(ਸਮਾਜ ਵੀਕਲੀ)
ਸਾਡੇ ਬੜੇ ਹੀ ਸੰਵੇਦਨਸ਼ੀਲ ਅਤੇ ਅਜੀਜ਼ ਦੋਸਤ ਰਵਿੰਦਰ ਸਿੰਘ ਜੀ ਜਿਹਨਾਂ ਨੂੰ ਅਸੀ ਸਾਰੇ ਹੀ ਬਾਖੂਬੀ ਜਾਣਦੇ ਹਾਂ,ਰਵਿੰਦਰ ਜੀ ਦੀ ਪੰਜਾਬੀ ਰਚਨਾਕਾਰੀ,ਪੰਜਾਬੀ ਸਾਹਿਤ ਜਗਤ ਵਿੱਚ ਵਿਭਿੰਨ ਗ਼ਜ਼ਲਾਂ,ਕਵਿਤਾਵਾਂ,ਅਤੇ ਰਚਨਾਵਾਂ ਨਵੀਆਂ ਪੈੜਾਂ ਪਾਉਂਦੇ ਹੋਏ ਵਿਭਿੰਨ ਪਰਤਾ ਦਾ ਸੰਵਾਦ ਰਚਾਉਂਦੀ ਹੈ।ਰਵਿੰਦਰ ਜੀ ਪੰਜਾਬੀ ਸਾਹਿਤ ਜਗਤ ਦੇ ਉਹ ਉਭਰਦੇ ਸਿਤਾਰੇ ਹਨ ਜਿਹਨਾਂ ਨੂੰ ਅਸੀ ਸਾਰੇ ਦੋਸਤ ਬੜੇ ਹੀ ਪਿਆਰ ਅਤੇ ਅਦਬ ਨਾਲ਼ fb ਤੇ ਪੜਦੇ ਅਤੇ ਸੁਣਦੇ ਹਾਂ,ਜਿਹਨਾ ਦੀ ਕਲ਼ਮ ਨੇ ਪੜ੍ਹਨ ਵਾਲ਼ੇ ਚਹੇਤਿਆਂ ਨੂੰ ਆਪਣੀਆ ਲਿਖਤਾਂ ਪ੍ਰਤੀ ਖਿੱਚ ਦਾ ਕੇਂਦਰ ਬਣਾ ਰੱਖਿਆ ਹੈ,ਬਹੁਤ ਹੀ ਸ਼ਾਂਤ ਸੁਭਾਅ , ਸੂਖਮਭਾਵੀ,ਮਾਨਵਤਾ ਲਈ ਅਪਣੱਤ,ਸੰਵੇਦਨਸ਼ੀਲਤਾ ਵਰਗੇ ਗੁਣਾਂ ਦੇ ਮਾਲਿਕ ਹਨ ਰਵਿੰਦਰ ਜੀ।
ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹਨਾ ਦੀ ਅਣਥੱਕ ਮਿਹਨਤ ਸਦਕਾ ਅਤੇ ਪਾਠਕਾਂ ਦੇ ਪਿਆਰ ਸਦਕਾ ਅੱਜ ਇਹਨਾ ਦੀਆ ਲਿਖਤਾ ਨੂੰ ਕਿਤਾਬੀ ਜਾਮਾ ਮਿਲ਼ਿਆ (ਯਾਦਾਂ ਦੇ ਖੰਡਰ) ਦੇ ਰੂਪ ਵਿੱਚ,ਇਸ ਕਿਤਾਬ ਵਿੱਚ ਰਵਿੰਦਰ ਜੀ ਦੁਆਰਾ ਲਿਖੀਆਂ ਲਿਖਤਾਂ ਪਾਠਕਾਂ ਲਈ ਬਹੁਤ ਹੀ ਡੂੰਘਾਈ ਅਤੇ ਅਰਥਭਰਪੂਰ ਸੁਨੇਹੇ ਬਿਆਨ ਕਰਦੀਆਂ ਹਨ,ਕਿਸਾਨੀ ਜੀਵਨ ਨਾਲ਼ ਸੰਬੰਧਿਤ ਲਿਖਤਾਂ ਨੂੰ ਬਾਖੂਬੀ ਬਿਆਨਿਆਂ ਗਿਆ ਹੈ, (ਯਾਦਾਂ ਦੇ ਖੰਡਰ) ਦੀ ਹਰ ਲਿਖਤ ਚਹੇਤਿਆਂ ਲਈ ਨਵੀਆਂ ਤਰੰਗਾਂ ਛੱਡਦੀ,ਪਾਠਕਾਂ ਦੇ ਮਨੋਭਾਵਾਂ ਨੂੰ ਉਜਾਗਰ ਕਰਦੀ, ਕਲ਼ਮ ਰਾਹੀ ਸੁਨਹਿਰੀ ਹਰਫਾਂ ਨੂੰ ਬਿਆਨ ਕਰਦੀ, ਅਣਕਹੇ ਸ਼ਬਦ ਹਿਰਦਿਆਂ ਅੰਦਰ ਝਾਤ ਪਾ ਜਾਂਦੇ, ਨਵੀਆ ਉਮੀਦਾ ਨੂੰ ਉਲੀਕਦੇ,ਜਜਬਾਤਾਂ ਨੂੰ ਹਲੂਣਦੇ, ਜਿਹਨਾਂ ਵਿੱਚੋ (ਮਾਏ ਨੀ ਮਾਏ ਮੇਰਾ ਪੀੜਾ ਨਾਲ਼ ਸਾਕ ਕਰਾਇਆ) ਬਹੁਤ ਹੀ ਭਾਵਪੂਰਨ ਅਤੇ ਮਾਂ ਨੂੰ ਦਰਦ ਭਰੀ ਦਾਸਤਾਂ ਪੇਸ਼ ਕਰਦੀ ਹੋਈ ਕਾਬਿਲੇ ਤਾਰੀਫ ਹੈ। ਇਸ ਗ਼ਜ਼ਲ ਨੂੰ ਮੈਡਮ ਪਰਮਜੀਤ ਕੌਰ ਪਾਇਲ ਜੀ ਹੋਰਾ ਨੇ ਆਪਣੀ ਆਵਾਜ਼ ਦਿੱਤੀ ,ਜਿਸਨੂੰ ਚਹੇਤਿਆਂ ਦੁਆਰਾ ਬਹੁਤ ਪਸੰਦ ਕੀਤਾ ਗਿਆ ।
ਹਰ ਇੱਕ ਲਿਖਤ ਨੂੰ ਲੈਅਬੱਧਤਾ ਵਿੱਚ ਬਿਆਨ ਕੀਤਾ ਗਿਆ ਹੈ, ਜਦੋ ਅਸੀ ਇਸ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਮੰਨੋ ਜਿਵੇਂ ਲਿਖਤਾ ਦੇ ਬੋਲ ਸਾਨੂੰ ਸਵਾਲ ਕਰ ਰਹੇ ਹਨ ਅਤੇ ਜਿਵੇਂ ਬਿਆਨਿਆ ਸਮੁੱਚਾ ਦ੍ਰਿਸ਼ ਸਾਡੇ ਸਾਹਮਣੇ ਆ ਖੜ੍ਹਾ ਹੁੰਦਾ ਹੈ।ਇਸ ਤਰ੍ਹਾ ਰਵਿੰਦਰ ਜੀ ਦਾ (ਯਾਦਾਂ ਦਾ ਖੰਡਰ)ਆਧੁਨਿਕ ਫੇਸਬੁੱਕ ਮੰਚ ਤੋ ਲੈ ਕੇ ਕਿਤਾਬ ਦੇ ਰੂਪ ਤੱਕ ਦੇ ਸਫ਼ਰ ਦਾ ਯਾਦਗਾਰ ਪ੍ਰਮਾਣ ਹੈ।ਇਹ ਕਿਤਾਬ ਵਿੱਚ ਹਰ ਇੱਕ ਲਿਖਤ ਦੀ ਰਚਨਾਕਾਰੀ ਵਿਭਿੰਨ ਵਿਸ਼ਿਆਂ ਪ੍ਰਤੀ ਆਪਣਾ ਪੱਖ ਉਜਾਗਰ ਕਰਦੀ ਹੈ।ਉਮੀਦ ਕਰਦੀ ਹਾਂ ਕਿ ਸਾਰੇ ਪਾਠਕ ਦੋਸਤ,ਸਤਿਕਾਰਯੋਗ ਸਖਸ਼ੀਅਤਾਂ ਪਹਿਲਾ ਦੀ ਤਰ੍ਹਾਂ, ਰਵਿੰਦਰ ਜੀ ਦੇ ਇਸ ਸੰਵੇਦਨਸ਼ੀਲ ਗ਼ਜ਼ਲ ਸੰਗ੍ਰਹਿ ਨੂੰ ਪੂਰਾ ਅਦਬ ਸਤਿਕਾਰ ਦੇਵੋਗੇ।ਇਸ ਤਰ੍ਹਾ ਅਸੀ ਸਾਰੇ (ਯਾਦਾਂ ਦੇ ਖੰਡਰ) ਦਾ ਪੰਜਾਬੀ ਸਾਹਿਤ ਜਗਤ ਵਿੱਚ ਨਿੱਘਾ ਸਵਾਗਤ ਕਰਦੇ ਹਾਂ।

ਜਲਾਲਾਬਾਦ ਪੱਛਮੀ।
ਫ਼ੋਨ ਨੰ: 9803306008
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly