ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਜਗਰਾਜ ਧੌਲਾ ਨੂੰ ਦੇਣ ਦਾ ਫ਼ੈਸਲਾ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਕਾਰਜਕਾਰਨੀ ਦੀ ਵਿਸ਼ੇਸ਼ ਇਕੱਤਰਤਾ 8 ਮਾਰਚ ਦਿਨ ਬੁੱਧਵਾਰ ਨੂੰ ਸਿਟੀ ਪਾਰਕ ਸੰਗਰੂਰ ਵਿਖੇ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਭਾ ਵੱਲੋਂ ਸਾਲ 2023 ਲਈ ਦਿੱਤਾ ਜਾਣ ਵਾਲਾ ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ 26 ਮਾਰਚ ਦਿਨ ਐਤਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਰੂਰ ਵਿਖੇ ਹੋਣ ਵਾਲੇ ਸਾਹਿਤਕ ਸਮਾਗਮ ਵਿੱਚ ਇਨਕਲਾਬੀ ਕਵੀ ਜਗਰਾਜ ਧੌਲਾ ਨੂੰ ਦਿੱਤਾ ਜਾਵੇਗਾ। ਇਸ ਇਕੱਤਰਤਾ ਵਿੱਚ ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ ਸਕਰੌਦੀ, ਦਲਬਾਰ ਸਿੰਘ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਿੰਘ ਲੋਟੇ, ਕੁਲਵੰਤ ਖਨੌਰੀ, ਪਰਮਜੀਤ ਕੌਰ, ਸਤਪਾਲ ਸਿੰਘ ਲੌਂਗੋਵਾਲ, ਗੁਰਮੀਤ ਸਿੰਘ ਸੋਹੀ, ਪਰਮਜੀਤ ਕੌਰ ਸੇਖੂਪੁਰ, ਗਗਨਪ੍ਰੀਤ ਕੌਰ ਸੱਪਲ, ਅਮਨ ਜੱਖਲਾਂ, ਜਸਪਾਲ ਸਿੰਘ ਸੰਧੂ, ਸੁਰਜੀਤ ਸਿੰਘ ਮੌਜੀ, ਗੁਰਪ੍ਰੀਤ ਸਿੰਘ ਸਹੋਤਾ, ਭੁਪਿੰਦਰ ਨਾਗਪਾਲ, ਧਰਮਵੀਰ ਸਿੰਘ ਅਤੇ ਲਵਲੀ ਬਡਰੁੱਖਾਂ ਨੇ ਹਿੱਸਾ ਲਿਆ।

ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਜਗਰਾਜ ਧੌਲਾ ਦੀ ਕਲਮ ਤੋਂ ਇੱਕ ਕਿੱਸਾ-ਕਾਵਿ ‘ਸੂਹੀ ਕਿਰਨ ਬੇਅੰਤ’, ਤਿੰਨ ਗੀਤ-ਕਾਵਿ ‘ਰੋਹ ਦਾ ਨਗਮਾ’, ‘ਮੈਨੂੰ ਦੱਸ ਸੱਜਣਾ’ ਅਤੇ ‘ਤਿਲ ਪੱਤਰਿਆਂ ਦੀ ਲਲਕਾਰ’, ਇੱਕ ਨਾਵਲ ‘ਅੱਗ ਦਾ ਜਨਮ’ ਇੱਕ ਕਹਾਣੀ-ਸੰਗ੍ਰਹਿ ‘ਆਦਿ ਕਾਲੀਨ ਮਨੁੱਖ ਦੀਆਂ ਕਹਾਣੀਆਂ’, ਤਿੰਨ ਖੋਜ ਪੁਸਤਕਾਂ ‘ਗੀਤ: ਤੱਤ ਤੇ ਸੰਦਰਭ’, ‘ਮਰਦਾਨੇ ਕੇ: ਸਮਾਜਿਕ ਸਭਿਆਚਾਰਕ ਪ੍ਰੀਪੇਖ’ ਅਤੇ ‘ਸਭਿਆਚਾਰਕ ਜੁਗਤਾਂ” ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦਰਜਨ ਤੋਂ ਵੱਧ ਆਡੀਓ ਕੈਸਿਟਾਂ ਅਤੇ ਟੈਲੀ ਫਿਲਮਾਂ ਦਾ ਨਿਰਮਾਣ ਕਰ ਕੇ ਵੀ ਉਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।

 

Previous articleਮੈਂ ਅਧਿਆਪਕ ਬਣਾਂਗੀ
Next articleSaurabh Bhardwaj, Atishi take charges of their respective depts