*16 ਅਕਤੂਬਰ ਤੋ 31 ਅਕਤੂਬਰ ਤੱਕ ਰੋਜਾਨਾ ਲੜੀਵਾਰ ਧਰਨੇ ਦਾ ਐਲਾਨ।*16 ਨਵੰਬਰ ਨੂੰ ਪਿੰਡਾਂ ਵਿੱਚ ਕੀਤਾ ਜਾਵੇਗਾ ਪੋਲ ਖੋਲੵ ਮੋਟਰਸਾਇਕਲ ਮਾਰਚ।**11 ਅਪ੍ਰੈਲ ਨੂੰ ਡਾ ਬੀ ਆਰ ਅੰਬੇਦਕਰ ਜੀ ਦੀ ਯੈਅੰਤੀ ਮੌਕੇ ਫਿਲੌਰ ਵਿੱਚ ” ਸੰਵਿਧਾਨ ਬਚਾਓ, ਸਿਹਤ ਸਹੂਲਤਾਂ ਬਚਾਓ ” ਵਿਸ਼ਾਲ ਜਨਤਕ ਰੈਲੀ ਕੀਤੀ ਜਾਵੇਗੀ।*
ਫਿਲੌਰ,ਅੱਪਰਾ (ਜੱਸੀ)-ਜਨਤਕ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਅੰਦੋਲਨ ਕਰ ਰਹੀ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵੱਲੋਂ ਫਿਲੌਰ ਵਿੱਚ ਵਿਸ਼ਾਲ ਪ੍ਰਦਰਸ਼ਨ ਤੇ ਰੋਸ ਮਾਰਚ ਕਰਕੇ ਅਗਲੇ ਅੰਦੋਲਨ ਦਾ ਐਲਾਨ ਕੀਤਾ ਗਿਆ। ਸਿਵਲ ਹਸਪਤਾਲਾਂ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਿਹਨਾਂ ਵਿੱਚ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸੈਨਾ ਪੰਜਾਬ, ਸਮਾਜ ਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਵਲੋਂ 21 ਮੈਂਬਰੀ “ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਵਿਸ਼ਾਲ ਇਕੱਠ ਕੀਤਾ ਗਿਆ ਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ।। ਇਸ ਸਮੇਂ ਆਗੂਆਂ ਕਾਮਰੇਡ ਜਰਨੈਲ ਫਿਲੌਰ, ਤਹਿਸੀਲ ਪ੍ਰਧਾਨ ਦਿਹਾਤੀ ਮਜਦੂਰ ਸਭਾ, ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ, ਪਰਸ਼ੋਤਮ ਫਿਲੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਾਸਟਰ ਹੰਸ ਰਾਜ ਪ੍ਰਧਾਨ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਸੰਤੋਖਪੁਰਾ, ਸਰਬਜੀਤ ਸਿੰਘ ਸਰਪੰਚ ਭੱਟੀਆਂ, ਜਸਵੰਤ ਅੱਟੀ, ਵਿਸ਼ਾਲ ਖਹਿਰਾ, ਕਰਨੈਲ ਫਿਲੌਰ, ਅਮਰਜੀਤ ਲਾਡੀ.ਆਦਿ ਆਗੂਆਂ ਵਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ ਜਿਸ ਵਿੱਚ 16 ਅਕਤੂਬਰ ਤੋਂ 31 ਅਕਤੂਬਰ ਤੱਕ ਲੜੀਵਾਰ ਰੋਜ਼ਾਨਾ ਧਰਨਾ ਤਹਿਸੀਲ ਕੰਪਲੈਕਸ ਫਿਲੌਰ ਵਿਖੇ ਹੋਵੇਗਾ ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਲੋਕ ਰੋਜ਼ਾਨਾ ਬੈਠਿਆ ਕਰਨਗੇ।
