ਜਮਹੂਰੀ ਅਧਿਕਾਰ ਸਭਾ ਵਲੋਂ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ

ਨਵਾਂਂਸਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਡਾਕਟਰਾਂ ਦੇ ਚੱਲ ਰਹੇ ਦੇਸ਼ ਵਿਆਪੀ ਸੰਘਰਸ਼ ਦਾ ਸਮੱਰਥਨ ਕਰਦੇ ਹੋਏ ਕੋਲਕਾਤਾ ਵਿਖੇ ਲੇਡੀ ਡਾਕਟਰ ਦੇ ਕਾਤਲਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਭਾ ਦੇ ਜਿਲ੍ਹਾ ਸਕੱਤਰ ਜਸਬੀਰ ਦੀਪ ਨੇ ਇਕ ਪ੍ਰੈਸ ਬਿਆਨ ਰਾਹੀਂ ਇਹ ਮੰਗ ਕਰਦਿਆਂ ਕਿਹਾ ਹੈ, ਕਿ 9 ਅਗਸਤ ਦੀ ਰਾਤ ਕਲਕੱਤੇ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਡਾਕਟਰ ਜੋ ਲਗਾਤਾਰ 36 ਘੰਟੇ ਦੀ ਡਿਊਟੀ ਦੌਰਾਨ ਹਸਪਤਾਲ ਅੰਦਰਲੇ ਸੈਮੀਨਾਰ ਰੂਮ ਵਿੱਚ ਆਰਾਮ ਕਰ ਰਹੀ ਸੀ, ਨਾਲ ਵਹਿਸ਼ੀਆਨਾ ਢੰਗ ਨਾਲ ਨਾ ਸਿਰਫ ਸਮੂਹਕ ਬਲਾਤਕਾਰ ਕੀਤਾ ਗਿਆ, ਸਗੋਂ ਅੰਤਾ ਦੀ ਬੇਰਹਿਮੀ ਨਾਲ ਉਸਦਾ ਕਤਲ ਵੀ ਕਰ ਦਿੱਤਾ ਗਿਆ। ਕਾਲਜ ਪ੍ਰਸਾਸ਼ਨ ਨੇ ਪਹਿਲਾਂ ਇਸ ਨੂੰ ਆਤਮ-ਹੱਤਿਆਂ ਦਾ ਮਾਮਲਾ ਕਹਿਕੇ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਡੀਕਲ ਜਾਂਚ ਵਿੱਚ ਬਲਾਤਕਾਰ ਤੇ ਨਿਰਦਈ ਵਹਿਸ਼ੀਪੁਣੇ ਨਾਲ ਕੀਤੇ ਕਤਲ ਦੇ ਤੱਥ ਸਾਹਮਣੇ ਆਏ ਤਾਂ ਸੰਜੇ ਰਾਏ ਨਮਾ ਦੇ ਦੋਸ਼ੀ ਜੋ ਪੁਲੀਸ ਦਾ ਵਲੰਟੀਅਰ ਦੱਸਿਆ ਜਾ ਰਿਹਾ ਹੈ, ਨੂੰ ਗਿ੍ਰਫਤਾਰ ਕਰਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਸ ਮਾਮਲੇ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਰਾਤ ਦੀ ਡਿਊਟੀ ਸਮੇਂ ਔਰਤ ਡਾਕਟਰਾਂ ਅਤੇ ਨਰਸਾਂ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਆਵਾਜ਼ ਉਠਾਈ ਅਤੇ ਇਸ ਘਿਨਾਉਣੇ ਕਾਂਡ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਹਿਚਾਣ ਕਰਨ ਤੇ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਤਾਂ ਏਮਜ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਹੜਤਾਲੀ ਡਾਕਟਰਾਂ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਅਧਾਰ ‘ਤੇ ਹੜਤਾਲ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ। ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 3 ਹੋਰ ਬਾਕੀ ਹਨ। ਬੰਗਾਲ ਸਰਕਾਰ ਨੇ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਦੂਸਰੇ ਕਾਲਜ ਵਿੱਚ ਬਦਲ ਕੇ ਵੀ ਉਸ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਸ ‘ਚ ਇਹ ਜ਼ਾਹਰ ਹੋਇਆ ਕਿ ਦੋਸ਼ੀ ਸੰਜੇ ਰਾਏ ਦੇ ਪ੍ਰਿੰਸੀਪਲ ਨਾਲ ਨਿੱਘੇ ਰਿਸ਼ਤੇ ਹਨ।
ਗੱਲ ਸਿਰਫ਼ ਇਕ ਘਟਨਾ ਦੀ ਹੀ ਨਹੀਂ ਸਗੋਂ ਸਾਰੀਆਂ ਕੰਮਕਾਜੀ ਔਰਤਾਂ ਦੀ ਸੁਰੱਖਿਆ ਦਾ ਸਵਾਲ ਹੈ। ਅਜਿਹੀ ਹੀ ਇੱਕ ਘਟਨਾ ਵਿੱਚ ਉਤਰਾ ਖੰਡ ਦੇ ਉਧਮ ਸਿੰਘ ਨਗਰ ਦੇ ਰੁਦਰਪੁਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ, ਡਿਊਟੀ ਦੇ ਕੇ ਆਪਣੇ ਘਰ ਜਾ ਰਹੀ ਨਰਸ ਦੀ ਕੁੱਟ ਮਾਰ ਕਰਕੇ ਸਕਾਰਫ ਨਾਲ ਗਲਾ ਘੁੱਟਣ ਪਿੱਛੋਂ ਉਸ ਨਾਲ ਦੋਸ਼ੀ ਵੱਲੋਂ ਬਲਾਤਕਾਰ ਕੀਤਾ ਗਿਆ। ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਨਾਬਲਾਲਗ ਵਿਦਿਆਰਥਣ ਨੂੰ ਘਰਦਿਆਂ ਤੋਂ ਖੋਹ ਕੇ ਉਸ ਨਾਲ ਸਮਹੂਕ ਬਲਾਤਕਾਰ ਕੀਤਾ ਗਿਆ ਅਤੇ ਹੈਵਾਨੀਅਤ ਨਾਲ ਉਸ ਦੀਆਂ ਛਾਤੀਆਂ ਕੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਵਿਸ਼ੇਸ਼ ਕਰਕੇ ਰਾਤ ਦੀ ਡਿਊਟੀ ਸਮੇਂ ਸੁਰੱਖਿਆ ਨੂੰ ਲੈ ਕੇ ਸੁਆਲ ਖੜੇ ਹੋਏ ਹਨ। ਭਾਰਤ ਵਿੱਚ ਜੇ ਉਨ੍ਹਾ ਸੰਸਥਾਵਾਂ ਜੋ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਲਈ ਭੂਮਿਕਾ ਨਿਭਾ ਰਹੀਆਂ ਹਨ ਵਿੱਚ ਡਾਕਟਰ ਨਰਸਾਂ ਸੁਰੱਖਿਅਤ ਨਹੀਂ ਹਨ ਤਾਂ ਪੇਂਡੂ ਤੇ ਹੇਠਲੇ ਪੱਧਰ ਤੇ ਸਥਿਤੀ ਕਿੰਨੀ ਭਿਆਨਕ ਹੋਵੇਗੀ। ਅਜਿਹੇ ਸਮਿਆਂ ਵਿਚ ਸਰਕਾਰ ਨੇ ਔਰਤਾਂ ਨੂੰ ਰਾਤ ਦੀ ਡਿਉਟੀ ਉੱਤੇ ਲਗਾਉਣ ਦਾ ਅਧਿਕਾਰ ਮਾਲਕਾਂ ਨੂੰ ਦਿੰਦਿਆਂ ਔਰਤਾ ਦੀ ਸੁਰੱਖਿਆ ਵੀ ਮਾਲਕਾਂ ਉੱਤੇ ਹੀ ਛੱਡ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ ਦੇ ਸਹਿਯੋਗ ਨਾਲ-18 ਅਗਸਤ ਨੂੰ ਹੋਵੇਗਾ ਭਾਰਤ-ਪਾਕਿਸਤਾਨੀ ਟੀਮਾਂ ’ਚ ਦਿਲਚਸਪ ਕਬੱਡੀ ਮੈਚ
Next articleਕੰਟਰੈਕਟ ਮਲਟੀਪਰਪਜ ਹੈਲਥ ਵਰਕਰਾਂ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਦਿੱਤਾ ਮੰਗ ਪੱਤਰ – ਸਰਬਜੀਤ ਕੌਰ