਰਹੇ | ਡਿਪਟੀ ਸਪੀਕਰ ਰੌੜੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਵਾਰਡ ਨੰ. 1 ਵਿਖੇ ਸ਼੍ਰੀ ਜੋਗਿੰਦਰ ਦੀ ਚੱਕੀ ਤੋਂ ਪੀ.ਡੀ. ਬੇਦੀ ਸੀਨੀਅਰ ਸੈਕੰਡਰੀ ਸਕੂਲ ਵਾਲੀ ਗਲੀ ਦਾ ਉਦਘਾਟਨ ਕੀਤਾ ਗਿਆ ਅਤੇ ਇਸਦੇ ਨਾਲ ਹੀ ਵਾਰਡ ਨੰ.1, ਰਾਏ ਹਸਪਤਾਲ ਵਾਲੀ ਗਲੀ ਨੇੜੇ ਮਾਊਂਟ ਕਾਰਮਲ ਸਕੂਲ ਦੇ ਨਾਲ ਕਲੌਨੀ ਵਿੱਚ ਵਾਟਰ ਸਪਲਾਈ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਹ ਹੀ ਨਹੀਂ ਵਾਰਡ ਨੰ.5 ਗੜ੍ਹਸ਼ੰਕਰ ਤੋਂ ਬੀਰਮਪੁਰ ਰੋਡ ਤੇ ਸੜਕ ਦਾ ਉਦਘਾਟਨ ਵੀ ਕੀਤਾ ਗਿਆ | ਉਨ੍ਹਾਂ ਦੱਸਿਆਂ ਕਿ ਸ਼ਹਿਰ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਰੁੱਕੇ ਹੋਏ ਕੰਮਾਂ ਨੂੰ ਸਿਰੇ ਚਾੜਨ ਲਈ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜਾ ਦੇ ਕੰਮਾ ਦਾ ਉਦਘਾਟਨ ਕਰਕੇ ਇਹਨਾਂ ਕੰਮਾ ਨੂੰ ਅੱਜ ਹੀ ਸ਼ੁਰੂ ਕਰਵਾਇਆ ਗਿਆ ਹੈ ਤਾ ਜੋ ਲੰਬੇ ਸਮੇਂ ਤੋਂ ਲੰਬੀਤ ਪਾਏ ਕੰਮਾ ਨੂੰ ਸਮੇਂ ਸਿਰ ਨੇਪੜੇ ਚੜਾਇਆ ਜਾ ਸਕੇ। ਉਹਨਾਂ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਇੱਥੋਂ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਹੀ ਸਮੱਸਿਆ ਆ ਰਹੀ ਸੀ ਜਿਸਦਾ ਹੱਲ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਣ ਪੰਜਾਬ ਦਾ ਰੋਸ਼ਨ ਭਵਿਖ ਨਗਰ ਆ ਰਿਹਾ ਹੈ। ਇਸ ਦੋਰਾਨ ਨਗਰ ਕੌਸਲ, ਗੜ੍ਹਸ਼ੰਕਰ ਦੇ ਕਾਰਜਕਾਰੀ ਪ੍ਰਧਾਨ ਜਸਵਿੰਦਰ ਕੌਰ ਮਾਨ, ਨੰਬਰਦਾਰ ਹਰਿੰਦਰ ਸਿੰਘ ਮਾਨ , ਸੀਨੀਅਰ ਮੀਤ ਪ਼੍ਰਧਾਨ ਕ੍ਰਿਪਾਲ ਪਾਲਾ, ਐਮ.ਸੀ ਸੁਮਿਤ ਸੋਨੀ, ਐਮ.ਸੀ ਦੀਪਕ ਕੁਮਾਰ, ਐਮ.ਸੀ ਹਰਪ੍ਰੀਤ ਸਿੰਘ, ਐਮ.ਸੀ ਪਰਵੀਨ ਕੌਰ, ਐਮ.ਸੀ ਬਿਮਲਾ ਦੇਵੀ ,ਦਲਵੀਰ ਰਾਜੂ, ਲੇਖ ਰਾਜ, ਹਰਪਾਲ ਬੇਦੀ , ਪਰਮਜੀਤ ਸਿੰਘ ਸਾਬਕਾ ਐਮ.ਸੀ. ਅਤੇ ਨਗਰ ਕੌਂਸਲ ਗੜ੍ਹਸ਼ੰਕਰ ਦਾ ਸਮੂਹ ਸਟਾਫ਼ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleएयरपोर्ट के नाम पर किसानों की जमीन छीनने के खिलाफ किसान एकता समिति ने जिला मुख्यालय पर किया प्रदर्शन, दिया ज्ञापन
Next articleਗੁਰਦਰਸ਼ਨ ਸਿੰਘ ਸੈਣੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਲਕਾ ਪੱਧਰੀ ਮੁਹਿੰਮ ਦੀ ਸ਼ੁਰੂਆਤ