ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ 65 ਪਿੰਡਾਂ ਦੇ ਪੰਚਾ, ਸਰਪੰਚਾਂ ਤੇ ਅਧਿਕਾਰੀਆ ਨਾਲ ਕੀਤੀ ਮੀਟਿੰਗ

ਗੜ੍ਹਸ਼ੰਕਰ (ਸਮਾਜ ਵੀਕਲੀ)   (ਪੱਤਰ ਪ੍ਰੇਰਕ ) ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਉਪ ਮੰਡਲ ਗੜ੍ਹਸ਼ੰਕਰ ਦੇ ਮੀਟਿੰਗ ਹਾਲ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ 65 ਪਿੰਡਾਂ ਦੇ ਸਰਪੰਚਾਂ ਤੇ ਪੰਚਾ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਸਪੀਕਰ ਵਲੋਂ ਅਧਿਕਾਰੀਆ ਅਤੇ ਸਰਪੰਚਾਂ ਦੇ ਆਪਸੀ ਤਾਲਮੇਲ ਨਾਲ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਜੋਰ ਦਿੰਦਿਆ ਕਿਹਾ ਕਿ ਪੰਜਾਬ ਦਾ ਵਿਕਾਸ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਜੁੜਿਆ ਹੋਇਆ ਹੈ।ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਹੁਰਾਂ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਇਸ ਦੀ ਸਫਲਤਾ ਵੀ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਸਬੰਧਤ ਅਧਿਕਾਰੀਆ ਨਾਲ ਜੁੜੀ ਹੋਈ ਹੈ।ਉਹਨਾਂ ਸਭਨੂੰ ਭ੍ਰਿਸ਼ਟਚਾਰ ਨੂੰ ਜੜੋ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਵਿੱਡੇ ਹੋਏ ਸੰਘਰਸ਼ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਲਈ ਕਿਹਾ।ਇਸ ਮੌਕੇ ਉਹਨਾਂ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆ ਸਬੰਧਤ ਅਧਿਕਾਰੀਆ ਤੇ ਸਰਪੰਚਾਂ ਨੂੰ ਮਟੀਰੀਅਲ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਉਤੇ ਜੋਰ ਦਿੱਤਾ ਤਾਂ ਜੋ ਵਿਕਾਸ ਕਾਰਜਾਂ ਦਾ ਚਿਰਸਥਾਈਪਨ ਬਣਿਆ ਰਹਿ ਸਕੇ। ਇਸ ਮੌਕੇ ਬਲਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਚਰਨਜੀਤ ਸਿੰਘ ਚੰਨੀ ਓ ਐਸ ਡੀ, ਰਾਕੇਸ਼ ਅਗਰਵਾਲ ਤਹਿਸੀਲਦਾਰ, ਮੈਡਮ ਮਨਜਿੰਦਰ ਕੌਰ ਬੀ ਡੀ ਪੀ ਓ ਗੜ੍ਹਸ਼ੰਕਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੀ.ਟੀ.ਐਫ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ
Next articleਖ਼ਾਲਸਾ ਕਾਲਜ ਦਾ ਐੱਮ.ਕਾਮ. ਅਤੇ ਐੱਮ.ਐੱਸ.ਸੀ. ਕਮਿਸਟਰੀ ਪਹਿਲੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