ਭਾਸ਼ਾ ਵਿਭਾਗ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦੇ
ਜੋ ਮਾਂ ਬੋਲੀ ਬਾਰੇ ਜਾਣਦੇ ਆ
ਇਹ ਤਾਂ ਬਸ ਗਰਾਂਟਾ ਅਤੇ
ਐਵਾਰਡਾਂ ਦਾ ਅਨੰਦ ਮਾਣਦੇ ਆ
ਨਵੇਂ ਲਿਖਾਰੀਆਂ ਨੂੰ ਇਹ ਬਹੁਤੀ
ਨਹੀਂ ਦਿੰਦੇ ਸਹਿ
ਐਤਕੀਂ ਕਿੰਨੂ ਅੇਵਾਰਡ ਦੇਣਾ ਆਪੇ
ਕਰ ਲੈਂਦੇ ਆ ਤਹਿ
ਨਵੇਂ ਮੁੰਡੇ ਵੀ ਸੋਹਣਾ ਲਿਖਦੇ ਕਦ
ਇਹ ਉਹਨਾਂ ਨੂੰ ਜਾਣਦੇ ਆ
ਇਹ ਤਾਂ ਬਸ ਗਰਾਂਟਾ ਅਤੇ
ਐਵਾਰਡਾਂ ਦਾ ਅਨੰਦ ਮਾਣਦੇ ਆ
ਕਵੀ ਦਰਬਾਰ ਕਲਕੱਤੇ ਕਰਵਾਉਂਦੇ
ਜਹਾਜ਼ਾਂ ਚ ਚੜਕੇ ਜਾਂਦੇ ਆ
ਮਾਂ ਬੋਲੀ ਦੇ ਨਾਂ ਤੇ ਲੁੱਟ ਕੇ ਮਾਂ
ਬੋਲੀ ਦਾ ਖਾਂਦੇ ਆ
ਵਿਦੇਸ਼ੀ ਬੱਚੇ ਇੰਗਲਿਸ਼ ਸਿੱਖਦੇ
ਉਂਝ ਏ ਹਿੱਕਾਂ ਤਾਣਦੇ ਆ
ਇਹ ਤਾਂ ਬਸ ਗਰਾਂਟਾ ਅਤੇ
ਐਵਾਰਡਾਂ ਦਾ ਆਨੰਦ ਮਾਣਦੇ ਆ
ਬਣੇ ਫਿਰਦੇ ਆ ਸ਼ਾਇਰ ਏ ਵੱਡੇ
ਸਾਨੂੰ ਮੰਨਣ ਲਈ ਤਿਆਰ ਨਹੀਂ
ਇਸ਼ਕ ਮਜਾਜ਼ੀ ਜੋ ਨਹੀਂ ਲਿਖਦਾ
ਉਹ ਇਹਨਾਂ ਨੂੰ ਸਵਿਕਾਰ ਨਹੀਂ
ਗੁਰਮੀਤ ਡੁਮਾਣੇ ਵਾਲਿਆਂ ਦਸਦੇ
ਹੁਣ ਅਸੀਂ ਵੀ ਤੁਹਾਡੇ ਹਾਣਦੇ ਆ
ਇਹ ਤਾਂ ਬਸ ਗਰਾਂਟਾ ਅਤੇ
ਐਵਾਰਡਾਂ ਦਾ ਅਨੰਦ ਮਾਣਦੇ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ‘ ‌ਚੰਦ ਤੇ ਝੰਡਾ ਗੱਡ ਦਿੱਤਾ ‘
Next article ਗੀਤ