ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸੋਮਨਾਥ ਸਿੰਘ ਵਾਈਸ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ (ਰਜਿ) ਦੇ ਪਰਿਵਾਰ ਵੱਲੋਂ ਸਫਰ-ਏ- ਸ਼ਹਾਦਤ ਨੂੰ ਸਮਰਪਿਤ ਸ਼ਹੀਦਾਂ ਨੂੰ ਯਾਦ ਕਰਦਿਆਂ ਖਾਰਾ ਕਲੋਨੀ ਕਰਿਆਮ ਰੋਡ ਨਵਾਂ ਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦੁੱਧ ਲੰਗਰ ਲਗਾਇਆ ਗਿਆ। ਸੁਖਮਨੀ ਸਾਹਿਬ ਬਾਣੀ ਦੇ ਜਾਪ ਕਰਨ ਉਪਰੰਤ ਪੂਰਾ ਦਿਨ ਦੁੱਧ ਦਾ ਲੰਗਰ ਵਰਤਾਇਆ ਗਿਆ। ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਸੋਮਨਾਥ ਸਿੰਘ ਜੀ ਨੇ ਦੱਸਿਆਕਿ 6ਪੋਹ 20ਦਸੰਬਰ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ 7ਪੋਹ 21 ਦਸੰਬਰ ਰਾਤ ਨੂੰ ਮੀਹ, ਹਨੇਰੀ, ਝੱਖੜ ਆਉਣ ਕਰਕੇ ਸਰਸਾ ਨਦੀ ਵਿੱਚ ਪਾਣੀ ਦਾ ਬਹੁਤ ਜਿਆਦਾ ਵਹਾ ਆ ਗਿਆ, ਪਿਛਲੇ ਪਾਸੇ ਤੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਅਤੇ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਕਰਕੇ ਪਰਿਵਾਰ ਅਲੱਗ-ਅਲੱਗ ਦਿਸ਼ਾਵਾਂ ਵਿਚ ਵਿਛੜ ਗਿਆ। ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਮਾਤਾ ਜੀ ਦੇ ਨਾਲ ਕੁੰਮੇ ਮਾਸੀ ਦੀ ਸ਼ਰਨ ਵਿੱਚ ਪਹੁੰਚੇ, ਜਿੱਥੋਂ ਦੂਸਰੇ ਦਿਨ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਘਰ ਲੈ ਗਿਆ। ਅਗਲੇ ਦਿਨ ਮੋਰਿੰਡੇ ਦੀ ਕੋਤਵਾਲੀ ਵਿੱਚ ਜਾ ਕੇ ਇਹ ਖਬਰ ਦੇ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਦੋ ਬੱਚੇ ਉਹਨਾਂ ਦੇ ਕੋਲ ਹਨ। ਜਿੱਥੋਂ ਪੁਲਿਸ ਉਹਨਾਂ ਨੂੰ ਫੜ ਕੇ ਥਾਣਾ ਮਰਿੰਡਾ ਦੇ ਕੋਤਵਾਲੀ ਵਿੱਚ ਲੈ ਗਏ ਤੇ ਅੱਗੇ ਵਜ਼ੀਰ ਖਾਨ ਅੱਗੇ ਪੇਸ਼ ਕਰ ਦਿੱਤੇ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੋ ਬੱਚੇ ਅਤੇ ਕੁਝ ਸਿੰਘ ਜਿਹੜੇ ਬਾਕੀ ਬਚੇ ਉਹ ਚਮਕੌਰ ਦੀ ਗੜੀ ਵਿੱਚ ਪਹੁੰਚ ਗਿਆ ਜਿੱਥੇ 10 ਲੱਖ ਫੌਜਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ। 8ਪੋਹ 22 ਦਸੰਬਰ ਦਾ ਪੂਰਾ ਦਿਨ ਚਮਕੌਰ ਦੀ ਗਲੀ ਵਿੱਚ ਘਮਸਾਨ ਦਾ ਯੁੱਧ ਹੋਇਆ ਜਿਹਦੇ ਵਿੱਚ ਦੋ ਗੁਰੂ ਦੇ ਪਿਆਰੇ ਜਿਗਰ ਦੇ ਟੋਟੇ ਅਤੇ ਤਿੰਨ ਪੰਜ ਪਿਆਰੇ ਸ਼ਹੀਦ ਹੋਏ ਹੋਰ ਅਨੇਕਾਂ ਸਿੰਘ ਉਹਨਾਂ ਦੇ ਨਾਲ ਸ਼ਹੀਦੀਆਂ ਪਾ ਗਏ। 9ਪੋਹ 23 ਦਸੰਬਰ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਮਾਛੀਵਾੜਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੂੰ ਨਬੀ ਖਾਂ ਤੇ ਗਨੀ ਖਾਂ ਆਪਣੇ ਘਰ ਵਿੱਚ ਲੈ ਗਏ। ਦੂਸਰੇ ਪਾਸੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਬੱਚਿਆਂ ਦੇ ਉੱਪਰ ਤਸ਼ੱਦਦ ਕੀਤਾ ਜਾਣ ਲੱਗਾ ਤੇ ਉਹਨਾਂ ਨੂੰ ਧਰਮ ਛੱਡ ਕੇ ਮੁਗਲ ਧਰਮ ਅਪਣਾਉਣ ਦੇ ਲਈ ਜੋਰ ਪਾਇਆ ਗਿਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਅਜਿਹਾ ਮੰਨਣ ਤੋਂ ਇਨਕਾਰੀ ਕਰ ਦਿੱਤਾ ਤੇ ਉਹਨਾਂ ਨੂੰ 25/26 ਦਸੰਬਰ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ ਤੇ 27 ਦਸੰਬਰ ਨੂੰ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। 13ਪੋਹ 28ਦਸੰਬਰ ਦੀਵਾਨ ਟੋਡਰਮਲ ਵੱਲੋਂ ਭਾਰੀ ਰਕਮ ਅਦਾ ਕਰਕੇ ਜਮੀਨ ਖਰੀਦੀ ਗਈ ਤੇ ਜਿੱਥੇ ਮਾਤਾ ਗੁਜਰੀ ਜੀ ਅਤੇ ਦੋ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ। ਇਸ ਇਤਿਹਾਸ ਤੋਂ ਜਾਣੂ ਕਰਵਾਉਦੇ ਆਂ ਸੋਮਨਾਥ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਇਹ ਛੇ ਪੋਹ ਤੋਂ ਲੈ ਕੇ 13 ਪੋਹ ਤੱਕ ਦਾ ਜੋ ਸਮਾਂ ਗੁਰੂ ਸਾਹਿਬ ਦਾ ਪਰਿਵਾਰ ਜਿਹਦੇ ਵਿੱਚ ਖੇਰੂ ਖੇਰੂ ਹੋ ਗਿਆ ਉਹ ਦੁਬਾਰਾ ਸਰੀਰਕ ਰੂਪ ਵਿੱਚ ਕਦੇ ਨਹੀਂ ਮਿਲੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਆਪਣੇ ਪਰਿਵਾਰ ਮਾਤਾ ਗੁਰਮੇਜ ਕੌਰ, ਜਸਵਿੰਦਰ ਕੌਰ, ਨਰਿੰਦਰ ਕੁਮਾਰ, ਰਜਨੀ ਕਾਂਤ, ਪ੍ਰਵੀਨ ਬੇਬੀ, ਬਲਜੀਤ ਕੌਰ, ਹਰਮਨਦੀਪ ਸਿੰਘ, ਕਰਨਦੀਪ ਸਿੰਘ,ਨਿਖਲ,ਨੀਰਜ, ਮਨਦੀਪ ਕੌਰ ਸਮੇਤ ਉਹਨਾਂ ਨੇ ਦੁੱਧ ਦਾ ਲੰਗਰ ਲਗਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly