HOME ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਾਮਗੜ੍ਹੀਆ ਗੁਰਦੁਆਰਾ ਬਲਾਚੌਰ ‘ਚ ਸਜਾਇਆ ਸ਼ਾਨਦਾਰ ਨਗਰ...

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਾਮਗੜ੍ਹੀਆ ਗੁਰਦੁਆਰਾ ਬਲਾਚੌਰ ‘ਚ ਸਜਾਇਆ ਸ਼ਾਨਦਾਰ ਨਗਰ ਕੀਰਤਨ

2
ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਵਲੋਂ ਲੱਡੂਆਂ ਦਾ ਪ੍ਰਸ਼ਾਦ ਅਤੇ ਛਬੀਲ ਲਗਾਈ ਗਈ
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ​ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਬਲਾਚੌਰ ਦੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਵਿਖੇ ਸ਼ਹਿਰ ਵਿੱਚ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਨਗਰ ਕੀਰਤਨ ਸਜਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਉਸ ਸਮੇਂ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ, ਜਦੋਂ ਸਨਾਤਨ ਧਰਮ ਸਭਾ ਵਲੋਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਸੇਵਾ ਦੇ ਇਸ ਕਾਰਜ ਵਿੱਚ ਹਲਕਾ ਵਿਧਾਇਕਾਂ ਬੀਬੀ ਸੰਤੋਸ਼ ਕਟਾਰੀਆ  ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਨੂੰ ਆਪਣੇ ਹੱਥਾਂ ਨਾਲ ਠੰਡੇ ਪਾਣੀ ਦੀਆ ਬੋਤਲਾਂ ਅਤੇ ਪ੍ਰਸ਼ਾਦ ਵੰਡਿਆਂ ।ਇਸ ਮੌਕੇ ਸੰਗਤਾਂ ਨੂੰ ਵਿਸਾਖੀ ਪੁਰਬ ਦੀਆਂ ਦੀ ਵਧਾਈਆਂ ਦਿੰਦਿਆਂ ਵਿਧਾਇਕਾਂ ਕਟਾਰੀਆ ਨੇ ਕਿਹਾ ਕਿ ਅਜਿਹੇ ਸਮਾਗਮ ਸਾਡੇ ਸਮਾਜ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਭਾਈਚਾਰਕ ਸਾਂਝ ਦੀਆਂ ਤੰਤਾ ਮਜਬੂਰ ਕਰਦਿਆਂ ।ਸਨਾਤਨ ਧਰਮ ਸਭਾ ਵਲੋਂ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਭਾ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਮੈਂਬਰਾਂ ਨੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਅਤੇ ਠੰਢੇ ਜਲ ਦੀ ਛਬੀਲ ਲਗਾਈ। ਸਭਾ ਦੇ ਮੈਂਬਰਾਂ ਨੇ ਬੜੀ ਸ਼ਰਧਾ ਨਾਲ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕੀਤੀ।ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸਨਾਤਨ ਧਰਮ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਨਗਰ ਕੀਰਤਨ ਦੌਰਾਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਭਾ ਦੇ ਮੈਂਬਰਾਂ  ਜਗਦੀਸ਼ ਕਪਿਲ, ਜੋਗਿੰਦਰ ਸੋਹਨ ਪਾਲ ਮੰਡਲ ਮੈੰਬਰ, ਨਵੀਨ ਸੰਦੇਸ਼ ਮੰਡਲ ਮੈੰਬਰ ਸੁਰਿੰਦਰ ਪਨੇਸਰ ਪ੍ਰਧਾਨ, ਡਾਕਟਰ ਭੁਪਿੰਦਰ ਜੀਤ ਸਿੰਘ ਸੂਰੀ, ਪ੍ਰਦੀਪ ਰਾਣਾ ਉਪ ਪ੍ਰਧਾਨ,ਪ੍ਰਦੀਪ ਨਾਗਪਾਲ ਉਪ ਪ੍ਰਧਾਨ ,ਨੰਦ ਕਿਸ਼ੋਰ ਉਪ ਪ੍ਰਧਾਨ,ਸ਼ੇਖਰਪਾਲ ਬੈਂਸ ਉਪ ਪ੍ਰਧਾਨ ,ਵਿਸ਼ਵ ਰਾਜ ਕੌਸ਼ਲ ਸੰਯੁਕਤ ਸਕੱਤਰ ਸੋਮਨਾਥ ਤਕਲਾ ਸੰਯੁਕਤ ਸਕੱਤਰ,ਵਿੱਕੀ ਧੀਮਾਨ ਅਰਿੰਦਰ ਸਿੰਘ ਨੇ ਪ੍ਰਣ ਲਿਆ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਸਾਂਝੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਰਾਹੀਂ ਲੋਕ ਸੇਵਾ ਵਿੱਚ ਹਿੱਸਾ ਪਾਉਂਦੇ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਵਿਧਾਨ ਰਚੇਤਾ ਡਾ.ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਕੱਢੀ ਸ਼ੋਭਾ ਯਾਤਰਾ
Next articleਬਰੈਡਫੋਰਡ ‘ਚ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ, ਹਜ਼ਾਰਾਂ ਸੰਗਤਾਂ ਦੀ ਸ਼ਮੂਲੀਅਤ ਨਾਲ ਗੂੰਜਿਆ ਸਹਿਰ