ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਹੈਲੋ ਹੈਲੋ 2025 ਦੇ ਨਿਰਮਾਤਾ ਪੂਜਾ ਸੱਭਰਵਾਲ ਨੇ ਦਸਿਆ ਜਿਹੜੇ ਪ੍ਰੋਗਰਾਮ ਦੀ ਪਿਛਲੇ ਦੋ ਮਹੀਨਿਆਂ ਦੀ ਲਗਾਤਾਰ ਅਣਥੱਕ ਮਿਹਨਤ ਦੇ ਨਾਲ ਤਿਆਰੀ ਕਰ ਰਹੇ ਸੀ ਜਿਹਦੇ ਵਿੱਚ ਪੰਜਾਬ ਦੀਆ ਮਸ਼ਹੂਰ ਆਵਾਜ਼ਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ ਸਾਰੇ ਸਰੋਤਿਆ ਨੂੰ ਖੁਸ਼ ਕਰਨਗੇ ਬਹੁਤ ਹੀ ਮਸ਼ਹੂਰ ਗਾਇਕ ਮਨਜੀਤ ਪੱਪੂ, ਗਾਇਕਾ ਮੈਂਡੀ ਕਾਲਰਾ, ਜੱਸ ਕੌਰ , ਸਾਬੀ ਅਟਵਾਲ, ਸੁਰੰਜਨਾ ਸ਼ੀਮਾਰ, ਪ੍ਰੇਮ ਚਮਕੀਲਾ ਅਤੇ ਰਮਨਦੀਪ ਬਾਵਾ, ਜੀ ਐੱਸ ਮੱਟੂ ਅਤੇ ਕੇ ਰਮਨ, ਪੰਕਜ ਹੰਸ ਅਤੇ ਸੁਨੈਨਾ ਨੰਦਾ, ਅਮਰੀਕ ਮਾਇਕਲ, ਰੂਬਲ ਸੰਧੂ ਮਹਿਮ, ਅਵਤਾਰ ਬੈਂਸ, ਅਨੁਰਾਧਾ, ਸ਼ੀਰਾ ਗਿੱਲ ਅਤੇ ਰਾਜ ਸੰਧੂ, ਯਨੀਕ ਮੁਸਕਾਨ। ਪ੍ਰੋਗਰਾਮ ਵਿੱਚ 10 ਗੀਤਾਂ ਦੀ ਤਰਜ਼ ਬਣਾਈ ਗਈ ਸਾਹਿਲ ਚੌਹਾਨ ਅਤੇ ਹਰਭਜਨ ਚੌਹਾਨ ਜੀ ਅਤੇ ਆਵਾਜ਼ ਦਿੱਤੀ ਬਲਵੀਰ ਸ਼ੇਰਪੁਰੀ ਨੇ। 2 ਗੀਤਾਂ ਦਾ ਸੰਗੀਤ ਤਿਆਰ ਕੀਤਾ ਗਿਆ ਹਰਪ੍ਰੀਤ ਅਨਾੜੀ ਵਲੋ ਅਤੇ ਬਾਕੀ ਗੀਤਾਂ ਦਾ ਸੰਗੀਤ ਤਿਆਰ ਕੀਤਾ ਹਰਿ ਅਮਿਤ ਅਤੇ ਮਿਕਸ ਕੀਤਾ ਰਵੀ ਚੌਹਾਨ ਵਲੋ। ਗੀਤਾਂ ਦੇ ਬੋਲ ਲਿਖੇ ਗਏ ਰਣਜੀਤ ਦੀਪੀ ਸ਼ਰਕਪੁਰੀ ਯੂ ਕੇ, ਸੇਵਾ ਸਿੰਘ ਨੌਰਥ, ਲਾਲੀ ਸਭਰਾ, ਕਾਲਾ ਵੇਂਡਲ, ਰਾਣਾ ਹਰੀਪੁਰੀਆ, ਗੁਰਮੀਤ ਕਲਸੀ, ਰਾਮ ਧੋਲੇਟਾ ਵਾਲਾ , ਕੰਤਾ ਤਲਵੰਡੀ ਵਾਲਾ, ਜਸਪਾਲ ਸਿੰਘ ਚਾਹਲ ਵੀ ਧੁਲਕਾ, ਰਾਜੀ ਬਾਲੋਂ , ਮਲਕੀਤ ਸਿੰਘ ਜੋਸਨ, ਰਵੀ ਲੰਬੇਪਿੰਡੀਆ। ਕੈਮਰਾਮੈਨ ਦੀ ਭੂਮਿਕਾ ਨਿਭਾਈ ਮਨੀਸ਼ ਅੰਗੁਰਾਲ ਅਤੇ ਜੀਵਨ ਹੀਰ। ਪਹੁੰਚੇ ਹੋਏ ਕਲਾਕਾਰਾਂ ਦਾ ਮੇਕਅੱਪ ਕੀਤਾ ਅਜੇ ਗੌਰੀ। ਬਾਈ ਨਵ ਪ੍ਰੀਤ ਭੰਗੜਾ ਗਰੁੱਪ। ਲਾਈਟ ਪ੍ਰੋਡਕਸ਼ਨ ਕੀਤੀ ਗਈ ਅਕਾਸ਼ ਦਰਸ਼ਨ ਮਝੈਲ ਜੀ ਵਲੋਂ । ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਵਿਚ ਸਹਿਯੋਗ ਕੀਤਾ ਗਿਆ ਓਮ ਜੱਸਲ ਕੰਦੋਲੇ ਵਾਲਾ, ਕੁਲਵੰਤ ਪੱਡਾ, ਸ਼ਿਵ ਕਰਨ ਸੰਧੂ, ਸਰਬਜੀਤ ਮਹਿਰਾ, ਗੁਰਪ੍ਰੀਤ ਮਹਿਰਾ, ਹੈਪੀ ਭਲਵਾਨ ਸਰਪੰਚ ਮਲਸੀਆਂ, ਡਾਕਟਰ ਬਲਜੀਤ ਸਿੰਘ ਟੁਰਨਾ ਮਲਸੀਆਂ, ਪਵਨ ਕੈਟ੍ਰਸ, ਮੰਗਲ ਅਠੋਲਾ, ਲਵ ਸਹੋਤਾ। ਸ਼ੂਟਿੰਗ ਤੇ ਅਸ਼ੀਰਵਾਦ ਦੇਣ ਲਈ ਪਹੁੰਚੇ ਮੁੱਖ ਤੌਰ ਤੇ ਸ਼ਿਵ ਮੰਦਿਰ ਪਿੰਡ ਡਵਿਡਾ ਅਹੇਰਾਣਾ ਤੋ ਪਹੁੰਚੇ ਗੱਦੀ ਨਸ਼ੀਨ ਬਾਬਾ ਸੁਲਿੰਦਰ ਪਾਲ ਜੀ, ਸ਼ਿਵ ਮੰਦਿਰ ਪਿੰਡ ਅਠੋਲੇ ਤੋਂ ਗੱਦੀ ਨਸ਼ੀਨ ਬਾਬਾ ਜਸਪਾਲ ਕੌਰ ਜੀ। ਇਹ ਸਾਰੇ ਪ੍ਰੋਗਰਾਮ ਦੀ ਵੀਡੀਓ ਐਡਿਟ ਕੀਤੀ ਗਈ ਮੋਹਿਤ ਵਰਮਾ ਵਲੋਂ। ਸਾਰੇ ਗਾਣਿਆ ਦੇ ਪੋਸਟਰ ਤਿਆਰ ਕੀਤੇ ਗਏ ਜੱਸੀ ਆਰਟਸ ਵਲੋਂ। ਸ਼ੂਟਿੰਗ ਕੀਤੀ ਗਈ ਗੁਲਾਬ ਵਾਟਿਕਾ ਪੈਲੇਸ ਨੇੜੇ ਵਰਕਸ਼ਾਪ ਚੌਂਕ, ਜਲੰਧਰ। ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਨੂੰ ਤੁਸੀ ਦੂਰਦਰਸ਼ਨ ਜਲੰਧਰ ਤੇ ਦੇਖੋਗੇ 1 ਜਨਵਰੀ 2025 ਨੂੰ ਰਾਤ 8ਵਜੇ ਤਕ ਲੈਕੇ 9ਵਜੇ ਤੱਕ ਅਤੇ ਨਾਲ ਹੀ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly