ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 135 ਵੇਂ ਜਨਮ ਉਤਸਵ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਬਲਾਚੌਰ, ਯੂਥ ਵੈਲਫੇਅਰ ਸੁਸਾਇਟੀ, ਬਲਾਚੌਰ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ l ਇਹ ਸ਼ੋਭਾ ਯਾਤਰਾ ਸਵੇਰੇ 10 ਵਜੇ ਚੰਡੀਗੜ੍ਹ ਰੋਡ, ਜੰਝ ਘਰ ਵਾਰਡ ਨੰ: 12, ਬਲਾਚੌਰ ਤੋਂ ਆਰੰਭ ਹੋਈ l ਬਲਾਚੌਰ ਦੇ ਵੱਖ-ਵੱਖ ਸਥਾਨਾ ਉਪਰ ਪਰਿਕਰਮਾ ਕਰਦੀ ਹੋਈ ਸ਼ਾਮ ਨੂੰ ਨਿਰਵਿਘਨ ਸਮਾਪਤ ਹੋਈ l ਸੰਵਿਧਾਨ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਫੁੱਲ ਮਲਾਵਾਂ ਨਾਲ ਅਤੀ ਸੁੰਦਰ ਤਰੀਕੇ ਨਾਲ ਸਜਾਈ ਹੋਈ ਸੀ l ਇਸ ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਰਾਜ ਸਭਾ ਮੈਂਬਰ ਅਤੇ ਵਿਧਾਇਕ ਡਾ. ਨਛੱਤਰ ਪਾਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ l ਸ਼ੋਭਾ ਯਾਤਰਾ ਵਿੱਚ ਵੱਖ ਵੱਖ ਬੁਲਾਰਿਆਂ, ਵਲੋ ਅੱਜ ਭਾਰਤ ਦੇ ਸੰਵਿਧਾਨ ਰਚੇਤਾ, ਅਣਗਿਣਤ ਕਠਨਾਈਆਂ ਵਿੱਚ ਅਨੇਕਾਂ ਡਿਗਰੀਆਂ ਪ੍ਰਾਪਤ ਕਰਨ ਵਾਲੇ, ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੋਟ ਕੋਟ ਧੰਨਵਾਦ ਕਰਦਿਆਂ ਆਖਿਆ ਕਿ ਸਦੀਆਂ ਤੋਂ ਗੁਲਾਮੀ ਦਾ ਜੀਵਨ ਜੀਅ ਰਹੇ ਗ਼ਰੀਬ ਪੱਛੜੇ ਤੇ ਦਲਿਤ ਵਰਗਾਂ ਦੇ ਹਿੱਤਾਂ ਦੀ ਹਿਫਾਜ਼ਤ ਲਈ, ਜੋ ਬੇਮਿਸਾਲ ਕਾਰਜਾਂ ਨੂੰ ਅੰਜਾਮ ਦਿੱਤਾ ਅਤੇ ਪੱਛੜੇ ਹੋਏ ਲੋਕਾਂ ਲਈ ਜੋ ਨੌਕਰੀਆਂ ਵਿੱਚ ਰਾਖ਼ਵਾਕਰਨ ਦੀ ਵਿਵਸਥਾ ਕੀਤੀ ਗਈ ਹੈ, ਉਸ ਪਿੱਛੇ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਦਾ ਜੋ ਵਡਮੁੱਲਾ ਯੋਗਦਾਨ ਰਹਿੰਦੀ ਦੁਨੀਆਂ ਤੱਕ ਭੁਲਾਇਆ ਨਹੀਂ ਜਾ ਸਕਦਾ l ਉਹਨਾਂ ਆਖਿਆ ਕਿ ਡਾ. ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਵਾ ਸਾਹਿਬ ਨਾਲ ਸਕੂਲੀ ਪੜ੍ਹਾਈ ਦੌਰਾਨ ਵੀ ਅਨੇਕਾਂ ਵਾਰ ਭੇਦਭਾਵ ਹੋਇਆ । ਬਾਬਾ ਸਾਹਿਬ 1926 ਈ. ਵਿੱਚ ਵਿਧਾਨ ਸਭਾ ਦੇ ਮੈਂਬਰ ਵਜੋਂ ਨਿਯੁਕਤ ਹੋਏ। ਫਿਰ 1927 ਈ. ਵਿੱਚ ਛੂਤ-ਛਾਤ ਦੀ ਬੀਮਾਰੀ ਖਿਲਾਫ ਲੜਨ ਲਈ ਕਈ ਅੰਦੋਲਨ ਕੀਤੇ ਗਏ। 1928 ਈ. ਵਿੱਚ ਬਾਬਾ ਸਾਹਿਬ ਜੀ ਨੂੰ ਬੰਬੇ ਪ੍ਰੈਜ਼ੀਡੈਂਸੀ ਕਮੇਟੀ ਵਿੱਚ ਸਾਰੇ ਯੂਰਪੀ ਸਾਇਮਨ ਕਮਿਸ਼ਨਾ ਵਿੱਚ ਕੰਮ ਕਰਨ ਲਈ ਨਿਯੁਕਤ ਕਰ ਲਿਆ ਗਿਆ। 1935 ਈ. ਵਿੱਚ ਉਨ੍ਹਾਂ ਨੇ ਸਰਕਾਰੀ ਲਾਅ ਕਾਲਜ਼ ਵਿੱਚ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾ। ਸਦੀਆਂ ਤੋਂ ਦਬੇ ਕੁਚਲੇ, ਗਰੀਬ ਦਲਿਤ ਅਤੇ ਪਛੜੇ ਸਮਾਜ ਦੇ ਲੋਕਾਂ ਲਈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਆਗਮਨ ਦਰਅਸਲ ਕਿਸੇ ਮਸੀਹਾ ਤੋਂ ਘੱਟ ਨਹੀਂ ਹੈ । ਪਿਛਲੇ ਕਰੀਬ 5 ਹਜ਼ਾਰ ਸਾਲਾਂ ਤੋਂ ਸੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਗਰੀਬ ਦਲਿਤ ਅਤੇ ਪਛੜੇ ਵਰਗਾਂ ਨੂੰ ਜੋ ਉਨ੍ਹਾਂ ਨੇ ਇਨਸਾਫ ਦਿਵਾਉਣ ਲਈ ਉਪਰਾਲੇ ਕੀਤੇ, ਉਸ ਦੀ ਜਿੰਨੀ ਸ਼ਲਾਘਾ ਤੇ ਸਰਾਹਣਾ ਕੀਤੀ ਜਾਵੇ ਥੋੜੀ ਹੈ। ਔਰਤ ਦੀ ਆਜ਼ਾਦੀ, ਪੜ੍ਹਾਈ, ਬਰਾਬਰਤਾ ਅਤੇ ਉਨੱਤੀ ਵਾਸਤੇ, ਜੋ ਕਦਮ ਬਾਬਾ ਸਾਹਿਬ ਨੇ ਚੁੱਕੇ ਉਹ ਬੇਮਿਸਾਲ ਸਨ। ਪਰ ਅਫ਼ਸੋਸ ਜਿਸ ਸੰਵਿਧਾਨਕ ਸ਼ਕਤੀ ਰਾਹੀਂ ਬਾਬਾ ਸਾਹਿਬ ਨੇ ਸਦੀਆਂ ਤੋਂ ਦਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕੀਤੀ, ਉਸ ਸੰਵਿਧਾਨ ਨੂੰ ਅੱਜ ਕੁੱਝ ਤਾਕਤਾਂ ਦੁਆਰਾ ਲਗਾਤਾਰ ਕਮਜ਼ੋਰ ਕਰਨ ਦੀਆ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਯਕੀਨਨ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ l ਇਸ ਮੌਕੇ ਉੱਪਰ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸ਼ਾਮਿਲ ਸੀ l‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



