(ਸਮਾਜ ਵੀਕਲੀ)
ਹੁਣ ਪੜ੍ਹ ਅਖਬਾਰ ਮਨ ਦੁੱਖੀ ਹੋ ਗਿਆ,
ਵੇਖਿਆ ਗਿਆ ਫਾਇਲ ਫੋਟੋ ਵਾਲਾ ਸਰਦਾਰ ਨਾ,
ਖਾ ਕੇ ਸਲਫਾਸ ਕੇਹਦੇ ਮਰ ਗਿਆ,
ਹੋਈ ਸਹਾਰ ਕਰਜ਼ੇ ਦੀ ਮਾਰ ਨਾ।
ਰੋਜ਼ ਹੀ ਅਨੇਕਾਂ ਗੱਲ ਫਾਹੇ ਪਾਉਂਦੇ ਨੇ,
ਜਿੰਦਗੀ ਤੋਂ ਅੱਕੇ ਗੱਲ ਮੌਤ ਲਾਉਂਦੇ ਨੇ,
ਭਰੇ ਖਬਰਾਂ ਦੇ ਅਖਬਾਰ ਆਉਂਦੇ ਨੇ,
ਫਿਰ ਵੀ ਕਿਸਾਨ ਮਜਦੂਰਾਂ ਦੀ ਲਵੇ,
ਕੋਈ ਵੀ ਸਾਰ ਸਰਕਾਰ ਨਾ,
ਖਾ ਕੇ ਸਲਫਾਸ ਕੋਠੇ ਵਿੱਚ ਮਰ ਗਿਆ,
ਹੋਈ ਮਾਰ ਕਰਜ਼ੇ ਦੀ ਸਹਾਰ ਨਾ।
ਹਰ ਵਾਰ ਕਹਿਣ ਮਾੜੇ ਬੀਜ ਆਏ ਨੇ,
ਤੇਜੀ” ਕਹੇ ਦੱਸੋ ਇਹ ਕਿਸ ਨੇ ਮੰਗਵਾਏ ਨੇ,
ਹਰ ਵੇਲੇ ਜਾਵੇ ਕਿਸਾਨ ਤੇ ਮਜਦੂਰ ਡੁੱਬਦਾ,
ਤਾਂਹੀ ਰੱਲ ਦੋਹਾਂ ਗੱਲ ਰੱਸੇ ਪਾਏ ਨੇ,
ਅੱਜ ਫਿਰ ਖੁਦਕਸ਼ੀਆਂ ਦੇ ਭਰ ਅਖਬਾਰ ਆਏ ਨੇ।
ਲੇਖਕ ਤੇਜੀ ਢਿੱਲੋਂ
ਬੁਢਲਾਡਾ
ਮੋਬ 9915645003
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly