ਲੋਕਤੰਤਰ ਦੀਆਂ ਧੱਜੀਆਂ ਉਡਾ

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)

ਕਦੇ ਥਾਲ਼ੀ
ਕਦੇ ਤਾਲ਼ੀ
ਕਦੇ ਸੰਗੋਂਲ ਨਾਮੀ
ਜਾਦੂਮਈ ਛੜੀ ਘੁੰਮਾ
ਆਪਣਾ ਰਾਜ ਤਿਲਕ ਕਰਵਾਉਂਦਾ
ਉਹ ਕਪਟੀ ਰਾਜਾ
ਛੇਤੀ ਹੀ ਅਪਣੀਆਂ
ਮੂਰਤੀਆਂ ਸਥਾਪਿਤ ਕਰ
ਆਪਣੇ ਨਾਮ ਦੇ ਸਿੱਕੇ ਚਲਾਏਗਾ
ਉਹ ਪਾਖੰਡੀ
ਵਿਗਿਆਨਕ ਯੁੱਗ ਵਿੱਚ
ਚੋਰਾਂ ਸਾਧਾਂ ਤੇ ਡਾਕੂਆਂ ਤੋਂ
ਹਵਨ ਕਰਵਾ
ਤੰਤਰਾਂ ਮੰਤਰਾਂ ਦਾ ਜਾਪ ਕਰਵਾ
ਵਿਗਿਆਨ ਨੂੰ ਸੁੱਟ ਰਿਹਾ ਹੈ
ਚਾਰ ਹਜ਼ਾਰ ਸਾਲ ਪੁਰਾਣੇ
ਇਕ ਵਿਕਸਤ ਸੰਘੋਲ ਦੀ
ਡੂੰਘੀ ਖਾਈ ਵਿੱਚ!

ਲੋਕ-ਰਾਜ ਨਹੀਂ
ਸਮਰਾਜਵਾਦ ਹੈ ਇਹ।
ਕਰਮ-ਕਾਂਡ ਰਾਜ ਹੈ ਇਹ।
ਨਿਰਾ ਪਾਖੰਡ-ਵਾਦ ਰਾਜ ਹੈ ਇਹ।

ਵਿਰਕ ਪੁਸ਼ਪਿੰਦਰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਆਂ ਗੁੱਡੀਆਂ ਨਵੇਂ ਪਟੋਲੇ
Next articleਜ਼ੁਬਾਨ