ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾ ਬਦਲੇ  ਹਰਮੇਸ਼ ਸਿੰਘ ਬਾਗਲਾ ਅਤੇ  ਦੀਪਕਾਸ਼ੀ ਸਿੰਘ ਸਨਮਾਨਿਤ 

ਕਪੂਰਥਲਾ, (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਲੰਬੇ ਸਮੇਂ ਤੋਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾ ਨੂੰ ਦੇਖਦੇ ਹੋਏ ਸ਼੍ਰੀ ਹਰਮੇਸ਼ ਸਿੰਘ ਬਾਗਲਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਦੀਪਕਾਸ਼ੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ।  ਇਸ ਸ਼ੁੱਭ ਅਵਸਰ ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸ਼੍ਰੀ ਹਰਮੇਸ਼ ਸਿੰਘ ਆਫਿਸ ਸੁਪਰਡੈਂਟ ਦੇ ਤੌਰ ਤੇ ਜਿੱਥੇ 37 ਸਾਲ ਰੇਲਵੇ ਵਿੱਚ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਉੱਥੇ ਸਮਾਜ ਦੀਆਂ ਜਾਇਜ ਅਤੇ ਹੱਕੀ ਮੰਗਾਂ ਲਈ ਹਮੇਸ਼ਾ ਡੱਟ ਕੇ ਪਹਿਰਾ ਦਿੱਤਾ। ਸੋਸਾਇਟੀ ਸ਼੍ਰੀ ਹਰਮੇਸ਼ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਦੀਪਕਾਸ਼ੀ ਸਿੰਘ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਇਸ ਸ਼ੁੱਭ ਅਵਸਰ ਤੇ ਸਪੋਰਟਸ ਅਧਿਕਾਰੀ ਅਤੇ ਪੀ ਐਫ ਏ ਸ਼੍ਰੀ ਜੀ. ਐਸ. ਹੀਰਾ ਨੇ ਹਰਮੇਸ਼ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਲੋਕ ਖੁਸ਼ ਕਿਸਮਤ ਹਨ ਜੋ ਆਪਣੀ 60 ਸਾਲ ਦੀ ਉਮਰ ਪੂਰੀ ਕਰਕੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਅਗਲਾ ਜੀਵਨ ਬਤੀਤ ਕਰਨਗੇ। ਅਸੀਂ ਇਨ੍ਹਾਂ ਦੇ ਤੰਦਰੁਸਤੀ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੇ ਹਾਂ। ਸ਼੍ਰੀ ਹਰਮੇਸ਼ ਸਿੰਘ ਨੇ ਸੋਸਾਇਟੀ ਵੱਲੋਂ ਕੀਤੇ ਗਏ ਮਾਣ ਸਨਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਸਮਾਜ ਦੇ ਹੋਣਹਾਰ ਤੇ ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਯਤਨ ਜਾਰੀ ਰੱਖਾਂਗਾ। ਉਨ੍ਹਾਂ ਨੇ ਸੋਸਾਇਟੀ ਵੱਲੋਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਆਰਥਿਕ ਸਹਿਯੋਗ ਵੀ ਕੀਤਾ।  ਸੁਸਾਇਟੀ ਵਲੋਂ ਯਾਦਗਾਰੀ ਚਿੰਨ੍ਹ ਅਤੇ ਮਿਸ਼ਨਰੀ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਸਕੱਤਰ ਪੂਰਨ ਚੰਦ ਬੋਧ, ਅਸ਼ੋਕ ਭਾਰਤੀ,  ਵੇਦ ਕੁਮਾਰ, ਕਲਾਕਾਰ ਬਲਦੇਵ ਸੀਕਰੀ, ਸ਼੍ਰੀਮਤੀ ਪਰਨੀਤਾ ਸਿੰਘ ਅਤੇ ਅਭਿਸ਼ੇਕ ਜੈਨ ਆਦਿ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ” ਆਪ ” ਨੇਤਾ ਸੁੱਚਾ ਸਿੰਘ ਮਾਨ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਵਾਰ ਵਾਰ ਜਾਨ ਲੇਵਾ ਹਮਲੇ ਕਾਰਣ, ਪੁਲਿਸ ਤੋਂ ਮੰਗੀ ਸੁਰੱਖਿਆ 
Next articleਟਰੱਕ ਅਪਰੇਟਰਾਂ ਦੀ ਹੜਤਾਲ ਦਾ ਹੋਇਆ ਜ਼ੋਰਦਾਰ ਅਸਰ,ਹਿਟ ਐਂਡ ਰੰਨ ਕਨੂੰਨ ਤੇ ਲਗੀ ਰੋਕ