(ਸਮਾਜ ਵੀਕਲੀ)
ਸਮਾਜ ਵਿਚ ਸਤਿਕਾਰਿਆ ਜਾਣ ਵਾਲਾ,, ਨਾਮ ਹੈ ਅਧਿਆਪਕ
ਨੰਨ੍ਹੇ ਮੁਨ੍ਹੇ ਨੂੰ ਕਲਾ, ਚੰਗੀ ਸੇਧ ਦੇਣ ਵਾਲਾ,, ਨਾਮ ਹੈ ਅਧਿਆਪਕ
ਆਪ ਬੁੱਝ ਕੇ ਗਿਆਨ ਦਾ ਦੀਪ ਜਗਾਉਣ ਵਾਲਾ,, ਨਾਮ ਹੈ ਅਧਿਆਪਕ
ਸਕੂਲ ਨੂੰ ਆਪਣੇ ਘਰ ਵਾਂਗੂ ਸਾਂਭਣ ਵਾਲਾ,, ਨਾਮ ਹੈ ਅਧਿਆਪਕ
ਗਾਗਰ ਵਿਚ ਸਮੁੰਦਰ ਵਾਂਗ ਹੈ ਜਿਹੜਾ ਉਸਦਾ ਨਾਮ ਹੈ ਅਧਿਆਪਕ
ਆਪਣੇ ਕੰਮ ਨੂੰ ਭਗਤੀ ਸਮਝਣ ਵਾਲਾ,,ਨਾਮ ਹੈ ਅਧਿਆਪਕ
ਵਿਗੜਿਆ ਤਿਗੜਿਆ ਨੂੰ ਸਵਾਰਣ ਵਾਲਾ,,, ਨਾਮ ਹੈ ਅਧਿਆਪਕ
ਦੇਸ਼ ਦਾ ਉੱਜਵਲ ਭਵਿੱਖ ਬਣਾਉਣ ਵਾਲਾ,,,ਨਾਮ ਹੈ ਅਧਿਆਪਕ
ਜੱਜ, ਵਕੀਲ, ਪਾਇਲਟ ਬਣਾਉਣ ਵਾਲਾ,, ਨਾਮ ਹੈ ਅਧਿਆਪਕ
ਕਿੰਨੇ ਕੁ ਗੁਣ ਮੈ ਦੱਸਾਂ ਸਰਬ ਗੁਣਾ ਦਾ ਮਾਲਕ ਹੈ,, ਅਧਿਆਪਕ
ਵਾਹਿਗੁਰੂ ਜੀ ਤੇਰੀ ਮੇਹਰਬਾਨੀ ਬਣਾਇਆ,, ਤੂੰ ਮੈਨੂੰ ਅਧਿਆਪਕ
ਰਮਨ ਕਰੇ ਅਰਜ ਹਰ ਅਧਿਆਪਕ ਅੱਗੇ,,
ਮਾਣ ਰੱਖਿਓ ਜੇ ਮਿਲਿਆ ਨਾਮ ਅਧਿਆਪਕ
ਰਮਨਦੀਪ ਕੌਰ ਬਟਾਲਾ