ਹਰਵਿੰਦਰ ਸਿੰਘ ਅੱਲੂਵਾਲ਼ ਜ਼ਿਲ੍ਹਾ ਪ੍ਰਧਾਨ ਤੇ ਤਜਿੰਦਰ ਸਿੰਘ ਅਲੌਧੀਪੁਰ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਚੋਣ ਅਬਜਰਵਰ ਡਾਕਟਰ ਹਰਦੀਪ ਸਿੰਘ ਟੋਡਰਪੁਰ ਸਕੱਤਰ, ਡੀ. ਐਮ. ਐਫ. ਪੰਜਾਬ ਅਤੇ ਅਤੇ ਕੁਲਵਿੰਦਰ ਸਿੰਘ ਜੋਸਨ ਜ਼ਿਲ੍ਹਾ ਪ੍ਰਧਾਨ ਜਲੰਧਰ ਡੀਟੀਐਫ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਜ਼ਿਲ੍ਹਾ ਕਮੇਟੀ ਡੀ. ਟੀ. ਐਫ਼. ਕਪੂਰਥਲਾ ਵਿੱਚ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ਼, ਸਕੱਤਰ ਤਜਿੰਦਰ ਸਿੰਘ ਅਲੌਧੀਪੁਰ , ਵਿੱਤ ਸਕੱਤਰ ਬਲਵਿੰਦਰ ਸਿੰਘ ਭੰਡਾਲ, ਪ੍ਰੈੱਸ ਸਕੱਤਰ ਸ਼੍ਰੀ ਪਵਨ ਜੋਸ਼ੀ , ਸਹਾਇਕ ਪ੍ਰੈੱਸ ਸਕੱਤਰ ਹਰਵਿੰਦਰ ਸਿੰਘ ਵਿਰਦੀ, ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ , ਜਥੇਬੰਧਕ ਸਕੱਤਰ ਸੁਰਿੰਦਰ ਪਾਲ ਸਿੰਘ, ਸੰਯੁਕਤ ਸਕੱਤਰ ਹਰਵੇਲ ਸਿੰਘ, ਸਹਾਇਕ ਵਿੱਤ ਸਕੱਤਰ ਮੈਡਮ ਜਤਿੰਦਰ ਕੌਰ, ਪ੍ਰਚਾਰ ਸਕੱਤਰ ਗਗਨਦੀਪ ਸਿੰਘ, ਗੁਰਮੁੱਖ ਸਿੰਘ ,
ਮੈਡਮ ਨਿਸ਼ਾ ਭਗਤ, ਮੈਡਮ ਮੀਨੂ, ਅਮਨਪ੍ਰੀਤ ਕੌਰ ਢਿੱਲੋਂ, ਸ਼੍ਰੀ ਵੀਨੂ ਸੇਖੜੀ, ਨਰਿੰਦਰ ਔਜਲਾ ਲੈਕਚਰਾਰ, ਪਰਮਿੰਦਰਜੀਤ ਸਿੰਘ ਵਾਲੀਆ, ਬਲਵੀਰ ਸਿੰਘ ਢਪਈ, ਰੋਹਿਤ ਸ਼ਰਮਾ, ਕੁਲਵਿੰਦਰ ਬਾਵਾ, ਮਨੀਸ਼ਵਰ ਸ਼ਰਮਾ, ਰਾਜੇਸ਼ ਥਾਪਰ, ਮਲਕੀਤ ਸਿੰਘ, ਅਵਤਾਰ ਸਿੰਘ, ਗੁਰਦੀਪ ਧੰਮ ਨਵੇਂ ਮੈਂਬਰ ਚੁਣੇ ਗਏl ਇਸ ਦੌਰਾਨ ਭਰਾਤਰੀ ਜਥੇਬੰਦੀਆਂ ਵੱਲੋਂ ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਗੁਰਮੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਈ ਟੀ ਟੀ ਯੂਨੀਅਨ, ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ ਗੋਰਮਿੰਟ ਟੀਚਰਜ਼ ਯੂਨੀਅਨ, ਨਰੇਸ਼ ਕੋਹਲੀ ਮਾਸਟਰ ਕੇਡਰ ਯੂਨੀਅਨ ਵਿਸ਼ੇਸ਼ ਤੌਰ ਤੈ ਹਾਜ਼ਰ ਹੋਏ ਤੇ ਆਪਣੇ ਵਿਚਾਰ ਰੱਖੇ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਭੁੱਲਰ, ਪੇਂਡੂ ਮਜ਼ਦੂਰ ਯੂਨੀਅਨ ਦੇ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕੀਤੀ ਤੇ ਸ਼ਮੂਲੀਅਤ 4 ਅਗਸਤ ਨੂੰ ਬਠਿੰਡਾ ਵਿਖੇ ਹੋਣ ਜਾ ਰਹੇ ਸੂਬਾਈ ਇਜਲਾਸ ਵਿੱਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly