HOME ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰੀ ਚ ਮਹਾਨ ਨਗਰ ਕੀਰਤਨ ਸਜਾਇਆ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰੀ ਚ ਮਹਾਨ ਨਗਰ ਕੀਰਤਨ ਸਜਾਇਆ

2
ਕੈਪਸਨ ਸਰੀ ਚ ਸਜਾਏ ਗਏ ਨਗਰ ਕੀਰਤਨ ਦੀਆਂ ਵੱਖ ਵੱਖ ਤਸਵੀਰਾਂ

*6 ਲੱਖ ਦੇ ਕਰੀਬ ਸੰਗਤਾਂ ਦੇ ਸ਼ਾਮਿਲ ਹੋਣ ਦਾ ਅਨੁਮਾਨ  *ਟਰੈਕਟਰ- ਟਰਾਲੀਆਂ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ!

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕਨੇਡਾ ਦੇ ਸਰੀ ਸ਼ਹਿਰ ਦੀ 128 ਸਟਰੀਟ ਤੇ ਸਥਿਤ ਗੁ: ਦਸ਼ਮੇਸ਼ ਦਰਬਾਰ ਤੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੱਜ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ । ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।  ਅੱਜ ਸਵੇਰ ਵੇਲੇ ਗੁ ਸਾਹਿਬ ਤੋਂ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਚ ਆਰੰਭ ਹੋਇਆ। ਇਹ ਨਗਰ ਕੀਰਤਨ ਆਪਣੇ ਤੈਅਸੁਦਾ ਰਸਤਿਆਂ ਰਾਹੀਂ ਹੁੰਦਾ ਹੋਇਆ ਸ਼ਾਮ ਨੂੰ ਗੁ: ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਸੰਪਨ ਹੋ ਗਿਆ।  ਅੱਜ ਦੇ ਨਗਰ ਕੀਰਤਨ ਚ ਸ਼ਾਮਿਲ ਹੋਈਆਂ ਸੰਗਤਾਂ ਵੱਲੋਂ ਸਜਾਈਆ ਗਈਆਂ ਕੇਸਰੀ, ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਦੀ ਬਹੁਤਾਤ ਨਾਲ ਸਮੁੱਚਾ ਮਾਹੌਲ ਖਾਲਸਾਈ ਰੰਗ ਚ ਰੰਗਿਆ ਨਜਰੀ ਆਇਆ।  ਇਸ ਦੇ ਨਾਲ ਨਾਲ ਵੱਖ-ਵੱਖ ਕਾਰੋਬਾਰੀ ਅਦਾਰਿਆਂ ਅਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਨਿਰਧਾਰਿਤ ਥਾਵਾਂ ਤੇ ਵੱਖ-ਵੱਖ ਪਕਵਾਨਾਂ ਦੇ ਅਟੁੱਟ ਲੰਗਰਾਂ ਦਾ ਕੀਤਾ ਗਿਆ । ਇੰਤਜਾਮ ਵੀ ਸਲਾਹੁਣਯੋਗ ਸੀ ਨਗਰ ਕੀਰਤਨ ਦੌਰਾਨ ਵੱਖ-ਵੱਖ ਵਾਹਨਾਂ ਅਤੇ ਸੜਕ ਦੇ ਦੁਵੱਲੇ ਪਾਸੇ ਸਜਾਈਆਂ ਗਈਆਂ । ਆਰਜੀ ਸਟੇਜਾਂ ਤੋਂ ਵੱਖ ਵੱਖ ਢਾਡੀ, ਕਵੀਸ਼ਰੀ ਅਤੇ ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ । ਪ੍ਰਬੰਧਕਾਂ ਵੱਲੋਂ ਸਮੁੱਚੇ ਨਗਰ ਕੀਰਤਨ ਦੇ ਰੂਟ ਅਤੇ ਹੋਰਨਾਂ ਪ੍ਰਬੰਧਾਂ ਨੂੰ ਬੜੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵਿਆਪਕ ਇੰਤਜਾਮ ਕੀਤੇ ਗਏ ਸਨ, ਜਦਕਿ ਸਥਾਨਕ ਪੁਲਿਸ ਅਤੇ ਸਰੀ ਸਿਟੀ ਦੇ ਸਾਂਝੇ ਸਹਿਯੋਗ ਨਾਲ ਟ੍ਰੈਫਿਕ ਸੰਬੰਧੀ ਸਬੰਧੀ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਿੱਖ ਸੰਗਤਾਂ ਵੱਲੋਂ ਦੁਨੀਆਂ ਭਰ ਚ ਸਜਾਏ ਜਾਂਦੇ ਵੱਡੇ ਨਗਰ ਕੀਰਤਨਾ ਵਿੱਚੋਂ ਸੰਗਤਾਂ ਦੇ ਵੱਡੇ ਇਕੱਠ ਵਜੋਂ ਜਾਣੇ ਜਾਂਦੇ ਇਸ ਮਹਾਨ ਨਗਰ ਕੀਰਤਨ ਚ ਤਕਰੀਬਨ 6 ਲੱਖ ਦੇ ਆਸ ਪਾਸ ਸੰਗਤਾਂ ਦੀ ਸਮੂਲੀਅਤ ਹੋਣੀ ਕਿਆਸੀ ਗਈ ਅੱਜ ਦੇ ਇਸ ਨਗਰ ਕੀਰਤਨ ਚ ਜਿੱਥੇ ਕਿ ਗੁਆਂਢੀ ਮੁਲਕ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਤੋਂ ਵੀ ਪੁੱਜੀਆਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਸਿੱਖ ਸੰਗਤਾਂ ਤੋਂ ਇਲਾਵਾ ਦੂਸਰੇ ਭਾਈਚਾਰਿਆ ਦੇ ਲੋਕ ਵੀ ਇਸ ਨਗਰ ਕੀਰਤਨ ਚ ਹਾਜ਼ਰੀ ਭਰਦੇ ਨਜ਼ਰੀ ਆਏ। ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ! ਅੱਜ ਦੇ ਇਸ ਨਗਰ ਕੀਰਤਨ ਚ ਸ਼ਾਮਿਲ ਟਰੈਕਟਰ – ਟਰਾਲੀਆਂ ਟਰੱਕਾਂ,ਜੀਬਾਂ ਅਤੇ ਮੋਟਰ ਸਾਈਕਲਾ ਦੇ ਕਾਫਲਿਆਂ ਨਾਲ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸੇ ਧਾਰਮਿਕ ਮੇਲੇ ਵਰਗਾ ਮਾਹੌਲ ਸਿਰਜਿਆ ਨਜ਼ਰੀ ਆਇਆ ਇਸ ਮੌਕੇ ਤੇ ਸਰੀ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਮੋਟਰਸਾਈਕਲਾਂ ਸਮੇਤ ਕੀਤੀ ਗਈ ਸ਼ਮੂਲੀਅਤ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਮਹਿਸੂਸ ਹੋਈ। ਨਗਰ ਕੀਰਤਨ ਚ ਸ਼ਾਮਿਲ ਨਿਹੰਗ ਸਿੰਘਾਂ ਅਤੇ ਬੱਚਿਆਂ ਦੀਆਂ ਗਤਕਾ ਟੀਮਾਂ ਵੱਲੋਂ ਗਤਕੇ ਦੇ ਜੌਹਰ ਵਿਖਾ ਕੇ ਪੇਸ਼ ਕੀਤੇ ਗਏ ਜੁਗਾਂਜੂ ਦ੍ਰਿਸ਼ ਵੇਖਣ ਯੋਗ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleANNIHILATION OF CASTE: WHY AND HOW
Next articleਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਕਲਮਕਾਰਾਂ ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਲਾਈ ਭਰਵੀਂ ਹਾਜ਼ਰੀ