ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਧੀਰ ਫਿਜ਼ਿਓਥਰੈਪੀ ਅਤੇ ਲਾਇਲ ਲੈਬੋਟਰੀ ਸੁਲਤਾਨਪੁਰ ਲੋਧੀ ਵੱਲੋਂ ਡਾਕਟਰ ਗੋਪਾਲ ਸਿੰਘ ਤੇ ਸਰਪੰਚ ਬਿਕਰਮਜੀਤ ਸਿੰਘ ਦੇ ਸਾਂਝੇ ਸਹਿਯੋਗ ਨਾਲ ਪਿੰਡ ਬੂਸੋਵਾਲ ਵਿਖੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਦੀਪਕ ਧੀਰ ਨੇ ਦੱਸਿਆ ਕਿ ਇਹ ਮੁਫਤ ਮੈਡੀਕਲ ਕੈਂਪ 11 ਅਪ੍ਰੈਲ ਦਿਨ ਦਿਨ ਸ਼ੁੱਕਰਵਾਰ ਨੂੰ ਪਿੰਡ ਬੂਸੋਵਾਲ ਵਿਖੇ ਲਗਾਇਆ ਜਾਵੇਗਾ। ਇਸ ਦੌਰਾਨ ਨਾੜਾਂ ਦੀ ਕਮਜ਼ੋਰੀ, ਫੇਰੀਬਲ ਪਾਲਸੀ ਗੋਡਿਆਂ ਤੇ ਮੋਢਿਆਂ ਦਾ ਦਰਦ, ਸਰਵਾਈਕਲ ,ਅਧਰੰਗ, ਰੀਡ ਦਾ ਦਰਦ ,ਕਮਰ ਦਾ ਦਰਦ , ਅਪ੍ਰੇਸ਼ਨ ਤੋਂ ਬਾਅਦ ਆਈ ਜੋੜਾਂ ਦੀ ਖੜੋਤ ਆਦਿ ਦਾ ਇਲਾਜ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ। ਡਾਕਟਰ ਦੀਪਕ ਧੀਰ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਡਾਕਟਰ ਗੁਰਪ੍ਰੀਤ ਸਿੰਘ ਤੇ ਡਾਕਟਰ ਜਗਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ। ਉੱਥੇ ਹੀ ਇਸ ਦੌਰਾਨ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਬਲੱਡ ਟੈਸਟ ਵੀ ਮੁਫਤ ਕੀਤੇ ਜਾਣਗੇ। ਇਸ ਦੇ ਨਾਲ ਆਏ ਹੋਏ ਮਰੀਜ਼ਾਂ ਦੇ ਮੁਫ਼ਤ ਮੈਡੀਕਲ ਕਾਰਡ ਬਣਾਏ ਜਾਣਗੇ। ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj