ਨਿੱਤ ਹੁੰਦੇ ਰੇਪ ਰੋਕਣ ਲਈ “ਸ਼ਰ੍ਹੇਆਮ ਸਜ਼ਾ-ਏ-ਮੌਤ” ਦਾ ਕਾਨੂੰਨ ਤਤਕਾਲ ਬਣਾਏ ਭਾਰਤ ਸਰਕਾਰ – ਗਵਰਨਰ ਬੱਚਾਜੀਵੀ / ਅਸ਼ੋਕ ਸੰਧੂ

: ਬਲਾਤਕਾਰੀਆਂ ਲਈ ਫਾਂਸੀ ਦੀ ਸਜ਼ਾ ਦਾ ਤਤਕਾਲ ਕਾਨੂੰਨ ਬਣਾਉਣ ਦੀ ਮੰਗ ਕਰਦੇ ਹੋਏ ਜ਼ਿਲ੍ਹਾ ਗਵਰਨਰ ਬੱਚਾਜੀਵੀ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਕਲੱਬ ਪ੍ਰਧਾਨ ਆਂਚਲ ਸੰਧੂ ਸੋਖਲ, ਡਿਸਟ੍ਰਿਕਟ 321-ਡੀ ਦੇ ਅਫਸਰ, ਸਕੂਲਾਂ ਦੇ ਬੱਚੇ ਅਤੇ ਅਧਿਆਪਕ।
ਕਲੱਬ ਨੂਰਮਹਿਲ ਡ੍ਰੀਮ ਦੇ ਰੋਸ ਮਾਰਚ ‘ਚ ਬਿਲਗਾ ਆਸਥਾ, ਨੂਰਮਹਿਲ ਸਿਟੀ ਅਤੇ ਗੌਰਵ ਕਲੱਬ ਦੇ ਅਫਸਰਾਂ ਨੇ ਲਿਆ ਡੱਟਕੇ ਹਿੱਸਾ – ਆਂਚਲ ਸੰਧੂ ਸੋਖਲ
ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਦੀ ਪ੍ਰਧਾਨਗੀ ਹੇਠ ਕੋਲਕਾਤਾ ਰੇਪ-ਮਰਡਰ ਕਾਂਡ ਤੋਂ ਇਲਾਵਾ ਨਿੱਤ ਪੂਰੇ ਹਿੰਦੁਸਤਾਨ ਵਿੱਚ ਬਾਲੜੀਆਂ, ਬਾਲਗ-ਨਾਬਾਲਗ ਲੜਕੀਆਂ ਅਤੇ ਬਿਰਧ ਔਰਤਾਂ ਨਾਲ ਹੋ ਰਹੇ ਰੇਪ ਦੀਆਂ ਦਰਦਨਾਕ ਘਟਨਾਵਾਂ ਦੇ ਖਿਲਾਫ ਪ੍ਰਦਰਸ਼ਨ ਵਜੋਂ ਕੈਂਡਲ ਰੋਸ ਮਾਰਚ ਕੀਤਾ ਗਿਆ। ਇਸ ਰਾਸ਼ਟਰ ਵਿਆਪੀ ਵੱਡੇ ਕਾਂਡ ਵਿੱਚ ਡਿਸਟ੍ਰਿਕਟ 321-ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਉਚੇਚੇ ਤੌਰ ਇਸ ਮਿਸ਼ਨ ਦਾ ਹਿੱਸਾ ਬਣਨ ਪਹੁੰਚੇ। ਉਹਨਾਂ ਸੰਬੋਧਤ ਕਰਦਿਆਂ ਇਸ ਘਟਨਾ ਸਮੇਤ ਹਿੰਦੁਸਤਾਨ ਦੇ ਪੂਰੇ ਮਾੜੇ ਸਿਸਟਮ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਜ਼ਿਲ੍ਹਾ ਗਵਰਨਰ ਨੇ ਆਪਣੇ ਡਿਸਟ੍ਰਿਕਟ ਦੀਆਂ 157 ਕਲੱਬਾਂ ਨੂੰ ਵੀ ਆਦੇਸ਼ ਦਿੱਤੇ ਕਿ ਕਲੱਬ ਨੂਰਮਹਿਲ ਡ੍ਰੀਮ ਦੀ ਤਰਾਂ ਜ਼ੋਰਦਾਰ ਹੰਬਲਾ ਮਾਰਨ ਅਤੇ ਨਿੱਤ ਹੋ ਰਹੇ ਘਿਨਾਉਣੇ ਜੁਰਮ ਦੇ ਖਿਲਾਫ਼ ਡੱਟ ਕੇ ਆਵਾਜ਼ ਬੁਲੰਦ ਕਰਨ ਕਿਉੰਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਡਿਸਟ੍ਰਿਕਟ 321-ਡੀ ਦੀ ਰੀਜਨ ਚੇਅਰਪਰਸਨ ਲਾਇਨ ਸੁਮਨ ਲਤਾ ਪਾਠਕ ਅਤੇ ਜੋਨ ਚੇਅਰਪਰਸਨ ਲਾਇਨ ਜਤਿੰਦਰ ਸੇਖੜੀ ਨੇ ਵੀ ਧੀਆਂ ਦੀ ਰਾਖੀ ਲਈ ਸਖ਼ਤ ਕਾਨੂੰਨ ਵਿਵਸਥਾ ਦੀ ਗੱਲ ਕੀਤੀ। ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਡਾਇਰੈਕਟਰ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਭਰਿਸ਼ਟ ਆਗੂਆਂ ਅਤੇ ਅਫਸਰਾਂ ਖਿਲਾਫ਼ ਸਖਤ ਤੇਵਰ ਦਿਖਾਉਂਦਿਆਂ ਕਿਹਾ ਕਿ ਜਿੰਨਾਂ ਚਿਰ ਕੁਰੱਪਸ਼ਨ ਨੂੰ ਨੱਥ ਨਹੀਂ ਪਾਈ ਜਾਂਦੀ ਉਹਨਾਂ ਚਿਰ ਰੇਪ, ਕਤਲੇਆਮ, ਲੁੱਟਾਂ ਖੋਹਾਂ, ਨਸ਼ੀਲੇ ਪਦਾਰਥ ਵਰਗੇ ਘਿਨਾਉਣੇ ਅਤੇ ਵੱਡੇ ਅਪਰਾਧ ਕਿਸੇ ਵੀ ਕੀਮਤ ਤੇ ਰੁੱਕ ਨਹੀਂ ਸਕਦੇ। ਕਲੱਬ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਇਮੀਡੇਟ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਸਮੇਤ ਕਲੱਬ ਅਫਸਰਾਂ ਲਾਇਨ ਦਿਨਕਰ ਸੰਧੂ ਟਰੈਜਰਰ, ਲਾਇਨ ਜਸਪ੍ਰੀਤ ਕੌਰ ਸੰਧੂ ਮੈਂਬਰਸ਼ਿਪ ਚੇਅਰਪਰਸਨ, ਕਲੱਬ ਡਾਇਰੈਕਟਰ ਲਾਇਨ ਬਬਿਤਾ ਸੰਧੂ ਨੇ ਜ਼ੋਰਦਾਰ ਆਵਾਜ਼ ਵਿੱਚ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸ ਮੰਗ ਕੀਤੀ ਕਿ ਰੇਪ ਕਰਨ ਉਪਰੰਤ ਮਰਡਰ ਵਰਗੇ ਖੌਫਨਾਕ ਅਪਰਾਧ ਖਿਲਾਫ ਚੰਦ ਦਿਨਾਂ ‘ਚ “ਸ਼ਰੇਆਮ ਸਜ਼ਾ-ਏ-ਮੌਤ” ਦਾ ਕਾਨੂੰਨ ਬਣਾਇਆ ਜਾਵੇ ਤਾਂਕਿ ਅਪਰਾਧੀ ਅਪਰਾਧ ਤੋਂ ਪਹਿਲਾਂ ਸੌ ਵਾਰ ਸੋਚੇ। ਇਹਨਾਂ ਕਥਨਾਂ ਦੀ ਲਾਇਨਜ਼ ਕਲੱਬ ਨੂਰਮਹਿਲ ਗੌਰਵ ਦੇ ਪ੍ਰਧਾਨ ਭਜਨ ਲਾਲ ਨੰਬਰਦਾਰ ਪਬਮਾਂ, ਸੈਕਟਰੀ ਰਾਜਿੰਦਰ ਕੁਮਾਰ, ਬਿਲਗਾ ਆਸਥਾ ਦੇ ਪ੍ਰਧਾਨ ਸੁੱਖ ਰਾਮ ਨੇ ਤਾਇਦ ਕੀਤੀ। ਵੱਖ ਵੱਖ ਕਲੱਬਾਂ ਦੇ ਅਫਸਰਾਂ ਨੇ ਹੱਥਾਂ ਵਿੱਚ ਸਲੋਗਨ ਫੜ੍ਹਕੇ ਰੇਪ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੇ ਨੌਜਵਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ “ਵੀ ਵਾਂਟ ਜਸਟਿਸ”, “ਸਟਾਪ ਰੇਪ”, “ਨੋ ਮਰਸੀ ਟੂ ਰੇਪਿਸਟ” ਦੇ ਪੂਰੇ ਸ਼ਹਿਰ ‘ਚ ਨਾਅਰੇ ਲਗਾਕੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਕਲੱਬ ਦੇ ਪ੍ਰਮੁੱਖ ਬੈਨਰ ‘ਤੇ ਲਿਖਿਆ ਗਿਆ ਕਿ “ਲੱਖ ਲਾਹਨਤਾਂ ਨੇ ਸਰਕਾਰਾਂ ਦੇ – ਪਾਉਂਦੀਆਂ ਪਰਦੇ ਜੋ ਗੁਨਾਹਗਾਰਾਂ ਦੇ”, ਕਾਲੇ ਅੰਗਰੇਜੋ ਸ਼ਰਮ ਕਰੋ – ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾ ਭੰਗ ਕਰੋ”। ਐੱਨ.ਆਰ.ਆਈ ਸੁਨੀਤਾ ਧੁੱਤੀ, ਸੀਤਾ ਰਾਮ ਸੋਖਲ, ਕੌਂਸਲਰ ਬਲਬੀਰ ਕੌਲਧਰ ਨੇ ਕਿਹਾ ਕੋਲਕਾਤਾ ਕਾਂਡ ਨੇ ਸਾਡੇ ਦੇਸ਼ ਦਾ ਸਿਰ ਪੂਰੀ ਦੁਨੀਆਂ ਵਿੱਚ ਨੀਵਾਂ ਕਰ ਦਿੱਤਾ ਹੈ। ਨਤੀਜਨ ਦੇਸ਼ ਦੇ ਸ਼ਾਸਕਾਂ ਨੂੰ ਅਸਤੀਫੇ ਦੇਣੇ ਚਾਹੀਦੇ ਹਨ। ਥਾਣਾ ਨੂਰਮਹਿਲ ਦੇ ਐਸ.ਐੱਚ.ਓ ਪੰਕਜ ਭਨੋਟ ਅਤੇ ਮੁੱਖ ਮੁਨਸ਼ੀ ਗਗਨਦੀਪ ਸਿੰਘ ਨੇ ਰੋਸ ਰੈਲੀ ਦੀ ਸੁਰੱਖਿਆ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਪੀ.ਆਰ.ਓ ਜਗਨ ਨਾਥ ਚਾਹਲ ਅਤੇ ਪ੍ਰਮੁੱਖ ਸਲਾਹਕਾਰ ਅਨਿਲ ਕੁਮਾਰ ਸੂਦ ਘੁੜਕਾ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਦੇਸ਼ ਦੀਆਂ ਧੀਆਂ ਦੀਆਂ ਇੱਜਤਾਂ ਰਾਖੀ ਲਈ ਪ੍ਰਮੁੱਖ ਤੌਰ ‘ਤੇ ਯੋਗਦਾਨ ਪਾਇਆ। ਸਰਕਾਰੀ ਅਤੇ ਆਰੀਆ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ, ਪ੍ਰਬੰਧਕ ਕਮੇਟੀ, ਸਕੂਲ ਦੇ ਬੱਚਿਆਂ, ਕਲੱਬ ਨੂਰਮਹਿਲ ਗੌਰਵ, ਨੂਰਮਹਿਲ ਸਿਟੀ ਦਾ ਲਾਇਨ ਅਸ਼ੋਕ ਸੰਧੂ ਨੰਬਰਦਾਰ ਅਤੇ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਵੱਲੋਂ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਾਛੀਵਾੜਾ ਇਲਾਕੇ ਵਿੱਚ ਨਸ਼ਿਆਂ ਦਾ ਮਾਮਲਾ ਐਸ ਐਸ ਪੀ ਦਰਬਾਰ ਪੁੱਜਾ, ਇਲਾਕੇ ਦੇ ਇਕੱਤਰ ਹੋਏ ਲੋਕਾਂ ਨੇ ਦਿੱਤਾ ਮੰਗ ਪੱਤਰ
Next articleਸਾਚਾ ਗੁਰੂ ਲਾਧੋ ਰੇ ਦੇ ਸਾਲਾਨਾ ਜੋੜ-ਮੇਲੇ ਤੇ ਖੂਨਦਾਨ ਕੈਂਪ ਲਗਾਇਆ