16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਮੌਕੇ ਪਿੰਡਾਂ ਵਿੱਚ ਮੋਟਰਸਾਇਕਲ ਪੋਲ ਖੋਲ੍ਹ ਮਾਰਚ ਕੀਤਾ ਜਾਵੇਗਾ। ਸੰਘਰਸ਼ ਦੀ ਅਗਲੀ ਕੜੀ ਵਿੱਚ 11 ਅਪ੍ਰੈਲ ਨੂੰ ਡਾ ਬੀ ਆਰ ਅੰਬੇਦਕਰ ਜੀ ਦੀ ਯੈਅੰਤੀ ਮੌਕੇ ” ਸੰਵਿਧਾਨ ਬਚਾਓ, ਸਿਹਤ ਸਹੂਲਤਾਂ ਬਚਾਓ ” ਦੇ ਬੈਨਰ ਹੇਠ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਰੈਲੀ ਕੀਤੀ ਜਾਵੇਗੀ ਜਿਸ ਦੀ ਤਿਆਰੀ ਲਈ 100 ਪਿੰਡ 100 ਦਿਨ 100 ਮੀਟਿੰਗਾਂ ਦਾ ਨਾਅਰਾ ਦਿੱਤਾ ਗਿਆ। ਇਸ ਸਮੇਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ 11 ਅਗਸਤ ਨੂੰ ਮੰਗ ਪੱਤਰ ਭੇਜੇ ਗਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਆਗੂਆਂ ਮੰਗ ਕੀਤੀ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80% ਅਸਾਮੀਆਂ ਖਾਲੀ ਹਨ ਤੇ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਡਾਕਟਰਾਂ, ਫਰਮਾਂਸਿਸਟਾਂ, ਲੈਬਾਟਰੀ ਅਸਿਸਟੈਂਟ, ਸਹਾਇਕ ਸਟਾਫ,ਦਰਜਾ ਚਾਰ ਮੁਲਾਜਮਾਂ ਤੇ ਐਂਬੂਲੈਂਸ ਡਰਾਇਵਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਹਰ ਤਰ੍ਹਾਂ ਦੀਆਂ ਪੂਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ, ਸ਼ਾਮ ਦੀ ਓ ਪੀ ਡੀ ਸ਼ੁਰੂ ਕੀਤੀ ਜਾਵੇ, ਬਲੱਡ ਬੈਂਕਾਂ ਦਾ ਪ੍ਰਬੰਧ ਕੀਤਾ ਜਾਵੇ, ਬੰਦ ਕੀਤੀਆਂ ਪੇਂਡੂ ਡਿਸਪੈਂਸਰੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਫਿਲੌਰ ਦੇ ਹਸਪਤਾਲ ਵਿੱਚ ਡਾਇਲਸੈਸ ਦਾ ਪ੍ਰਬੰਧ ਕੀਤਾ ਜਾਵੇ, ਇਸ ਹਸਪਤਾਲ ਵਿਚੋਂ ਨਸ਼ਾ ਛਡਾਊ ਕੇਂਦਰ ਸ਼ਿਫਟ ਕੀਤਾ ਜਾਵੇ, ਆਦਿ। ਪ੍ਰਦਰਸ਼ਨ ਸਮੇਂ ਹੋਏ ਭਾਰੀ ਇਕੱਠ ਦੀ ਪ੍ਰਧਾਨਗੀ ਹੰਸ ਕੌਰ, ਅਮਰਜੀਤ ਕੌਰ ਨਗਰ, ਕਮਲਾ ਦੇਵੀ, ਮੀਨੂੰ ਕੁਮਾਰੀ ਮੁਠੱਡਾ, ਕੰਚਨ ਦੇਵੀ ਦਾਰਾਪੁਰ, ਕੁਲਦੀਪ ਫਿਲੌਰ, ਸੁਨੀਲ ਭੈਣੀ, ਰਣਜੀਤ ਸਿੰਘ,
ਇਸ ਸਮੇਂ ਇਸ ਮੌਕੇ ਹੋਰਨਾ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਜਿਲਾ ਸਕੱਤਰ ਸੰਤੋਖ ਸਿੰਘ ਬਿਲਗਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਕਿਸਾਨ ਯੂਨੀਅਨ ਦੁਆਬਾ ਦੇ ਆਗੂ… ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ, ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਹਰਵਿੰਦਰ ਸਿੰਘ ਭੂਰਾ, ਪਸਸਫ ਦੇ ਜਿਲਾ ਸਕੱਤਰ ਨਿਰਮੋਲਕ ਸਿੰਘ ਹੀਰਾ, ਪ੍ਰੈਸ ਕਲੱਬ ਫਿਲੌਰ ਦੇ ਸਕੱਤਰ ਡਾ ਸਰਬਜੀਤ ਗਿੱਲ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਸਰਪੰਚ ਰਾਮ ਲੁਭਾਇਆ, ਸਰਪੰਚ ਸੁਰਿੰਦਰ ਸਿੰਘ, ਕੁਲਜੀਤ ਫਿਲੌਰ,, ਰਾਜਵਿੰਦਰ ਮੁਠੱਡਾ, ਸਾਬਕਾ ਕੌਂਸਲਰ ਅਤੇ ਔਰਤ ਮੁਕਤੀ ਮੋਰਚਾ ਦੇ ਆਗੂ ਸੁਨੀਤਾ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸ਼ਪ੍ਰੀਤ ਗੁਰੂ,, ਕੁਲਵੰਤ ਖਹਿਰਾ, ਤਰਜਿੰਦਰ ਸਿੰਘ ਧਾਲੀਵਾਲ,, , ਕਮਲਜੀਤ ਬੰਗੜ੍ਹ, ਹੰਸ ਕੌਰ, ਕਮਲਾ ਦੇਵੀ, ਗੁਰਬਖਸ਼ ਕੌਰ, ਮਨਜੀਤ ਕੌਰ, ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, ਰਾਜੂ ਬਰਹਮਪੁਰੀ ਪੰਚ, ਡਾ ਅਸ਼ੋਕ ਕੁਮਾਰ, ਸਤਿੰਦਰ ਸਿੰਘ ਧੰਜੂ,ਸਰਬਜੀਤ ਢੇਸੀ, ਰਮੇਸ਼ ਰਾਹੀ, ਬਲਵਿੰਦਰ ਕੁਮਾਰ, ਲੇਖ ਰਾਜ, ਰਾਮ ਜੀ ਦਾਸ, ਤਿਲਕ ਰਾਜ ਨੰਬਰਦਾਰ, ਕੁਲਦੀਪ ਕੌੜਾ, ਅੰਗਰੇਜ਼ ਸਿੰਘ, ਰਵੀ ਭੌਰਾ, ਸੁਰਜੀਤ ਪੰਚ ਮਾਓ, ਤਾਰਾ ਸਿੰਘ, ਰਤਨ ਸਿੰਘ, ਡਾ. ਸੰਦੀਪ ਕੁਮਾਰ, ਅਵਤਾਰ ਲਾਲ, ਬਲਜੀਤ ਸਿੰਘ ਫਿਲੌਰ, ਮਨਵੀਰ ਸਿੰਘ, ਗੁਰਜੀਤ ਗੁਰੂ, ਸੰਜੀਵ ਕਾਦਰੀ, ਡਾ. ਆਰਐਲ ਰਾਣਾ, ਬਿੰਦਰ ਅੱਪਰਾ, ਗੋਲਡੀ ਦਾਦਰਾ, ਰਿੰਕੂ ਲੋਈ, ਸੋਨੂੰ ਬਾਬਾ, ਮਨਪ੍ਰੀਤ ਮੰਨਾ, ਬਿੰਦਰ ਬਖਲੌਰ, ਪ੍ਰੇਮ ਮਾਨ, ਧਰਮਿੰਦਰ ਮਸਾਣੀ, ਬਲਰਾਜ, ਬੇਅੰਤ ਔਜਲਾ, ਕੁਲਵੰਤ ਔਜਲਾ, ਜਸਵਿੰਦਰ ਸ਼ਾਹਪੁਰ, ਸਰਪੰਚ ਸੰਧੂ ਢੀਂਡਸਾ, ਸਰਪੰਚ ਚਰਨਜੀਤ ਸਿੰਘ ਇੰਦਰਾ ਕਲੋਨੀ, ਸਰਪੰਚ ਨਿਰਮਲ ਸਿੰਘ ਨਗਰ, ਸਰਪੰਚ ਸਿਮਰਪਾਲ ਲਾਂਦੜਾ, ਸਰਪੰਚ ਪਰਗਣ ਰਾਮ ਦਿਆਲਪੁਰ, ਜਥੇਦਾਰ ਹਰਮੇਸ਼ ਸਿੰਘ ਖਹਿਰਾ, ਬਿੰਦਾ ਖਹਿਰਾ, ਚੰਦਰ ਲਾਲ ਭੱਟੀਆ, ਜਗਜੀਵਨ ਰਾਮ, ਬਿੰਦਾ ਖਹਿਰਾ, ਸਰਪੰਚ ਪਰਮਜੀਤ ਸਿੰਘ, ਕੇਵਲ ਰਾਮ ਸ਼ਾਹਪੁਰ, ਗੌਪਾਲ ਰਾਵਤ, ਜਥੇਦਾਰ ਹਰਦੇਵ ਸਿੰਘ ਸ਼ਾਹਪੁਰ, ਸੁਰਿੰਦਰ ਕੌਰ ਧੁਲੇਤਾ, ਕੇਵਲ ਸਿੰਘ ਨੰਬਰਦਾਰ, ਕੁਲਦੀਪ ਭੱਟੀਆ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly