ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿੰਡ ਬੱਸੀ ਜੌੜਾ ਨੇੜੇ ਚੱਬੇਵਾਲ ਦੇ ਵਸਨੀਕ ਸਰਦਾਰ ਨਿਰਮਲ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਸਰਬੱਤ ਦੇ ਭਲੇ ਲਈ ਉਨ੍ਹਾਂ ਦੀ ਅੱਖਾਂ ਦਾਨ ਕਰਕੇ ਦੋ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਨੂੰ ਕੀਤਾ ਰੋਸ਼ਨ। ਇਸ ਮੌਕੇ ਤੇ ਨੇਤਰਦਾਨੀ ਦੀ ਧਰਮਪਤਨੀ ਸ਼੍ਰੀਮਤੀ ਸ਼ੀਲਾ ਦੇਵੀ , ਸਮਾਜ ਸੇਵੀ ਕੇਵਲ ਸਿੰਘ ਹੀਰ ਸ਼ੇਰਪੁਰ ਗਲਿੰਡ , ਹਰਮੇਸ਼ ਲਾਲ, ਬਲਵਿੰਦਰ ਕੁਮਾਰ, ਸੁਰਿੰਦਰ ਪਾਲ, ਮਹਿੰਦਰ ਸਿੰਘ ਹੀਰ , ਪ੍ਰਕਾਸ਼ ਚੰਦ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜਰ ਸਨ। ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਪ੍ਰਧਾਨ ਮਨਮੋਹਨ ਸਿੰਘ, ਬਲਜੀਤ ਸਿੰਘ ਪਨੇਸਰ , ਸ਼ਰੇਸ ਕਪਾਟੀਆ , ਡਾਕਟਰ ਗੁਰਬਖਸ਼ ਸਿੰਘ , ਗੁਰਪ੍ਰੀਤ ਸਿੰਘ ਅਤੇ ਸ਼੍ਰੀ ਮਤੀ ਸੰਤੋਸ਼ ਸੈਣੀ ਵੱਲੋਂ ਜਿੱਥੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਨੇਤਰਦਾਨ ਸੇਵਾ ਕਰਨ ਲਈ ਪ੍ਰੀਵਾਰ ਦਾ ਧੰਨਵਾਦ ਕੀਤਾ ਉਨ੍ਹਾਂ ਦੱਸਿਆ ਕਿ ਨੇਤਰਦਾਨ ਐਸੋਸੀਏਸ਼ਨ , ਸਿਵਲ ਹਸਪਤਾਲ ਹੁਸ਼ਿਆਰਪੁਰ ਪਿਛਲੇ 25 ਸਾਲਾਂ ਤੋਂ ਮਾਨਵਤਾ ਦੀ ਸੇਵਾ ਕਰ ਰਹੀ ਹੈ ਅਤੇ ਸੈਂਕੜੇ ਹੀ ਨੇਤਰਹੀਣ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਮੁੱਖ ਉਦੇਸ਼ ਦੇਸ਼ ਨੂੰ ਨੇਤਰਹੀਣਤਾ ਮੁਕਤ ਕਰਨ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਖੂਨ ਦਾਨ ਅਤੇ ਨੇਤਰਦਾਨ ਪ੍ਰਤੀ ਜਾਗਰੂਕਤਾ ਕੈਂਪ ਲਗਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj