ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਦਿੱਤੇ ਨਿਰਦੇਸ਼,ਕਿਹਾ, ਸਬੰਧਤ ਵਿਭਾਗ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣਾ ਯਕੀਨੀ ਬਣਾਉਣ

ਡਿਪਟੀ ਕਮਿਸ਼ਨਰ ਕੋਮਲ ਮਿੱਤਲ

ਕਸਬਾ ਹਰਿਆਣਾ ਤੇ ਨਗਰ ਨਿਗਮ ਹੁਸ਼ਿਆਰਪੁਰ ਨਾਲ ਸਬੰਧਤ ਸਮੱਸਿਆ ਦਾ ਕਰਵਾਇਆ ਹੱਲ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ।  ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਜਨਤਾ ਤੱਕ ਬਿਹਤਰ ਸੇਵਾਵਾਂ ਦੇਣਾਂ ਯਕੀਨੀ ਬਣਾਉਣ, ਤਾਂ ਜੋ ਲੋਕਾਂ ਨੂੰ ਕਿਸੇ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਜ ਨਗਰ ਨਿਗਮ ਹੁਸ਼ਿਆਰਪੁਰ ਅਤੇ ਨਗਰ ਕੌਂਸਲ ਹਰਿਆਣਾ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ।  ਉਨ੍ਹਾਂ ਸ਼ਹਿਰ ਵਿਚ ਅਨਸੇਫ ਇਮਾਰਤਾਂ, ਮਾਲ ਰੋਡ ਅਤੇ ਕੋਤਵਾਲੀ ਬਾਜ਼ਾਰ ਵਿਚ ਸੀਵਰੇਜ ਦੇ ਢੱਕਣਾਂ ਨੂੰ ਉਖਾੜਨ ਦੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਨਗਰ ਨਿਗਮ ਨੂੰ ਇਸ ਦੇ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ, ਜਿਸ ’ਤੇ ਨਗਰ ਨਿਗਮ ਨੇ ਫੌਰੀ ਕਾਰਵਾਈ ਕੀਤੀ।
ਕਮਿਸ਼ਨਰ ਨਗਰ ਨਿਗਮ ਵੱਲੋਂ ਡਾ. ਅਮਨਦੀਪ ਕੌਰ ਨੇ ਦੱਸਿਆ ਗਿਆ ਕਿ ਸ਼ਹਿਰ ਵਿਚ ਅਣ-ਸੁਰੱਖਿਅਤ ਇਮਾਰਤਾਂ ਨੂੰ ਟਰੇਸ ਕਰਨ ਲਈ ਪਹਿਲਾਂ ਹੀ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵੱਖ-ਵੱਖ ਇਮਾਰਤਾਂ ਟਰੇਸ ਕਰਨ ਤੋਂ ਬਾਅਦ 4 ਇਮਾਰਤਾਂ ਵਿਚੋਂ 2 ਇਮਾਰਤਾਂ ਨੂੰ ਮਾਲਕਾਂ ਵੱਲੋਂ ਆਪਣੇ ਪੱਧਰ ’ਤੇ ਢਾਹ ਦਿੱਤਾ ਗਿਆ ਹੈ ਅਤੇ ਬਾਕੀ ਬਚੀਆਂ 2 ਇਮਾਰਤਾਂ ਰਿਪੇਅਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਰੈਂਡਜ਼ ਸਿਨੇਮਾ ਦੀ ਅਨਸੇਫ ਇਮਾਰਤ ਦੇ ਮਾਮਲੇ ਵਿਚ ਨਗਰ ਨਿਗਮ ਦੀ ਟੀਮ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਨਿਯਮਾਂ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮਾਲ ਰੋਡ ਅਤੇ ਕੋਤਵਾਲੀ ਬਾਜ਼ਾਰ ਦੇ ਖੁੱਲ੍ਹੇ ਸੀਵਰੇਜ ਦੇ ਢੱਕਣਾਂ ਦਾ ਵੀ ਨਗਰ ਨਿਗਮ ਵੱਲੋਂ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਮੈਨਹੋਲ, ਜੋ ਕਿ ਕੋਤਬਾਲੀ ਬਾਜ਼ਾਰ ਵਿਚ ਸਥਿਤ ਹੈ, ਦੀ ਸਲੈਬ ਪਾਉਣ ਵਾਲੀ ਹੈ। ਇਸ ਸਬੰਧੀ ਠੇਕੇਦਾਰ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ 14 ਅਗਸਤ ਤੱਕ ਇਸ ਮੈਨਹੋਲ ਦੀ ਸਲੈਬ ਨੂੰ ਦੁਬਾਰਾ ਪਾ ਕੇ ਪੁਰਾਣੀ ਟੁੱਟੀ ਸਲੈਬ ਨੂੰ ਹਟਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮਾਲ ਰੋਡ ਵਿਚ ਸੀਵਰੇਜ ਦੇ ਟੁੱਟੇ ਢੱਕਣ ਨੂੰ ਵੀ 14 ਅਗਸਤ ਨੂੰ ਬਦਲ ਕੇ ਨਵਾਂ ਢੱਕਣ ਰਖਵਾ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਕਸਬਾ ਹਰਿਆਣਾ ਵਿਚ ਬੀਤੇ ਦਿਨੀਂ ਬਾਰਿਸ਼ ਦੇ ਕਾਰਨ ਦੁਕਾਨਾਂ ਵਿਚ ਬਰਸਾਤੀ ਪਾਣੀ ਜਾਣ ਦੇ ਮਾਮਲੇ ’ਤੇ ਨਗਰ ਕੌਂਸਲ ਹਰਿਆਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਾਲਿਆਂ ਦੀ ਸਫਾਈ ਕਰਵਾ ਦਿੱਤੀ ਗਈ ਹੈ। ਈ.ਓ ਨਗਰ ਕੌਂਸਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸਾਰੇ ਨਾਲਿਆਂ ਦੀ ਸਫਾਈ ਕਰਵਾਈ ਜਾ ਚੁੱਕੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੀ.ਜੇ.ਐਮ ਰਾਜ ਪਾਲ ਰਾਵਲ ਨੇ ਪੈਨਲ ਐਡਵੋਕੇਟਾਂ ਨਾਲ ਕੀਤੀ ਮੀਟਿੰਗ,ਕੌਮੀ ਲੋਕ ਅਦਾਲਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼
Next articleਏ.ਡੀ.ਸੀ ਤੇ ਐਸ.ਡੀ.ਐਮ ਨੇ ਅਧਿਕਾਰੀਆਂ ਨਾਲ ਪਿੰਡ ਬਹੇੜਾ, ਬੜੀ ਖੱਡ ਤੇ ਕੂਕਾਨੇਟ ਦਾ ਕੀਤਾ ਦੌਰਾ