ਗਹਿਰੀ ਸੋਚ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਨਾ ਜ਼ੁਬਾਨ ਦੋਗਲੀ ਏ,
ਨਾ ਕਿਰਦਾਰ ਦੋਗਲਾ ਏ।
ਨਾ ਲੋਕਾਂ ਵਾਂਗੂੰ ਸੱਜਣਾ ,
ਸਾਡਾ ਇਜ਼ਹਾਰ ਦੋਗਲਾ ਏ।
ਰੁੱਖੇ ਹਾ ਬੇਸ਼ੱਕ ਅਸੀਂ ,
ਨਾ ਪਿਆਰ ਦੋਗਲਾ ਏ।
ਸਿਰ ਜਾਂਦਾ ਤਾਂ ਜਾਵੇ ,
ਨਾ ਦਿਲ ਯਾਰ ਦੋਗਲਾ ਏ।
ਰੂਹ ਤੋਂ ਕੀਤਾ ਤੇਰਾ ,
ਨਾ ਸਤਿਕਾਰ ਦੋਗਲਾ ਏ।
ਮਾੜੇ ਹਾਂ ਅਸੀਂ ਮੰਨਿਆ ,
ਨਾ ਵਿਵਹਾਰ ਦੋਗਲਾ ਏ।

ਵੀਰਪਾਲ ਕੌਰ ਭੱਠਲ’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆਂਦਾਰੀ
Next articleਚੋਣਾਂ ਦਾ ਐਲਾਨ