(ਸਮਾਜ ਵੀਕਲੀ)
ਜਿੱਤ ਦਾ ਅਸੀਂ ਜਸ਼ਨ ਮਨਾਈਏ
ਕੱਠੇ ਹੋ ਨਾਹਰੇ ਲਾਈਏ
ਸਾਂਝਾਂ ਦਾ ਬਾਲ਼ ਕੇ ਦੀਵਾ
ਇੱਕ ਜੁੱਟ ਦੀ ਜੋਟੀ ਪਾਈਏ
ਓ ਜਿੱਤਾਂ ਵਾਲ਼ਾ ਝੰਡਾ ਚਾੜ੍ਹਕੇ
ਦਿਲੋਂ ਦਿੱਲੀ ਦੇ ਵਹਿਮ ਜੇ ਕੱਢਤੇ
ਨੀ ਜਿੱਤ ਕੇ ਪੰਜਾਬ ਚੱਲਿਆ
ਤੇਰੇ ਦਿੱਲੀਏ ਭੁਲੇਖੇ ਸਭ ਕੱਢਤੇ
ਅਸੀਂ ਮਾਣ ਕਰੀਏ ਨੀ
ਸਾਡੇ ਖੂਨ ਦੀ ਤਾਸੀਰ ਤੇ
ਡੁੱਲ੍ਹੀਏ ਨਾ ਕਦੇ ਝੂਠੇ
ਵਾਅਦਿਆਂ ਦੀ ਖੀਰ ਤੇ
ਅੱਜ ਹੋ ਕੇ ਜਥੇਬੰਦ
ਝੰਡੇ ਜਿੱਤ ਵਾਲ਼ੇ ਗੱਡਤੇ
ਨੀ ਜਿੱਤ ਕੇ ਪੰਜਾਬ ਚੱਲਿਆ
ਤੇਰੇ ਦਿੱਲੀਏ ਭੁਲੇਖੇ ਸਭ ਕੱਢਤੇ
ਤੇਰੀ ਹਿੱਕ ਉੱਤੇ ਝੰਡੇ ਗੱਡੇ
ਪਹਿਲਾਂ ਨਾਲ ਜ਼ੋਰ ਨੀ
ਤੂੰ ਭੁੱਲ ਜਾਂਦੀ ਛੇਤੀ
ਤੇਰਾ ਚੇਤਾ ਕਮਜ਼ੋਰ ਨੀ
ਸਿੱਟ ਕੇ ਨੀ ਬੰਬ ਦਿਲ਼ ਤੇ
ਸੂਰਮਿਆਂ ਨੇ ਵਲ਼ ਤੇਰੇ ਕੱਢਤੇ
ਨੀ ਜਿੱਤ ਕੇ ਪੰਜਾਬ ਚੱਲਿਆ
ਤੇਰੇ ਦਿੱਲੀਏ ਭੁਲੇਖੇ ਸਭ ਕੱਢਤੇ
ਲਾਲ ਹਰੇ ਝੰਡੇ ਰਲ਼
ਇੱਕ ਮਿੱਕ ਹੋ ਗਏ
ਥਿੜਕੇ ਨਾ ਕਦੇ
ਨੀ ਭਰੋਸੇ ਚ ਖਲੋਅ ਗਏ
ਤੈਨੂੰ ਦੇਸੀ ਜਿਹੇ ਉਪਰੋਂ ਸੀ ਲਗਦੇ
ਤੂੰ ਰਾਹਾਂ ਵਿੱਚ ਕਿੱਲ ਗੱਡਤੇ
ਨੀ ਜਿੱਤ ਕੇ ਪੰਜਾਬ ਚੱਲਿਆ
ਤੇਰੇ ਦਿੱਲੀਏ ਭੁਲੇਖੇ ਸਭ ਕੱਢਤੇ
ਸਿਰੜਾਂ ਦੇ ਪੱਕੇ ਅਸੀਂ
ਕਿਰਤੀ ਹਾਂ ਦਿੱਲੀਏ
ਕੱਕਰਾਂ ਤੇ ਲੋਆਂ ਵਿੱਚ
ਕਦੇ ਵੀ ਨਾ ਹਿੱਲੀਏ
‘ਜੀਤ’ ਤੇਰੇ ਲਿਖੂ ਗੀਤ ਨੀ
ਤੇਰੇ ਫਸਤੇ ਝੂਠ ਦੇ ਵੱਢਤੇ
ਨੀ ਜਿੱਤ ਕੇ ਪੰਜਾਬ ਚੱਲਿਆ
ਤੇਰੇ ਦਿੱਲੀਏ ਭੁਲੇਖੇ ਸਭ ਕੱਢਤੇ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly