ਦਿੱਲੀ ਪੁਲਿਸ ਦੀ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ, ਨੀਰਜ ਬਵਾਨੀਆ ਅਤੇ ਕਾਲਾ ਜਥੇਦਾਰੀ ਦੇ ਟਿਕਾਣਿਆਂ ‘ਤੇ ਰਾਤੋ ਰਾਤ ਛਾਪੇਮਾਰੀ

ਨਵੀਂ ਦਿੱਲੀ— ਦਿੱਲੀ ਪੁਲਸ ਨੇ ਲਾਰੇਂਸ ਬਿਸ਼ਨੋਈ ਸਮੇਤ ਕਈ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਰਾਜਧਾਨੀ ਦਿੱਲੀ ‘ਚ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਗੁੰਡਿਆਂ ਦੇ ਟਿਕਾਣਿਆਂ ‘ਤੇ ਰਾਤ ਭਰ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ, ਕੌਸ਼ਲ ਚੌਧਰੀ ਗੈਂਗ, ਹਿਮਾਂਸ਼ੂ ਭਾਊ ਗੈਂਗ, ਕਾਲਾ ਜਥੇਦਾਰੀ, ਹਾਸ਼ਿਮ ਬਾਬਾ, ਛੀਨੂੰ ਗੈਂਗ, ਗੋਗੀ ਗੈਂਗ, ਨੀਰਜ ਬਵਾਨੀਆ, ਟਿੱਲੂ ਤਾਜਪੁਰੀਆ ਗੈਂਗ ਨਾਲ ਜੁੜੇ ਸਰਗਰਮ ਲੋਕਾਂ ਅਤੇ ਲੋੜੀਂਦੇ ਅਪਰਾਧੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਦੀ ਇਸ ਕਾਰਵਾਈ ਨਾਲ ਬਦਮਾਸ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਨੇ ਛਾਪੇਮਾਰੀ ਤੋਂ ਪਹਿਲਾਂ ਹੀ ਜਾਣਕਾਰੀ ਇਕੱਠੀ ਕਰ ਲਈ ਸੀ। ਇਸ ਤੋਂ ਬਾਅਦ ਪੂਰੀ ਤਿਆਰੀ ਦੇ ਨਾਲ ਦਿੱਲੀ ਪੁਲਿਸ ਵੱਲੋਂ ਬਾਹਰੀ ਦਿੱਲੀ, ਦਵਾਰਕਾ ਖੇਤਰ, ਉੱਤਰ ਪੂਰਬੀ ਦਿੱਲੀ, ਨਰੇਲਾ, ਕਾਂਝਵਾਲਾ ਅਤੇ ਸੰਗਮ ਵਿਹਾਰ ਵਰਗੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਵਿੱਚ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਜ਼ਿਲ੍ਹੇ ਦਾ ਸਪੈਸ਼ਲ ਸਟਾਫ਼ ਅਤੇ ਸਥਾਨਕ ਥਾਣੇ ਦੀ ਪੁਲੀਸ ਸ਼ਾਮਲ ਸੀ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleInter-active Career Counseling at Government Schools in Rural Jalandhar
Next articleਪਾਕਿਸਤਾਨ ਦੀ ਨਾਪਾਕ ਹਰਕਤ, ਭਾਰਤ ਦੇਸ਼ ਦੇ ਅਨਪੜ੍ਹ ਲੋਕਾਂ ਨੂੰ ਅੱਤਵਾਦੀ ਬਣਾ ਕੇ ਭੇਜ ਰਿਹਾ ਹੈ; ਤਨਖਾਹ ‘ਤੇ ਭਰਤੀ ਕੀਤਾ ਜਾਂਦਾ ਹੈ