HOME ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਸਫਲਤਾ ਪੂਰਨ ਸੰਪਨ

ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਸਫਲਤਾ ਪੂਰਨ ਸੰਪਨ

1

ਸਮਾਗਮ ਦੌਰਾਨ ਕਵੀ ਦਰਬਾਰ ਅਤੇ ਪੁਸਤਕ ਗੋਸ਼ਟੀ ਕਾਰਵਾਈ ਗਈ

 

ਬਰਨਾਲਾ  (ਸਮਾਜ ਵੀਕਲੀ)   (ਚੰਡਿਹੋਕ) ਸਥਾਨਕ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਨੇ ਪ੍ਰੀਤ ਸਾਹਿਤ ਸਦਨ, ਲੁਧਿਆਣਾ ਦੀ ਬਰਨਾਲਾ ਇਕਾਈ ਦੇ ਸਹਿਯੋਗ ਨਾਲ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ (ਲੜਕੇ) ਵਿਖੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਸੁਰਿੰਦਰ ਸਿੰਘ ਭੱਠਲ ਨੇ ਕੀਤੀ ਅਤੇ ਰਿਟਾਇਰਡ ਪ੍ਰਿੰਸੀਪਲ ਮਲਕੀਤ ਸਿੰਘ ਗਿੱਲ ਭੱਠਲਾਂ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਆਖਦਿਆਂ ਸਭਾ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਮੁੱਖੀ ਪ੍ਰਿੰਸੀਪਲ ਹਰੀਸ਼ ਬਾਂਸਲ ਦਾ ਧੰਨਵਾਦ ਕੀਤਾ ਜਿਹੜੇ ਸਾਹਿਤਕ ਸਮਾਗਮਾਂ ਲਈ ਸਹਿਯੋਗ ਦੇ ਰਹੇ ਹਨ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪਾਲ ਸਿੰਘ ਲਹਿਰੀ, ਕਰਮਿੰਦਰ ਸਿੰਘ, ਚਤਿੰਦਰ ਰੁਪਾਲ, ਗਗਨ ਸੰਧੂ, ਲਛਮਣ ਦਾਸ ਮੁਸਾਫ਼ਿਰ, ਮਲਕੀਤ ਸਿੰਘ ਗਿੱਲ, ਹਾਕਮ ਸਿੰਘ ਰੂੜੇਕੇ, ਰਾਮ ਸਰੂਪ ਸ਼ਰਮਾ, ਰਘਬੀਰ ਸਿੰਘ ਗਿੱਲ, ਮਮਤਾ ਸੇਤੀਆ, ਲਵਪ੍ਰੀਤ ਸਿੰਘ ਭੰਗੂ ਸੰਘੇੜਾ, ਸੁਰਜੀਤ ਸਿੰਘ ਦਿਹੜ, ਗੁਰਤੇਜ ਸਿੰਘ ਮੱਖਣ, ਰਾਜਿੰਦਰ ਸ਼ੌਂਕੀ, ਜੰਗੀਰ ਸਿੰਘ ਦਿਲਬਰ ਅਤੇ ਹੋਰ ਸ਼ਾਇਰਾਂ ਨੇ ਭਾਗ ਲਿਆ। ਸਮਾਗਮ ਦੇ ਦੂਜੇ ਪੜਾਅ ਵਿੱਚ ਮਾਲਵਿੰਦਰ ਸ਼ਾਇਰ ਦੇ ਗ਼ਜ਼ਲ ਸੰਗ੍ਰਹਿ ” ਧੁਰੋਂ ” ਉਪਰ ਗੋਸ਼ਟੀ ਕਾਰਵਾਈ ਗਈ ਜਿਸ ਉਪਰ ਮੈਡਮ ਗੁਰਪ੍ਰੀਤ ਕੌਰ ਸੈਣੀ ਹਿਸਾਰ (ਹਰਿਆਣਾ) ਨੇ ” ਮਾਲਵਿੰਦਰ ਸ਼ਾਇਰ ਦੀ ਪੁਸਤਕ ਧੁਰੋਂ ਤੇ ਵਿਚਾਰ ਚਰਚਾ/ ਵਿਸ਼ਲੇਸ਼ਣ” ਅਧੀਨ ਪੜ੍ਹਿਆ। ਇਸ ਪੇਪਰ ਉਪਰ ਉਸਾਰੂ ਬਹਿਸ ਹੋਈ। ਇਸ ਬਹਿਸ ਵਿੱਚ ਡਾਕਟਰ ਰਾਮਪਾਲ ਸਿੰਘ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਡਾਕਟਰ ਭੁਪਿੰਦਰ ਸਿੰਘ ਬੇਦੀ, ਡਾਕਟਰ ਮਨਜੀਤ ਸਿੰਘ, ਭੋਲਾ ਸਿੰਘ ਸੰਘੇੜਾ ਅਤੇ ਇਕਬਾਲ ਕੌਰ ਉਦਾਸੀ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਮਾਲਵਿੰਦਰ ਸ਼ਾਇਰ ਨੇ ਪੇਪਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਉਪਰੰਤ ਮੈਡਮ ਗੁਰਪ੍ਰੀਤ ਕੌਰ ਸੈਣੀ ਨੇ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਸਭਾ ਵੱਲੋਂ ਦੋਨਾਂ ਅਦੀਬਾਂ ਦਾ ਸਨਮਾਨ ਕੀਤਾ ਗਿਆ। ਸਭਾ ਦੇ ਸਮਾਗਮ ਦਾ ਮੰਚ ਸੰਚਾਲਨ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਨੇ ਬਾ – ਖੂਬੀ ਨਿਭਾਇਆ ਅਤੇ ਕਹਾਣੀਕਾਰ ਪਵਨ ਪਰਿੰਦਾ ਨੇ ਆਏ ਸਾਰੇ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਦਰਸ਼ਨ ਗੁੱਡੂ, ਪੱਤਰਕਾਰ ਅਸ਼ੋਕ ਭਾਰਤੀ, ਭੀਮ ਸੈਨ, ਡਾਕਟਰ ਹਰਿਭਗਵਾਨ, ਸ਼ਿਸ਼ੂਪਾਲ ਸੈਣੀ, ਹੀਰਾ ਲਾਲ, ਹਰਪ੍ਰੀਤ ਸਿੰਘ ਸੰਘੇੜਾ, ਰਾਮ ਸਿੰਘ ਬੀਹਲਾ, ਜੁਪਿੰਦਰ ਸਿੰਘ, ਕੁਲਰੌਨਕ ਸਿੰਘ, ਜੈਸਮੀਨ ਕੌਰ, ਹਰਵਿੰਦਰ ਕੌਰ, ਐਡਵੋਕੇਟ ਕੁਲਵੰਤ ਸਿੰਘ ਧਿੰਗੜ, ਮੇਜਰ ਸਿੰਘ ਗਿੱਲ, ਪ੍ਰੋ. ਭਾਰਤ ਭੂਸ਼ਨ, ਚਰਨ ਸਿੰਘ ਝਲੂਰ, ਸਮਾਜ ਸੇਵੀ ਭਾਨ ਸਿੰਘ ਜੱਸੀ, ਦਰਸ਼ਨ ਚੀਮਾ ਅਤੇ ਡਾਕਟਰ ਉਜਾਗਰ ਸਿੰਘ ਮਾਨ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਿਰੰਕਾਰੀ ਮਿਸ਼ਨ ਦੁਆਰਾ ਲਗਾਏ ਕੈਂਪ ਵਿੱਚ 215 ਨੇ ਕੀਤਾ ਖੂਨਦਾਨ , “ਖੂਨ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ”
Next articleਬੀਐਸਐਨਐਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ  ਦੀ ਮੀਟਿੰਗ, ਸੀਸੀਏ ਦਫ਼ਤਰ ਪੰਜਾਬ ਸਰਕਲ ਚੰਡੀਗੜ੍ਹ ਦੂਰਸੰਚਾਰ ਵਿਭਾਗ ਦੀ ਰਹਿਨੁਮਾਈ ਹੇਠ ਹੋਈ