(ਸਮਾਜ ਵੀਕਲੀ)
2027 ਦੀਆਂ ਚੋਣਾਂ ਦੇ ਲਈ
ਨਿਸ਼ਾਨੇ ਹੁਣ ਤੋਂ ਹੀ ਲਾਉਣ ਲੱਗੇ
ਜਿਹੜੇ ਕੱਢਦੇ ਸੀ ਪਾਰਟੀ ਨੂੰ ਗਾਲ਼ਾਂ
ਸੋਹਿਲੇ ਉਸ ਦੇ ਹੁਣ ਗਾਉਣ ਲੱਗੇ
ਦੇਖ ਕੇ ਮੋਟੀ ਤੋ ਮੋਟੀ ਸਾਮੀਂ
ਡੋਰੇ ਉਸਦੇ ਉੱਤੇ ਪਾਉਣ ਲੱਗੇ
ਜਿਹੜੇ ਲੱਗਦੇ ਨਹੀਂ ਸਨ ਚੰਗੇ
ਹੁਣ ਉਹਨਾਂ ਨੂੰ ਉਹ ਚਾਹੁਣ ਲੱਗੇ
ਟਿਕਟਾਂ ਵੰਡਣ ਮੌਕੇ ਕੀ ਕੁਝ ਹੋਣਾ
ਦਲ ਬਦਲੂ ਦਲ ਬਦਲਾਉਣ ਲੱਗੇ
ਬਹੁਤੇ ਆਗੂ ਤਾਂ ਭਾਜਪਾ ਵਿਚ ਜਾਂਦੇ
ਖੰਨਾ ਜੀ ਭਾਜਪਾ ਚੋਂ ਹੀ ਆਉਣ ਲੱਗੇ
ਬਲਬੀਰ ਸਿੰਘ ਬੱਬੀ
7009107300



