ਆਸਟਰੇਲੀਆ ਦੇ ਦੋ ਸਾਬਕਾ ਗੇਂਦਬਾਜ਼ਾਂ ਡੇਵਿਡਸਨ ਤੇ ਐਸ਼ਲੇ ਦੀ ਮੌਤ

ਸਿਡਨੀ (ਸਮਾਜ ਵੀਕਲੀ):  ਆਸਟਰੇਲੀਆ ਦੇ ਦੋ ਸਾਬਕਾ ਕ੍ਰਿਕਟਰਾਂ ਦੀ ਇੱਕ ਦਿਨ ਦੇ ਅੰਦਰ ਹੀ ਮੌਤ ਹੋ ਗਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਅੱਜ ਕਿਹਾ ਕਿ ਗੇਂਦ ਨੂੰ ਸਵਿੰਗ ਕਰਨ ਦੇ ਮਾਹਿਰ ਆਲਰਾਊਂਡਰ ਐਲਨ ਡੇਵਿਡਸਨ ਦਾ ਅੱਜ ਸਵੇਰੇ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਦੇ ਨਾਲ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਆਫ ਸਪਿੰਨਰ ਐਸ਼ਲੇ ਮੈਲੇਟ ਦਾ 76 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਡੇਵਿਡਸਨ ਨੇ 1953-63 ਤੱਕ 44 ਟੈਸਟ ਮੈਚ ਖੇਡੇ ਸਨ। ਡੇਵਿਡਸਨ ਨੇ 20.53 ਦੀ ਔਸਤ ਨਾਲ 186 ਟੈਸਟ ਵਿਕਟਾਂ ਲਈਆਂ ਅਤੇ 24.59 ਦੀ ਔਸਤ ਨਾਲ 1,328 ਟੈਸਟ ਦੌੜਾਂ ਬਣਾਈਆਂ। ਮੈਲੇਟ ਨੇ 1968 ਵਿਚ ਇੰਗਲੈਂਡ ਖਿਲਾਫ ਕ੍ਰਿਕਟ ਦੀ ਸ਼ੁਰੂਆਤ ਕਰਨ ਬਾਅਦ 38 ਟੈਸਟ ਖੇਡੇ ਅਤੇ 29.84 ਦੀ ਔਸਤ ਨਾਲ 132 ਵਿਕਟਾਂ ਲਈਆਂ। ਇਸ ਤੋਂ ਇਲਾਵਾ 1980 ਵਿਚ ਇੰਗਲੈਂਡ ਖਿਲਾਫ ਆਪਣਾ ਟੈਸਟ ਕਰੀਅਰ ਵੀ ਖਤਮ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸ਼ਹੂਰ ਅਦਾਕਾਰ ਯੂਸੁਫ਼ ਹੁਸੈਨ ਦਾ ਦੇਹਾਂਤ
Next articleModi meets Pope, extends invitation to visit India