ਖਿਆਲਾ ਕਲਾਂ (ਸਮਾਜ ਵੀਕਲੀ) ( ਔਲਖ ): ਸਿਹਤ ਵਿਭਾਗ ਵੱਲੋਂ ਜੂਨ-ਜੁਲਾਈ ਦੇ ਮਹੀਨਿਆਂ ਨੂੰ ਡੇਂਗੂ ਅਤੇ ਮਲੇਰੀਆ ਜਾਗਰੂਕਤਾ ਮਹੀਨਿਆਂ ਵਜੋਂ ਮਨਾਇਆ ਜਾਂਦਾ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਦੀ ਟੀਮ ਦੀ ਅਗਵਾਈ ਵਿੱਚ ਸਬ ਸੈਂਟਰ ਪੱਧਰ ਤੇ ਮਲਟੀਪਰਪਜ ਹੈਲਥ ਸੁਪਰਵਾਈਜਰ ਅਤੇ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਬੁਖਾਰ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਐਸ ਐਮ ਓ ਡਾ ਹਰਦੀਪ ਸ਼ਰਮਾ ਅਤੇ ਮੈਡੀਕਲ ਅਫਸਰ ਪੀ ਐਚ ਸੀ ਜੌਗਾ ਨਿਸ਼ਾਤ ਸੋਹਲ ਦੀ ਰਹਿਨੁਮਾਈ ਵਿਚ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੀ ਐਚ ਸੀ ਜੋਗਾ ਦੇ ਅਧੀਨ ਆਉਦੇ ਪਿੰਡਾਂ ਜਿਨ੍ਹਾਂ ਵਿੱਚ ਜੋਗਾ ਰਁਲਾ ਅਕਲੀਆ ਅਤੇ ਰੜ੍ਹ ਦੇ ਨਾਂ ਜ਼ਿਕਰਯੋਗ ਹਨ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਕੇ ਲੋਕਾਂ ਨੂੰ ਡੇਂਗੂ , ਮਲੇਰੀਆ ਆਦਿ ਰੋਗਾਂ ਤੋਂ ਬਚਾਅ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।
ਸਿਹਤ ਵਿਭਾਗ ਦੀ ਟੀਮ ਨੇ ਆਮ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਸੰਬੰਧੀ ਵੀ ਸਮਝਾਇਆ ਗਿਆ। ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਬਣੇ ਛੱਪੜ ਜਿਨਾਂ ਵਿੱਚ ਮੱਛੀ ਪਾਲਣ ਵਿਭਾਗ ਵੱਲੋ ਮੱਛੀ ਪਾਲਣ ਨਹੀਂ ਕੀਤਾ ਜਾਂਦਾ ਹੈ, ਉਹਨਾਂ ਵਿੱਚ ਗੰਬੂਜ਼ੀਆ ਮੱਛੀਆ ਛੱਡੀਆ ਜਾ ਰਹੀਆ ਹਨ, ਕਿਉਂਕਿ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਦੀਆਂ ਹਨ, ਜਿਸ ਨਾਲ ਲੋਕਾਂ ਨੂੰ ਮਲੇਰੀਆਂ ਅਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਤੋ ਕਾਫੀ ਰਾਹਤ ਮਿਲਦੀ ਹੈ। ਇਸ ਮੌਕੇ ਸੁਦਾਗਰ ਸਿੰਘ, ਹਰਪਾਲ ਕੌਸ਼ਲ ਫਾਰਮੇਸੀ ਅਫਸਰ ਬਰਜਿੰਦਰ ਸਿੰਘ ਐੱਸ ਐਲ ਟੀ,ਮਨਜਿੰਦਰ ਸਿੰਘ ਉਪ ਵੈਦ,ਪਰਵਿੰਦਰ ਕੁਮਾਰ ਰੁਪਿੰਦਰ ਸਿੰਘ ਸੁਖਬੀਰ ਸਿੰਘ ਭੋਲਾ ਸਿੰਘਂ,ਸਿਮਰਜੀਤ ਸਿੰਘ,ਕਰਮਜੀਤ ਕੌਰ ਸਿਹਤ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly