ਦਿਨ ਸੋਗ ਦੇ

ਜਿੰਮੀ ਅਹਿਮਦਗੜ੍ਹ
(ਸਮਾਜ ਵੀਕਲੀ)
ਸਾਨੂੰ ਭੁੱਲ ਜਾਂਦੇ ਸਾਡੇ ਸਭ ਚਾਹ ,
ਸਾਡੇ ਇਹ ਦਿਨ ਸੋਗ ਦੇ –
ਸਾਨੂੰ ਫੱਬਦੇ ਨਾ ਮੰਗਣੇ ਵਿਆਹ ,
ਸਾਡੇ ਇਹ ਦਿਨ ਸੋਗ ਦੇ …
ਬੜੇ ਜ਼ਾਲਮਾਂ ਨੇ ਜ਼ੁਲਮ ਕਮਾਏ ਸੀ |
ਛੋਟੇ ਬੱਚਿਆਂ ਤੇ ਕਹਿਰ ਵੀ ਠਾਏ ਸੀ |
ਦੋ ਜੰਗ ਵਿੱਚ ਪਾ ਗਏ ਸ਼ਹੀਦੀਆਂ ,
ਦੋ ਨੀਹਾਂ ਵਿੱਚ ਗਏ ਚਿਣਵਾਏ ਸੀ |
ਨਾਲ ਹਉਕੇਆਂ ਦੇ ਲੱਦੇ ਸਾਡੇ ਸਾਹ ,
ਸਾਡੇ ਇਹ ਦਿਨ ਸੋਗ ਦੇ –
ਸਾਨੂੰ ਫੱਬਦੇ ਨਾ ਮੰਗਣੇ ਵਿਆਹ ,
ਸਾਡੇ ਇਹ ਦਿਨ ਸੋਗ ਦੇ …
ਕਿੰਝ ਪੜਾਂ ਤੈਨੂੰ ਦਰਦ ਕਹਾਣੀਏਂ |
ਪਾਪੀ ਸੂਬੇ ਦੀਏ ਬੇਰਹਿਮ ਰਾਣੀਏਂ |
ਹੱਥੀਂ ਪੋਤਿਆਂ ਨੂੰ ਤੋਰਕੇ ਕੀ ਬੀਤੀ ਹੋਊ ,
ਦਿਲ ਦਾਦੀ ਦਾ ਜੇ ਪੁੱਛੀਏ ਤਾਂ ਜਾਣੀਏਂ |
ਅਸੀਂ ਬੱਚਿਆਂ ਦਾ ਖਾਂਦੇ ਨਾ ਵਸਾਹ ,
ਸਾਡੇ ਇਹ ਦਿਨ ਸੋਗ ਦੇ –
ਸਾਨੂੰ ਫੱਬਦੇ ਨਾ ਮੰਗਣੇ ਵਿਆਹ ,
ਸਾਡੇ ਇਹ ਦਿਨ ਸੋਗ ਦੇ …
ਧੰਨ ਦਸਮਗੁਰੂ ਜੋ ਸਭ ਸਹਿ ਗਿਆ |
ਮੀਠਾ ਮਾਲਕ ਦਾ ਭਾਣਾ ਮੂੰਹੋਂ ਕਹਿ ਗਿਆ |
ਬਾਬਾ ਧਰਮ ਤੋਂ ਪਰਿਵਾਰ ਵਾਰ ਕੇ ,
ਜਾਕੇ ਮਾਛੀਵਾੜੇ ਜੰਗਲਾਂ ‘ਚ ਪੈ ਗਿਆ |
ਜਿੰਮੀ ਸੀਨ੍ਹੇ ਵਿੱਚੋਂ ਨਿੱਕਲਦੀ ਧਾਹ ,
ਸਾਡੇ ਇਹ ਦਿਨ ਸੋਗ ਦੇ –
ਸਾਨੂੰ ਫੱਬਦੇ ਨਾ ਮੰਗਣੇ ਵਿਆਹ ,
ਸਾਡੇ ਇਹ ਦਿਨ ਸੋਗ ਦੇ …
 8195907681
ਜਿੰਮੀ ਅਹਿਮਦਗੜ੍ਹ … 
Previous articleमाता सावित्री बाई फुले के जन्मदिवस को समर्पित  संगोष्ठी अंबेडकर  भवन में 3 जनवरी को मुख्य वक्ता होंगे डाॅ. सुनीता सावरकर, सहायक प्रोफेसर
Next articleਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਸਾਰਾ ਪਰਿਵਾਰ ਖ਼ਤਮ ਹੋ ਗਿਆ ਧਰਮ ਦੀ ਨਫਰਤ ਵਿੱਚ ਵਿਲੀਨ ਹੋ ਗਿਆ