*ਐੱਮ. ਜੀ. ਆਰੀਆ ਕੰਨਿਆ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ*
ਜਲੰਧਰ ਅੱਪਰਾ (ਸਮਾਜ ਵੀਕਲੀ): ਫਿਲੌਰ ਦੇ ਨਜ਼ਦੀਕੀ ਪਿੰਡ ਅੱਪਰਾ ਦਾ ਐੱਨ. ਆਰ. ਆਈ ਜੌਹਲ ਪਰਿਵਾਰ ਪੂਰੀ ਲਗਨ ਤੇ ਤਨਦੇਹੀ ਨਾਲ ਸਮਾਜ ਸੇਵਾ ਨੂੰ ਸਮਰਪਿਤ ਹੈ। ਉਕਤ ਪਰਿਵਾਰ ਦੇ ਮੁਖੀ ਨੰਬਰਦਾਰ ਨਿਰਮਲ ਸਿੰਘ ਜੌਹਲ ਨੇ ਵੀ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸ਼ੌਰਿਆ ਚੱਕਰ ਜਿੱਤਿਆ ਸੀ, ਜਿਨਾਂ ਨੂੰ ਇਲਾਕੇ ਦਾ ਪਹਿਲਾ ਸ਼ੌਰਿਆ ਚੱਕਰ ਵਿਜੈਤਾ ਹੋਣ ਦਾ ਮਾਣ ਹਾਸਲ ਹੈ। ਹੁਣ ਉਨਾਂ ਦਾ ਕੈਨੇਡਾ ਨਿਵਾਸੀ ਪੋਤਰਾ ਗਗਨਦੀਪ ਸਿੰਘ ਜੌਹਲ ਤੇ ਉਨਾਂ ਦੀ ਪੋਤ ਨੂੰਹ ਰਾਜਵਿੰਦਰ ਕੌਰ ਵੀ ਸਮਾਜ ਸੇਵਾ ਦੇ ਖੇਤਰ ’ਚ ਅਹਿਮ ਰੋਲ ਅਦਾ ਕਰਕੇ ਜੌਹਲ ਪਰਿਵਾਰ ਦਾ ਨਾਂ ਚਮਕਾ ਰਹੇ ਹਨ।
ਉਨਾਂ ਵਲੋਂ ਅੱਪਰਾ ਦੇ ਐੱਮ. ਜੀ. ਆਰੀਆ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਹਨ। ਇਸੇ ਤਰਾਂ ਹਰ ਹਰ ਇੱਕ ਲੋੜਵੰਦ ਦੀ ਮੱਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਖਾਸਕਰ ਧੀਆਂ ਦੇ ਕੰਨਿਆਂ ਦਾਨ ’ਤੇ ਇਲਾਕੇ ਭਰ ’ਚ ਮੱਦਦ ਕਰ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਜੌਹਲ ਨੇ ਕਿਹਾ ਕਿ ਉਹ ਆਪਣੀ ਕਿਰਤ ਕਮਾਈ ’ਚ ਦਸਵੰਧ ਕੱਢਕੇ ਲੋੜਵੰਦਾਂ ਦੀ ਮੱਦਦ ਕਰਦੇ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤਾਂ ’ਤੇ ਚੱਲਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly