ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਅਵਾਰਡ ‘ ਮੁਖਤਾਰ ਗਿੱਲ ਨੂੰ ਦੇਣ ਦਾ ਫੈਸਲਾ

ਬਰਨਾਲਾ ( ਚੰਡਿਹੋਕ) ਸਾਲ 2023 ਦਾ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਅਵਾਰਡ’ ਕਹਾਣੀਕਾਰ ਮੁਖਤਾਰ ਗਿੱਲ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੁਖਤਾਰ ਗਿੱਲ ਪਿਛਲੇ ਪੰਜ ਦਹਾਕਿਆਂ ਤੋਂ ਸਾਹਿਤ ਦੀ ਸਿਰਜਣਾ ਨਾਲ ਜੁੜੇ ਹੋਏ ਹਨ। ਲੋਕ ਰੰਗ ਸਾਹਿਤ ਸਭਾ ਦੇ ਕਨਵੀਨਰ ਭੋਲਾ ਸਿੰਘ ਸੰਘੇੜਾ ਅਤੇ ਕੋ ਕਨਵੀਰ ਬਲਦੇਵ ਸਿੰਘ ਰਟੋਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2016 ਤੋਂ ਆਰੰਭ ਕੀਤੇ ਗਏ ਇਸ ਅਵਾਰਡ ਵਿਚ ਲੋਈ ਅਤੇ ਸਨਮਾਨ ਪੱਤਰ ਤੋਂ ਬਿਨਾਂ ਨਕਦ ਰਾਸ਼ੀ ਵੀ ਸ਼ਾਮਲ ਹੁੰਦੀ ਹੈ। ਹੁਣ ਤੱਕ ਇਹ ਅਵਾਰਡ ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਗੁਰਦੇਵ ਸਿੰਘ ਰੁਪਾਣਾ, ਅਤਰਜੀਤ, ਓਮ ਪ੍ਰਕਾਸ਼ ਗਾਸੋ ਅਤੇ ਕਹਾਣੀਕਾਰ ਮੁਖਤਿਆਰ ਸਿੰਘ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਫੈਸਲੇ ‘ਤੇ ਕਿਰਪਾਲ ਕਜ਼ਾਕ, ਡਾ. ਜੋਗਿੰਦਰ ਸਿੰਘ ਨਿਰਾਲਾ, ਓਮ ਪ੍ਰਕਾਸ਼ ਗਾਸੋ, ਨਛੱਤਰ, ਤਰਸੇਮ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਡਾ. ਤਰਸਪਾਲ ਕੌਰ ਅਤੇ ਡਾ.ਹਰਭਗਵਾਨ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ -506
Next articleਜਰਖੜ ਖੇਡਾਂ ਦਾ ਪੋਸਟਰ ਹੋਇਆ ਜਾਰੀ, 10 ਫਰਵਰੀ ਨੂੰ ਉਦਘਾਟਨੀ ਸਮਾਰੋਹ ਹੋਵੇਗਾ ਲਾਜਵਾਬ, 11 ਫਰਵਰੀ ਨੂੰ ਹਰਜੀਤ ਹਰਮਨ ਦਾ ਲੱਗੇਗਾ ਖੁੱਲਾ ਅਖਾੜਾ