(ਸਮਾਜ ਵੀਕਲੀ)
ਪਿਆਰੇ ਬੱਚਿਓ ! ਸਤਿ ਸ੍ਰੀ ਅਕਾਲ , ਨਮਸਤੇ , ਗੁੱਡ ਮਾੱਰਨਿੰਗ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕੇ ਪੜ੍ਹਾਈ ਸਾਡੇ ਲਈ ਬਹੁਤ ਜ਼ਰੂਰੀ ਹੈ। ਪੜ੍ਹੇ – ਲਿਖੇ ਇਨਸਾਨ ਦੀ ਹਰ ਥਾਂ ਕਦਰ ਹੁੰਦੀ ਹੈ। ਪੜ੍ਹਾਈ ਸਾਨੂੰ ਸਫਲਤਾ ਪ੍ਰਦਾਨ ਕਰਵਾਉਂਦੀ ਹੈ , ਪਰ ਬੱਚਿਓ ! ਜਿੱਥੇ ਪੜ੍ਹਾਈ ਜ਼ਰੂਰੀ ਹੈ , ਉੱਥੇ ਹੀ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਦੂਜੀਆਂ ਗਤੀਵਿਧੀਆਂ ਜਿਵੇਂ ਖੇਡਾਂ , ਬਾਲ ਸਭਾ , ਵੱਖ – ਵੱਖ ਤਰ੍ਹਾਂ ਦੇ ਮੁਕਾਬਲਿਆਂ , ਪੇਂਟਿੰਗ ਕਰਨਾ , ਪੁਸਤਕਾਲੇ ( ਲਾਇਬਰੇਰੀ ) ਦੀਆਂ ਪੁਸਤਕਾਂ ਪੜ੍ਹਨਾ , ਅਖ਼ਬਾਰਾਂ ਪੜ੍ਹਨਾ , ਖਬਰਾਂ ਪੜ੍ਹਨਾ ਤੇ ਸੁਣਨਾ , ਕਾਰਟੂਨ ਪ੍ਰੋਗਰਾਮ ਦੇਖਣਾ , ਵੱਖ – ਵੱਖ ਭਾਸ਼ਾਵਾਂ ਦੇ ਰਸਾਲੇ ਪੜ੍ਹਨਾ , ਬਾਲ ਸਾਹਿਤ ਪੜ੍ਹਨਾ ਜਾਂ ਲਿਖਣਾ ਤੇ ਸਥਾਨਕ ਮੇਲਿਆਂ ਆਦਿ ਵਿੱਚ ਤੁਹਾਨੂੰ ਦਿਲਚਸਪੀ ਜ਼ਰੂਰ ਰੱਖਣੀ ਚਾਹੀਦੀ ਹੈ।
ਇਸ ਸਭ ਦੇ ਨਾਲ ਸਾਨੂੰ ਸੁਚਾਰੂ ਜੀਵਨ ਜਾਂਚ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਜੀਵਨ ਵਿੱਚ ਸਹੀ ਤੇ ਸੁਚੱਜੇ ਢੰਗ ਨਾਲ ਸਮਾਯੋਜਨ ਕਰਨ ਦਾ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ। ਸਾਡੇ ਸਰਬਪੱਖੀ ਵਿਕਾਸ ਲਈ ਇਹ ਵੱਖ – ਵੱਖ ਤਰ੍ਹਾਂ ਦੀਆਂ ਗਤੀਵਿਧੀਆਂ , ਕਾਰਜ ਅਤੇ ਸਮਾਜਿਕ ਮੇਲ਼ਜੋਲ਼ ਬਹੁਤ ਜ਼ਰੂਰੀ ਹੈ।ਇਨ੍ਹਾਂ ਸਥਿਤੀਆਂ ਵਿੱਚ ਵਿਚਰਨ ਵਾਲੇ ਛੋਟੇ – ਛੋਟੇ ਕੰਮ ਸਾਡੇ ਲਈ ਜ਼ਿੰਦਗੀ ਵਿੱਚ ਬਹੁਤ ਸਹਾਈ ਹੁੰਦੇ ਹਨ। ਮੈਨੂੰ ਉਮੀਦ ਹੈ ਕਿ ਮੇਰੇ ਵੱਲੋਂ ਸੁਝਾਏ ਗਏ ਇਸ ਛੋਟੇ ਜਿਹੇ ਸੁਝਾਓ ਨੂੰ ਤੁਸੀਂ ਜ਼ਰੂਰ ਅਪਣਾਉਗੇ ਅਤੇ ਤੁਹਾਨੂੰ ਜੀਵਨ ਦੇ ਹਰ ਖੇਤਰ ਵਿੱਚ ਇਨ੍ਹਾਂ ਦਾ ਬਹੁਤ ਲਾਭ ਹੋਵੇਗਾ। ਪ੍ਰਮਾਤਮਾ ਕਰੇ ! ਤੁਸੀਂ ਖ਼ੂਬ ਤਰੱਕੀ ਕਰੋ….
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly