ਸਾਹਿਤ ਸਭਾਵਾਂ ਵਲੋਂ ਉਰਦੂ ਦੀਆਂ ਕਲਾਸਾਂ ਲਾਉਣ ਲਈ ਦਿੱਤਾ ਮੰਗ ਪੱਤਰ

ਫੋਟੋ- ਜ਼ਿਲ੍ਹਾ ਭਾਸ਼ਾ ਅਫ਼ਸਰ ਨੂੰ ਮੰਗ ਪੱਤਰ ਦਿੰਦੇ ਹੋਏ ਪੰਜਾਬੀ ਸਾਹਿਤ ਸਭਾ ਦੇ ਮੈਂਬਰ।

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)- ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਵਲੋਂ ਦਫਤਰ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਫਿਲੌਰ (ਜਲੰਧਰ) ਵਿਖੇ ਪਿੰਡ ਗੜ੍ਹੀ ਮਹਾਂ ਸਿੰਘ ਵਿੱਚ ਮਨਰੇਗਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਈ ਹੋਰ ਜਰੂਰੀ ਮਾਮਲੇ ਸੁਲਝਾਉਣ ਲਈ ਮਨਰੇਗਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਪਿੰਡ ਵਿੱਚ 3 ਸਾਲਾਂ ਤੋਂ ਵੱਧ ਸਮੇਂ ਤੋਂ ਮੇਟ ਚੁਣੇ ਜਾਣ ਦੀਆਂ ਹਦਾਇਤਾਂ ਦੇ ਬਾਵਜੂਦ ਮੇਟ ਨਾ ਚੁਣੇ ਜਾਣ ਅਤੇ ਕਈ ਮਹੀਨਿਆਂ ਤੋਂ ਮਨਰੇਗਾ ਤਹਿਤ ਰੋਜ਼ਗਾਰ ਨਾ ਮਿਲਣ ਸਬੰਧੀ ਮਜ਼ਦੂਰਾਂ ਵਲੋਂ ਜੱਥੇਬੰਦੀ ਤੱਕ ਪਹੁੰਚ ਕੀਤੀ ਗਈ ਸੀ। ਗੱਲਬਾਤ ਦੌਰਾਨ ਮਨਰੇਗਾ ਅਧਿਕਾਰੀਆਂ ਨੇ ਇਸ ਪਿੰਡ ਵਿੱਚ ਜਲਦੀ ਹੀ ਗ੍ਰਾਮ ਸਭਾ ਬੁਲਾ ਕੇ ਮੇਟ ਦੀ ਚੋਣ ਕਰਨ ਲਈ ਵਾਅਦਾ ਕੀਤਾ। ਇਸ ਮੌਕੇ ਤੇ ਰੋਜ਼ਗਾਰ ਦੀ ਮੰਗ ਸਬੰਧੀ 26 ਮਜ਼ਦੂਰਾਂ ਦੀ ਸਮੂਹਿਕ ਅਰਜੀ ਸੈਕਸ਼ਨ 3 (1) ਪੈਰਾ ਨੰ 9 ਸ਼ਡਿਊਲਡ-।। ਅਧੀਨ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਗ੍ਰੰਟੀ ਕਾਨੂੰਨ-2005 ਤਹਿਤ ਬੀ ਡੀ ਪੀ ਓ-ਕਮ-ਪੀ ਓ ਮਨਰੇਗਾ ਨੂੰ ਦਿੱਤੀ ਗਈ।

ਐੱਨ.ਐੱਲ.ਓ. ਆਗੂ ਬਲਦੇਵ ਭਾਰਤੀ ਨੇ ਦੱਸਿਆ ਕਿ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਇਕ ਵਿੱਤੀ ਸਾਲ ਦੌਰਾਨ 100 ਦਿਨ ਦਾ ਰੋਜ਼ਗਾਰ ਮਿਲਣਾ ਜਰੂਰੀ ਹੈ। ਰੋਜ਼ਗਾਰ ਦੀ ਮੰਗ ਕਰਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਰੋਜਗਾਰ ਨਹੀਂ ਦਿੱਤਾ ਜਾਂਦਾ ਤਾਂ ਮਜ਼ਦੂਰ ਬੇਰੋਜਗਾਰੀ ਭੱਤੇ ਦੇ ਹੱਕਦਾਰ ਹੋ ਜਾਂਦੇ ਹਨ। ਬੇਰੋਜਗਾਰੀ ਭੱਤੇ ਦੀ ਦਰ ਮਾਲੀ ਸਾਲ ਦੌਰਾਨ ਪਹਿਲੇ 30 ਦਿਨਾਂ ਦੀ ਉਜਰਤ ਦਰ ਦੇ ¼ ਹਿੱਸੇ ਅਤੇ ਮਾਲੀ ਸਾਲ ਦੇ ਬਾਕੀ ਬਚੇ ਸਮੇਂ ਲਈ ½ ਹਿੱੱਸੇ ਨਾਲੋਂ ਘੱਟ ਨਹੀਂ ਹੋਵੇਗੀ। ਇਸ ਮੌਕੇ ਤੇ ਮਨਰੇਗਾ ਦੇ ਤਕਨੀਕੀ ਸਹਾਇਕ-ਕਮ-ਏ ਪੀ ਓ ਇੰਦਰਜੀਤ ਸਿੰਘ ਅਤੇ ਗ੍ਰਾਮ ਰੋਜ਼ਗਾਰ ਸਹਾਇਕ ਜਸਵੰਤ ਸਿੰਘ ਤੋਂ ਇਲਾਵਾ ਬਿਨੈਕਾਰ ਮਜ਼ਦੂਰ ਵੀ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈੱਡ ਟੀਚਰ ਤੋਂ ਪਦ ਉੱਨਤ ਹੋ ਕੇ ਬਤੌਰ ਸੈਂਟਰ ਹੈਡ ਟੀਚਰ ਬਣੇ ਸੰਤੋਖ਼ ਸਿੰਘ ਮੱਲ੍ਹੀ ਨੇ ਅਹੁਦਾ ਸੰਭਾਲਿਆ
Next articleਦੇਸ਼ ਭਗਤੀ ਦਾ ਜਜ਼ਬਾ ਹੋਣਾ ਚਾਹੀਦਾ,