ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਰਾਮਲੀਲਾ ਗਰਾਂਊਡ ਚ ਹੋਇਆ ਲੱਖਾਂ ਕਿਸਾਨਾਂ ਦਾ ਇਕੱਠ
ਧਰਮਕੋਟ ( ਚੰਦੀ )-ਬੀਤੇ ਦਿਨੀ ਦਿੱਲੀ ਦੇ ਰਾਮਲੀਲਾ ਗਰਾਂਊਡ ਵਿੱਚ ਕਿਸਾਨ ਮਜਦੂਰ ਮਹਾਂ ਪੰਚਾਇਤ ਵਿੱਚ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਵੀ ਕਿਸਾਨਾਂ-ਮਜਦੂਰਾਂ ਦਾ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਇਆ,
ਜਿਸ ਵਿੱਚ ਸਟੇਜ ਉੱਪਰ ਬੈਠੇ ਕਿਸਾਨ ਆਗੂ ਰਾਕੇਸ਼ ਡਕਾਇਤ,ਕੁਲਦੀਪ ਸਿੰਘ ਵਜੀਦਪੁਰ,ਡਾ.ਦਰਸ਼ਨਪਾਲ ਅਤੇ ਸੁੱਖ ਗਿੱਲ ਮੋਗਾ ਨਜਰ ਆ ਰਹੇ ਹਨ,ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਕਿਹਾ ਕੇ ਪੰਜਾਬ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ-ਮਜਦੂਰਾਂ ਨੇ ਗੱਡੀਆਂ,ਬੱਸਾਂ,ਟ੍ਰੇਨਾਂ ਰਾਹੀ ਮਹਾਂ ਪੰਚਾਇਤ ਵਿੱਚ ਹਾਜਰੀ ਲਵਾਈ,ਸੁੱਖ ਗਿੱਲ ਮੋਗਾ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਰਾਮਲੀਲਾ ਗਰਾਊਂਡ ਵਿੱਚ ਹੋ ਰਹੀ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਅੱਜ ਅਸੀਂ ਭਾਜਪਾ ਦੀ ਮੋਦੀ ਸਰਕਾਰ ਅਤੇ ਪੰਜਾਬ ਵਿੱਚ ਆਪ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਖਿਲਾਫ ਅੱਜ ਚੋਣਾਂ ਵਿੱਚ ਡਟਵਾਂ ਵਿਰੋਧ ਕਰਨ ਦਾ ਐਲਾਨ ਕਰਦੇ ਹਾਂ,ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਸਾਰੇ ਆਗੂਆਂ ਨੇ ਬੋਲਦਿਆਂ ਕਿਹਾ ਕੇ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਅਧੂਰੀਆਂ ਪਈਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਤੇ ਕਿਸਾਨਾਂ ਦੀਆਂ ਮੰਗਾਂ ਜਿਓਂ ਦੀਆਂ ਤਿਓਂ ਲਟਕਦੀਆਂ ਰਹਿਣ ਦਿੱਤੀਆਂ ਹਨ ਉਹਨਾਂ ਕਿਹਾ ਕੇ ਇਸ ਦਾ ਖਮਿਆਜਾ ਸਿਆਸੀ ਪਾਰਟੀਆਂ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ,ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਲੋਕ ਸਭਾ ਦੀਆਂ ਚੋਣਾ ਵਿੱਚ ਭਾਰਤ ਅਤੇ ਖਾਸਕਰ ਪੰਜਾਬ ਵਿੱਚ ਬੀਜੇਪੀ ਅਤੇ ਮੌਜੂਦਾ ਆਪ ਸਰਕਾਰ ਦਾ ਡਟਕੇ ਵਿਰੋਧ ਕੀਤਾ ਜਾਵੇ,ਤਾਂ ਕੇ ਇਹਨਾਂ ਸਿਆਸੀ ਆਗੂਆਂ ਨੂੰ ਕਿਸਾਨਾਂ ਨਾਲ ਕੀਤੇ ਵਿਸ਼ਵਾਸ਼ ਘਾਤ ਦੀ ਸਜਾ ਮਿਲ ਸਕੇ,ਅੱਗੇ ਸੁੱਖ ਗਿੱਲ ਨੇ ਬੋਲਦਿਆਂ ਕਿਹਾ ਕੇ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਸਰਕਾਰ ਵੱਲੋਂ ਰਾਤ ਵੇਲੇ ਪਾਣੀ ਛੱਡ ਦਿੱਤਾ ਗਿਆ,ਕਿਸਾਨਾਂ ਦੀਆਂ ਬੱਸਾਂ ਗੱਡੀਆਂ ਨੂੰ ਰੋਕਿਆ ਗਿਆ,ਕਈ ਕਿਸਾਨਾਂ ਨੂੰ ਰਾਮਲੀਲਾ ਗਰਾਊਂਡ ਜਾਣ ਵੇਲੇ ਗਿਰਫਤਾਰ ਕੀਤਾ ਗਿਆ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਸਨ ਅਤੇ ਸਭ ਤੋਂ ਵੱਧ ਕਿਸਾਨ ਪੱਗਾਂ ਵਾਲੇ ਪੰਜਾਬੀ ਹੀ ਨਜਰ ਆ ਰਹੇ ਸਨ ਜੋ ਕੇ ਪੰਜਾਬ ਦੀ ਧਰਤੀ ਤੋਂ ਗਏ ਸਨ,ਇਸ ਮੌਕੇ ਗੁਰਪ੍ਰਤਾਪ ਸਿੰਘ ਕੋਟ ਈਸੇ ਖਾਂ,ਫਤਿਹ ਸਿੰਘ ਭਿੰਡਰ,ਬਖਸ਼ੀਸ਼ ਸਿੰਘ ਰਾਮਗੜ੍ਹ,ਅਮ੍ਰਿਤਪਾਲ ਸਿੰਘ ਕਿਲੀ,ਹਰਦੀਪ ਸਿੰਘ ਕਰਮੂੰਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ,ਗੁਰਚਰਨ ਸਿੰਘ ਢਿੱਲੋਂ ਤੋਤੇਵਾਲਾ,ਨਰਿੰਦਰ ਸਿੰਘ ਬਾਜਵਾ,ਲਖਬੀਰ ਸਿੰਘ ਗੋਬਿੰਦਪੁਰ,ਜਸਵੰਤ ਸਿੰਘ ਲੋਹਗੜ੍ਹ,ਬਾਪੂ ਮਹਿਤਪੁਰ,ਦਲਜੀਤ ਸਿੰਘ ਸਰਪੰਚ ਦਾਨੇਵਾਲਾ ਤੇ ਸਾਥੀ,ਬੋਹੜ ਸਿੰਘ ਦਾਨੇਵਾਲ,ਲੱਖਾ ਦਾਨੇਵਾਲ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ ਤੇ ਸਾਥੀ,ਸੁੱਖਾ ਸਿੰਘ ਵਿਰਕ ਤੇ ਸਾਥੀ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ ਤੇ ਸਾਥੀ ਨੇ ਹਾਜਰੀ ਲਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly