
ਓਹਨਾਂ ਦੀਆਂ ਕੁਝ ਫਿਲਮਾਂ ਦਾ ਜਿਕਰ ਕਰਦੇ ਹਾਂ :- ਜਿਵੇ ‘ਪੇਕੇ ਹੋਣ ਭਰਾਵਾਂ ਨਾਲ’, ਮਾਂ ਤੇ ਮਾਂ ਵਿਚ ਫਰਕ, ਅਹਿਸਾਸ ਆਪਣਿਆ ਦਾ, ਦੂਜਾ ਵਿਆਹ, ਭੂਆ ਦੀ ਦੀਵਾਲੀ, ਧੀ ਦੀ ਬਰਬਾਦੀ, ਬੇਗਾਨੀ ਧੀ ਬੇਗਾਨੀ ਸੱਸ , ਰੱਖੜੀ ਦਾ ਮੁੱਲ, ਪੇਕੇ ਹੁੰਦੇ ਮਾਵਾਂ ਨਾਲ ਤੇ ਮਾਹੀ ਮੇਰਾ ਚੰਨ ਵਰਗਾ ਆਦਿ ਫਿਲਮਾਂ ਆਪਣਾ ਸ਼ੁਮਾਰ ਕਰਵਾਉਦੀਆਂ ਹਨ।
ਮੈ ਉਸ ਮਾਣਮੱਤੇ ਸੂਖਮ ਸੋਚ ਦੇ ਮਾਲਕ ਦੀ ਗੱਲ ਕਰਨ ਜਾ ਰਿਹਾ, ਜੋ ਪੰਜਾਬ ਦੇ ਜ਼ਿਲਾ ਬਠਿੰਡਾ ਦੇ ਪਿੰਡ ‘ਕੋਟੜਾ ਕੌੜਾ’ ਵਿਚ ਮਾਤਾ ਸ੍ਰੀਮਤੀ ਬਲਜੀਤ ਕੌਰ ਤੇ ਪਿਤਾ ਸ੍ਰ ਸੁਖਦੇਵ ਸਿੰਘ ਦੇ ਘਰ ਜਨਮੇ ਉਸ ਨੌਜਵਾਨ “ਪਰਦੀਪ ਸਿੰਘ” ਦੀ ਪਛਾਣ ਅੱਜ ਫ਼ਿਲਮ ਜਗਤ ਵਿੱਚ “ਦੀਪ ਕੋਟੜੇ ਵਾਲਾ” ਨਾਲ ਬਣੀ ਹੋਈ ਹੈ। ਬਚਪਨ ਤੋ ਐਕਟਿੰਗ ਦਾ ਸ਼ੌਕ ਰੱਖਣ ਵਾਲਾ ਨੌਜਵਾਨ,ਅੱਜ ਖੁਦ ਫ਼ਿਲਮ ਲੇਖਕ,ਡਾਇਰੈਕਟਰ,ਪ੍ਰੋਡਿਊਸਰ ਤੇ ਅਦਾਕਾਰੀ ਕਰ ਆਪਣੇ ਸੁਪਨੇ ਸਾਕਾਰ ਕਰਨ ਵਿਚ ਰੁਝਿਆ ਹੋਇਆਂ ਹੈ।
ਗੱਲਬਾਤ ਦੌਰਾਨ ਓਨਾਂ ਦੱਸਿਆਂ ਆਉਣ ਵਾਲੇ ਸਮੇ ਦੌਰਾਨ ਓਹ ਸੰਗੀਤ ਜਗਤ ਵਿਚ ਆਪਣਾ ਗੀਤ ਰੀਲੀਜ਼ ਕਰ, ਸੰਗੀਤ ਪ੍ਰੇਮੀਆਂ ਤੋ ਦਾਦ ਲੈਣ ਜਾ ਰਿਹਾ ।
ਯੂਟਿਊਬ ” ਦੀਪ ਕੋਟੜੇ ਵਾਲਾ” ਤੇ ਚੱਲ ਰਹੀ ਉਸਦੀ ਲਘੂ ਫ਼ਿਲਮ “ਸੁਣ ਵੇ ਰੱਬਾ” ਦਰਸ਼ਕਾਂ ਵੱਲੋ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਲਘੂ ਫ਼ਿਲਮ ਦੀ ਕਹਾਣੀ ਪ੍ਰਸਿੱਧ ਕਹਾਣੀਕਾਰ ‘ਗੁਰਮੀਤ ਬਾਠ’ ਵੱਲੋਂ ਲਿਖੀ ਗਈ ਹੈ। ਜੋ ਸਮਾਜਿਕ ਤਾਣੇ ਬਾਣੇ ਬਾਰੇ ਭਲੀਭਾਂਤ ਜਾਣੂ ਹਨ।ਇਸ ਲਘੂ ਫ਼ਿਲਮ ਨੂੰ ਡਾਇਰੈਕਟਰ, ਪ੍ਰੋਡਿਊਸਰ ਤੇ ਅਦਾਕਾਰ ਵਜੋ “ਦੀਪ ਕੋਟੜੇ ਵਾਲਾ” ਤੇ ਏਨਾਂ ਦੀ ਟੀਮ ਨੇ ਦਿਨ ਰਾਤ ਦੀ ਮਿਹਨਤ ਲਗਨ ਨਾਲ ਤਿਆਰ ਕੀਤਾ ਹੈ।
ਇਸ ਫ਼ਿਲਮ ਵਿਚ ਸਟਾਰ ਕਾਸਟ ਖੁਦ “ਦੀਪ ਕੋਟੜੇ ਵਾਲਾ”,ਅਵਤਾਰ ਹਰੀਏ ਵਾਲਾ, ਕੁਲਦੀਪ ਦੋਸਾਂਝ,ਅਰਸ ਗਿੱਲ,ਜੈਜ ਕੌਰ,ਹਰਜੱਸ ,ਅਮਨ ਸੁਖਲਾਡਾ,ਸੁਖਪਾਲ ਸਿੰਘ,ਪੋਮੀ ਗਿੱਲ ਤੇ ਕਿਰਨਾ ਕੌਰ ਆਦਿ ਅਦਾਕਾਰੀ ਦੇ ਜੌਹਰ ਦਿਖਾਏ ਹਨ। ਕੈਮਰਾਮੈਨ “ਹੈਪੀ” ਵੱਲੋ ਖੂਬਸੂਰਤ ਦ੍ਰਿਸ਼ ਕੈਮਰੇ ਵਿਚ ਕੈਦ ਕਰ ਦਰਸ਼ਕਾਂ ਦੀ ਕਚਹਿਰੀ ਹਾਜ਼ਰ ਕੀਤੇ ਗਏ ਨੇ ਅਤੇ ਫਿਲਮ ਦਾ ਪੋਸਟਰ ਕੁਦਰਤ ਦੇ ਰੰਗਾਂ ਨੂੰ ਲੈ ਤਿਆਰ ਕੀਤਾ ਹੈ, ਡੀ.ਸੀ ਆਰਟਸ ਵੱਲੋ ਪ੍ਰਮਾਤਮਾ ਏਨਾਂ ਦੀ ਮਿਹਨਤ ਲਗਨ ਤੇ ਨਜ਼ਰ ਸਵੱਲੀ ਕਰੇ। ਇਹ ਬੁਲੰਦੀਆਂ ਛੂਹਣ ਦੁਆਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫ਼ਿਲਮ ਜਰਨਲਿਸਟ
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj