HOME ਮਿ੍ਤਕ ਨਾਜੀਆ ਪ੍ਰਵੀਨ ਦੀ ਮੌਤ ਦੇ ਜਿੰਮੇਵਾਰ ਦੋਸੀਆਂ ਨੂੰ ਸਜਾ ਦਵਾਉਣ ਲਈ...

ਮਿ੍ਤਕ ਨਾਜੀਆ ਪ੍ਰਵੀਨ ਦੀ ਮੌਤ ਦੇ ਜਿੰਮੇਵਾਰ ਦੋਸੀਆਂ ਨੂੰ ਸਜਾ ਦਵਾਉਣ ਲਈ ਸੰਘਰਸ਼ ਦਾ ਐਲਾਨ

2

ਜਥੇਬੰਦੀਆਂ ਨੇ 16 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਣ ਦਾ ਕੀਤਾ ਫੈਸਲਾ

ਪਰਚਾ ਹੋਣ ਦੇ ਬਾਵਜੂਦ ਪੁਲਿਸ ਦੋਸੀਆਂ ਨੂੰ ਨਹੀਂ ਕਰ ਰਹੀ ਗਿ੍ਫ਼ਤਾਰ-ਆਗੂ

ਮਹਿਲ ਕਲਾਂ  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ )   ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਦੀ ਧਰਮ ਪਤਨੀ ਮਰਹੂਮ ਨਾਜੀਆ ਪ੍ਰਵੀਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਜਥੇਬੰਦੀਆਂ ਨੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਅੱਜ ਭਰਵੀ ਮੀਟਿੰਗ ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (295) ਦੇ ਸੂਬਾ ਪ੍ਰਧਾਨ ਡਾ ਜਸਵਿੰਦਰ ਸਿੰਘ ਕਾਲਖ ਨੇ ਐਲਾਨ ਕੀਤਾ ਕਿ ਮਿ੍ਤਕ ਧੀ ਪ੍ਰਵੀਨ ਨਾਜੀਆ ਦੀ ਮੌਤ ਕੁਦਰਤੀ ਮੌਤ ਨਹੀਂ, ਜਦਕਿ ਲੁਧਿਆਣਾ ਦੇ ਇੱਕ ਡਾਕਟਰ ਦੀ ਲਾਪਰਵਾਹੀ ਦਾ ਨਤੀਜਾ ਹੈ ਅਤੇ ਉਸ ਧੀ ਦਾ ਕਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਤਲ ਡਾਕਟਰ ਅਤੇ ਉਸਦੇ ਸਾਥੀ ਅੱਜ ਵੀ ਸਰੇਆਮ ਘੁੰਮ ਰਹੇ ਹਨ, ਅਤੇ ਆਮ ਦਿਨਾਂ ਵਾਂਗ ਹਸਪਤਾਲ ਚੱਲ ਰਿਹਾ ਹੈ। ਜਦਕਿ ਜਥੇਬੰਦੀਆਂ ਅਤੇ ਰਿਸਤੇਦਾਰਾਂ ਵੱਲੋਂ ਲੜੇ ਗਏ ਸੰਘਰਸ਼ ਤੋਂ ਬਾਅਦ ਡਾਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਉਸਦੀ ਗਿ੍ਫ਼ਤਾਰੀ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਵਫਦ ਦੇ ਰੂਪ ਵਿੱਚ ਮਿਲਕੇ ਲਾਪਰਵਾਹ ਡਾਕਟਰ ਅਤੇ ਪਰਚੇ ਵਿੱਚ ਸਾਮਲ ਹੋਰ ਦੋਸੀਆਂ ਦੀ ਗਿ੍ਫ਼ਤਾਰ ਲਈ ਮੰਗ ਪੱਤਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਇਸ ਮਾਮਲੇ ਵਿੱਚ ਵੀ ਦੇਖਣ ਨੂੰ ਮਿਲੀ ਹੈ, ਜੋ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। 16 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਜਾ ਕੇ ਉਹਨਾਂ ਨੂੰ ਮਿਲਿਆ ਜਾਵੇਗਾ, ਜੇਕਰ ਫਿਰ ਵੀ ਦੋਸੀ ਡਾਕਟਰ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਮਿ੍ਤਕ ਨਾਜੀਆ ਪ੍ਰਵੀਨ ਦੇ ਸਹੁਰਾ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਲੁਧਿਆਣਾ ਦੇ ਇਸ ਡਾਕਟਰ ਦੀ ਅਣਗਹਿਲੀ ਕਾਰਨ ਉਹਨਾਂ ਦੀ ਧੀ ਦੀ ਜਾਨ ਗਈ ਹੈ। ਪਰਿਵਾਰ ਨੂੰ ਧੋਖੇ ਅਤੇ ਡਰਾਵੇ ਨਾਲ ਸਮੇਂ ਤੋਂ ਪਹਿਲਾਂ ਅਪ੍ਰੈਸਨ ਕਰ ਦਿੱਤਾ, ਜਿਸ ਨਾਲ ਜਿਆਦਾ ਖੂਨ ਵਹਿਣ ਕਰਕੇ ਉਸਦੀ ਮੌਤ ਹੋ ਗਈ। ਡਾਕਟਰ ਅਤੇ ਉਸ ਦੇ ਸਾਥੀਆਂ ਖਿਲਾਫ ਜਥੇਬੰਦੀਆਂ ਦੇ ਸੰਘਰਸ਼ ਅੱਗੇ ਝੁਕੇ ਪ੍ਰਸ਼ਾਸਨ ਵੱਲੋਂ ਭਾਵੇਕਿ ਡਾਕਟਰ ਸਮੇਤ ਹੋਰ ਦੋਸੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਪਰ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਜਦਕਿ ਡਾ ਪਹਿਲਾਂ ਵਾਂਗ ਆਪਣਾ ਹਸਪਤਾਲ ਚਲਾ ਰਿਹਾ ਹੈ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਉਹ ਡਾਕਟਰ ਮੇਰੀ ਧੀਆਂ ਵਰਗੀ ਨੂੰਹ ਦਾ ਕਾਤਲ ਹੈ, ਉਸਨੂੰ ਬਣਦੀ ਸਜਾ ਦਵਾਉਣ ਲਈ ਅਸੀ ਹਰ ਬੂਹਾ ਖੜਕਾਵਾਂਗੇ ਅਤੇ ਫਿਰ ਵੀ ਜੇ ਕਾਰਵਾਈ ਨਾ ਹੋਈ ਤਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਸੰਘਰਸ਼ ਦੀ ਰੂਪਰੇਖਾ ਵੀ ਉਲੀਕੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਅਜਿਹੇ ਡਾਕਟਰ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਅਤੇ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ, ਪਤਾ ਨਹੀਂ ਕਿੰਨੀਆਂ ਹੀ ਲੜਕੀਆਂ ਇਹਨਾਂ ਦੀ ਲਾਪਰਵਾਹੀ ਦਾ ਸਿਕਾਰ ਹੋ ਕੇ ਜਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹਨ ਜਦਕਿ ਨਾਜੀਆ ਪ੍ਰਵੀਨ ਦੀ ਇਹਨਾਂ ਡਾਕਟਰਾਂ ਨੇ ਜਾਨ ਲੈ ਲਈ। ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਧਨੇਰ ਪਰਿਵਾਰ ਅਤੇ ਜਥੇਬੰਦੀਆਂ ਦਾ ਪੂਰਾ ਸਹਿਯੋਗ ਕਰੇਗੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਡਾ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਕੁਝ ਡਾਕਟਰ ਇਸ ਪੇਸੇ ਵਿੱਚ ਸਿਰਫ ਪੈਸੇ ਕਮਾਉਣ ਦੀ ਨੀਅਤ ਨਾਲ ਆਏ ਹਨ। ਉਹਨਾਂ ਵੱਲੋਂ ਵਪਾਰ ਦੇ ਨਜਰੀਏ ਨਾਲ ਕੰਮ ਕੀਤਾ ਜਾਂਦਾ ਹੈ, ਜਿਸ ਕਾਰਨ ਅਜਿਹੇ ਹਾਦਸੇ ਹੁੰਦੇ ਹਨ। ਉਹਨਾਂ ਕਿਹਾ ਕਿ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਦੇ ਜੀਵਨ ਸਾਥੀ ਪ੍ਰਵੀਨ ਨਾਜੀਆ ਦੀ ਮੌਤ ਨਾਲ ਪਰਿਵਾਰ ਨੂੰ ਡੁੰਘਾ ਸਦਮਾ ਲੱਗਾ ਹੈ, ਸਮੁੱਚਾ ਮੁਸਲਿਮ ਭਾਈਚਾਰਾ ਡਾ ਮਿੱਠੂ ਮੁਹੰਮਦ ਅਤੇ ਪਰਿਵਾਰ ਦੇ ਨਾਲ ਹੈ। ਉਹਨਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੇ ਡਾਕਟਰਾਂ ਦੀ ਸਨਾਖਤ ਕੀਤੀ ਜਾਵੇ। ਤਾਂ ਜੋ ਹੋਰ ਬੱਚੀਆਂ ਦੀ ਜਾਨ ਨਾ ਜਾ ਸਕੇ। ਇਸ ਮੌਕੇ ਡਾ ਮਿੱਠੂ ਮੁਹੰਮਦ ਅਤੇ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਨੇ ਪਰਿਵਾਰ ਦਾ ਸਾਥ ਦੇਣ ਲਈ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ।ਸਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਖਾਨ ਲੁਧਿਆਣਵੀ, ਪੰਜਾਬ ਬਕਫਬੋਰਡ ਦੇ ਮੈਂਬਰ ਅਨਵਰ ਖਾਨ ਭਸੌੜ,ਹਾਸ਼ਮ ਸੂਫੀ ਅਹਿਮਦਗੜ ਅਤੇ ਯਾਕੂਬ ਖਾਨ ਪੰਜਗਰਾਹੀਆਂ, ਐਮਐਲਏ ਕੁਲਵੰਤ ਸਿੰਘ ਪੰਡੋਰੀ, ਐਮਐਲਏ ਕਾਲਾ ਢਿੱਲੋ ਬਰਨਾਲਾ, ਬਨੀ ਖਹਿਰਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਲੁਧਿਆਣਾ ਸਮੇਤ ਤਰਨਤਾਰਨ, ਫਰੀਦਕੋਟ,ਸੰਗਰੂਰ,ਮਲੇਰਕੋਟਲਾ, ਰੋਪੜ,ਫਿਰੋਜਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ,ਮੋਹਾਲੀ, ਫਤਿਹਗੜ੍ਹ ਸਾਹਿਬ, ਬਰਨਾਲਾ ਪਟਿਆਲਾ ਮਾਨਸਾ ਨਵਾਂ ਸ਼ਹਿਰ ਬਠਿੰਡਾ, ਫਿਰੋਜ਼ਪੁਰ,ਫਾਜਿਲਕਾ ਆਦਿ ਜਿਲਿਆਂ ਦੇ ਸੂਬਾਈ ਡਾਕਟਰ ਆਗੂ, ਕਿਸਾਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ,ਬੀਬੀ ਹਰਚੰਦ ਕੌਰ ਘਨੌਰੀ, ਅਰਸ਼ਦੀਪ ਸਿੰਘ ਬਿੱਟੂ ਟਰੱਕ ਯੂਨੀਅਨ, ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸਰਾਜ ਮੋਫਰ, ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ,ਨੂਰ ਮੁਹੰਮਦ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਬਾਬਾ ਰਾਜਵਿੰਦਰ ਸਿੰਘ, ਥਾਣੇਦਾਰ ਅਨਾਇਤ ਖਾਨ, ਬਾਬਾ ਗੁਰਚਰਨ ਸਿੰਘ ਮੂੰਮ,  ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਕਾਲੀ ਆਗੂ ਕੁਲਵੰਤ ਸਿੰਘ ਟਿੱਬਾ, ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਸੁਖਵਿੰਦਰ ਸਿੰਘ ਪੱਪੂ, ਸਰਪੰਚ ਅਰੁਣ ਕੁਮਾਰ ਬਾਂਸਲ ਸਰਪੰਚ ਸਰਬਜੀਤ ਸਿੰਘ ਸੰਭੂ, ਪਰਮਜੀਤ ਸਿੰਘ ਦਰਦੀ ਸੀਪੀਆਈ ਪੰਜਾਬ, ਸੁਰਜੀਤ ਅਕਾਲੀ ਦਲ ਦੇ ਗੁਰਮੇਲ ਸਿੰਘ ਛੀਨੀਵਾਲ, ਬੀਜੇਪੀ ਆਗੂ ਸੁਰਿੰਦਰ ਕੁਮਾਰ ਕਾਲਾ, ਮਜ਼ਦੂਰ ਯੂਨੀਅਨ ਦੇ ਆਗੂ ਹਰਜੀਤ ਸਿੰਘ ਖਿਆਲੀ, ਮੁਸਲਿਮ ਮਹਾਂਸਭਾ ਪੰਜਾਬ ਦੇ ਸੂਬਾ ਚੇਅਰਮੈਨ ਅਜਮੀਰ ਖਾਨ ਭਾਦਸੋ, ਰਸੀਦ ਖਿਲਜੀ ਚੇਅਰਮੈਨ ਹੱਜ ਕਮੇਟੀ, ਸੂਬਾ ਜਨਰਲ ਸਕੱਤਰ ਮੁਕੱਰਮ ਸੈਫੀ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਭਾਜਪਾ ਸੂਬਾਈ ਆਗੂ ਬਹਾਦਰ ਖਾਨ ਧਬਲਾਨ ਪਟਿਆਲਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਅਤੇ ਸਮੂਹ ਅਹੁਦੇਦਾਰ ਦੁਕਾਨਦਾਰ ਯੂਨੀਅਨ ਮਹਿਲ ਕਲਾਂ, ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਪੱਤਰਕਾਰ ਜਗਸੀਰ ਸਿੰਘ, ਨਿਰਮਲ ਸਿੰਘ ਪਡੋਰੀ, ਅਜੀਤ ਦੇ ਪੱਤਰਕਾਰ ਅਵਤਾਰ ਸਿੰਘ ਅਣਖੀ,    ਪੱਤਰਕਾਰਗੁਰਭਿੰਦਰ ਗੁਰੀ, ਜੱਗਬਾਣੀ ਦੇ ਪੱਤਰਕਾਰ ਲਕਸ਼ ਗਿੱਲ, ਜਸਵੰਤ ਸਿੰਘ ਲਾਲੀ, ਰਜਿੰਦਰ ਸ਼ਰਮਾ ਬਰਨਾਲਾ, ਰਾਜਵਿੰਦਰ ਸਿੰਘ ਕਲਾਲ ਮਾਜਰਾ, ਪਾਲੀ ਵਜੀਦਕੇ, ਗੁਰਸੇਵਕ ਸਿੰਘ ਸਹੋਤਾ, ਗੁਰਮੁੱਖ ਹਮੀਦੀ, ਅਵਤਾਰ ਸਿੰਘ ਫਰਵਾਹੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ, ਸਰਪੰਚ ਬਚਿੱਤਰ ਸਿੰਘ ਰਾਇਸਰ, ਗੁਰਦੀਪ ਸਿੰਘ ਟਿਵਾਣਾ, ਚੇਅਰਮੈਨ ਸੁਖਪਾਲ ਸਿੰਘ ਮੂੰਮ, ਲਸਮਣ ਸਿੰਘ, ਕਾਂਗਰਸੀ ਆਗੂ ਕਮਲ ਚੱਕ ਸਰਬਜੀਤ ਸਿੰਘ ਸਰਬੀ , ਐਡਵੋਕੇਟ ਚੰਦਰ ਬਾਂਸਲ ਬਰਨਾਲਾ,  ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਬਾਂਸਲ ਅਤੇ ਸਮੂਹ ਕਮੇਟੀ, ਬਾਬਾ ਜਸਵੀਰ ਸਿੰਘ ਖਾਲਸਾ, ਆਦ ਤੋਂ ਇਲਾਵਾ ਸਮਾਜਿਕ, ਰਾਜਨੀਤਿਕ ਜਨਤਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਹਜ਼ਾਰਾਂ ਦੀ ਤਦਾਦ ਵਿੱਚ ਸਵਰਗੀ ਨਾਜ਼ੀਆ ਪ੍ਰਵੀਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਮਸੇਫ ਅਤੇ ਡਾ.ਅੰਬੇਡਕਰ ਟਰੱਸਟ ਜਗਰਾਉਂ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਇਆ 
Next articleਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਹਾੜੇ ‘ਤੇ ਸ਼ਰਧਾਂਜਲੀ