(ਸਮਾਜ ਵੀਕਲੀ)
ਨਿੱਕੇ ਨਿੱਕੇ ਪਿਆਰੇ ਪਿਆਰੇ,
ਧਰਤੀ ਉੱਤੇ ਉੱਗਦੇ ਪੌਦੇ,
ਸਭ ਦੇ ਮਨ ਨੂੰ ਮੋਹ ਲੈਂਦੇ ਨੇ,
ਇਹ ਤਾਜ਼ੇ ਤਾਜ਼ੇ ਪਿਆਰੇ ਪੌਦੇ,
ਉੱਗਦਿਆਂ ਹੀ ਸ਼ੁਰੂ ਕਰ ਦਿੰਦੇ,
ਆਕਸੀਜਨ ਦਾ ਦਾਨ ਇਹ ਪੌਦੇ।
ਧਰਤੀ ਦੇ ਜੀਵਾਂ ਦੇ ਵਿੱਚ,
ਪਾ ਦਿੰਦੇ ਜਾਨ ਇਹ ਪਿਆਰੇ ਪੌਦੇ,
ਗਰਮੀ ਦੇ ਵਿੱਚ ਵੱਡੇ ਹੋ ਕੇ ,
ਛਾਵਾਂ ਦਿੰਦੇ ਜਦੋਂ ਇਹ ਪੌਦੇ,
ਦਿਲ ਦੇ ਵਿਚੋਂ ਨਿਕਲੇ ਅਸੀਸ,
ਜਦੋਂ ਠੰਡੀ ਹਵਾ ‘ ਚ ਬਿਠਾ ਦਿੰਦੇ ਪੌਦੇ ।
ਮਨੁੱਖਾਂ ਨੇ ਤਾਂ ਸੌਂਹ ਹੈ ਖਾਧੀ,
ਅਸੀਂ ਪੌਦਿਆਂ ਤੋਂ ਕੀ ਲੈਣਾ,
ਅਸੀਂ ਤਾਂ ਪਾ ਕੇ ਬਹੁਮੰਜ਼ਿਲਾ ਇਮਾਰਤ,
ਪੌਦਿਆਂ ਨੂੰ ਹੈ ਕੱਟ ਕੇ ਰਹਿਣਾ,
ਸਿਆਣਾ ਮਨੁੱਖ ਇਹ ਨਾ ਸਮਝੇ,
ਜਿੰਨੇ ਮਰਜੀ ਮਹਿਲ ਬਣਾ ਲੈ ,
ਬਿਨ ਪੌਦਿਆਂ ਤੇਰਾ ਜੀਵਨ ਨੀ ਰਹਿਣਾ।
ਜੇ ਆਕਸੀਜਨ ਨਾ ਰਹੀ ਧਰਤੀ ਉੱਤੇ,
ਤਾਂ ਤੂੰ ਮਨੁੱਖਾ ਸਾਹ ਕਿੱਥੋਂ ਲੈਣਾ,
ਪੰਛੀ ਅਤੇ ਜਾਨਵਰਾਂ ਦੀ ਭਲਾਈ ਖਾਤਰ,
ਧਰਤੀ ਉੱਤੇ ਜੀਵਨ ਖਾਤਰ,
ਪੌਦੇ ਲਗਾ ਲਓ ਧਰਤੀ ਉੱਤੇ,
ਧਰਮਿੰਦਰ ਹਿੰਮਤ ਕਰਨੀ ਪੈਣੀ,
ਇੱਕ ਇੱਕ ਤਾਂ ਦਰੱਖਤ ਲਗਾ ਲਓ,
ਜੇ ਵਧੀਆ ਹੈ ਜਿੰਦਗੀ ਜਿਉਣੀ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly