(ਸਮਾਜ ਵੀਕਲੀ)
ਰਾਤ ਦਿਲ ਨਾਲ ਬਹਿਸ ਹੋਈ ਕਿ ਬਰਬਾਦੀ ਦਾ ਜ਼ਿੰਮੇਵਾਰ ਹੈਂ ਤੂੰ।
ਦਿਲ ਕਹਿੰਦਾ ਓਏ ਦੀਪ ਸੈਂਪਲਿਆ ਅੱਖਾਂ ਦਾ ਤਰਫ਼ਦਾਰ ਹੈਂ ਤੂੰ।
ਆਹ ਤੇਰੀਆਂ ਅੱਖਾਂ ਨੇ ਜਦ ਤੱਕਿਆ ਉਸ ਨੂੰ ਪਹਿਲੀ ਨਜ਼ਰ।
ਦੁਨੀਆਂ ਨਜ਼ਰ ਅੰਦਾਜ ਕੀਤੀ ਤੂੰ ਪੱਟ ਬੈਠਾ ਅਪਣੀ ਕਬਰ।
ਜਦ ਪੁੱਛਿਆ ਮੈਂ ਅੱਖਾਂ ਨੂੰ ਉਹ ਆਪ ਮੁਹਾਰੇ ਭਰ ਆਈਆਂ।
ਕਹਿੰਦੀਆਂ ਹੁਕਮ ਸੀ ਮਨ ਤੇਰੇ ਤੇ ਪਾਲਣ ਅਸੀ ਕਰ ਆਈਆ।
ਮਨ ਨੂੰ ਪੁੱਛਿਆ ਗੱਚ ਜਿਹਾ ਭਰਕੇ ਓਏ ਮਨਾਂ ਤੂੰ ਕੀ ਕੀਤਾ।
ਮਨ ਕਹਿੰਦਾ ਇਸ਼ਕ ਸੀ ਸ਼ਾਤਿਰ ਮੈਂ ਇਨਕਾਰ ਤਾਂ ਸੀ ਕੀਤਾ।
ਇਸ਼ਕ ਨੂੰ ਪੁੱਛਿਆ ਐਹ ਇਸ਼ਕ ਤੂੰ ਕਿਹੜਾ ਵੈਰ ਕਮਾਇਆ ਏ।
ਇਸ਼ਕ ਕਹਿੰਦਾ ਇਸ ਜ਼ਾਤ,ਪਾਤ ਨੇ ਮੈਨੂੰ ਦੋਸ਼ੀ ਬਣਾਇਆ ਏ।
ਹੁਣ ਇਹ ਦੋਸ਼ੀ ਰੀਤਾਂ ਕਰਕੇ ਜੱਗ ਨਾਲ ਕੱਲਾ ਕਿੰਝ ਲੜਾਂ।
ਸਮੇਂ ਨੂੰ ਕਿੱਦਾਂ ਮੋੜ ਲਿਆਵਾਂ ਪੱਟਾਂ ਰੀਤਾਂ ਦੀਆਂ ਕਿੰਝ ਜੜਾਂ।
ਗੀਤਕਾਰ ਦੀਪ ਸੈਂਪਲਾ
ਸ਼੍ਰੀ ਫ਼ਤਹਿਗੜ੍ਹ ਸਾਹਿਬ।
6283087924