(ਸਮਾਜ ਵੀਕਲੀ) ਯੁੱਗ ਬਹੁਤ ਜਲਦੀ ਨਾਲ ਬਦਲ ਰਿਹਾ ਹੈ |ਜਿਹੜਾ ਪਹਿਲਾਂ ਪੈਂਡਾ ਮਹੀਨਿਆਂ ਵਿੱਚ ਤਹਿ ਕੀਤਾ ਜਾਂਦਾ ਸੀ |ਅੱਜ ਉਹ ਮਿੰਟਾਂ ਵਿੱਚ ਤਹਿ ਹੋ ਜਾਂਦਾ ਹੈ |ਜਿਹੜੇ ਪਹਿਲਾਂ ਸੁਨੇਹੇ ਕਬੂਤਰਾਂ ਰਾਹੀਂ ,ਘੋੜ ਸਵਾਰਾਂ ਰਾਹੀਂ ਪੁਚਾਏ ਜਾਂਦੇ ਸਨ |ਉਹ ਚਿੱਠੀਆਂ ਟੈਲੀਗ੍ਰਾਮਾਂ ਰਾਹੀਂ ਜਾਣ ਲੱਗ ਪਏ |ਹੁਣ ਉਹ ਕੁਝ ਨਹੀਂ ਰਿਹਾ ,ਹਰ ਗੱਲ ਅੱਖ ਦੀ ਪਲਕ ਝੱਲਕਦੇ ਇੱਕ ਤੋਂ ਦੂਜੇ ਕੋਲ ਪਹੁੰਚ ਰਹੀ ਹੈ |ਜਿਸ ਕਰਕੇ ਲੋਕਾਂ ਦਾ ਗੁੱਸਾ ਵੀ ਸੱਤ ਅਸਮਾਨ ਤੇ ਚੜ੍ਹਿਆ ਹੋਇਆ ਹੈ |ਸ਼ਾਂਤੀ ਲੋਕਾਂ ਦੀ ਮੋਬਾਇਲਾਂ ਨੇ ਭੰਗ ਕਰਕੇ ਰੱਖ ਦਿੱਤੀ ਹੈ |ਕੋਈ ਵੀ ਗੱਲ ਘਰ ਵਿੱਚ ਹੁੰਦੀ ਹੈ |ਉਹ ਝੱਟ ਇੱਕ ਤੋਂ ਦੂਜੇ ਤਕ ਪੁਚਾ ਦਿੱਤੀ ਜਾਂਦੀ ਹੈ |ਬਹੁਤਿਆਂ ਘਰਾਂ ਵਿੱਚ ਮੋਬਾਇਲ ਦਾ ਕਲੇਸ਼ ਪਾਇਆ ਹੋਇਆ ਹੈ |ਹੁਣ ਗੱਲ ਕਰੀਐ ਕਿ ਇੱਕ ਕਹਾਵਤ ਹੈ ਕਿ ਧੀਆਂ ਤਾਂ ਰਾਜੇ ਰਾਣਿਆ ਨੇ ਵੀ ਆਪਣੇ ਘਰ ਨਹੀਂ ਰੱਖੀਆਂ |ਉਹ ਵੀ ਵਿਆਹ ਕੇ ਅਗਲੇ ਘਰ ਤੋਰਨੀਆਂ ਹੀ ਪੈਂਦੀਆਂ ਹਨ |ਹੁਣ ਅਗਲਾ ਘਰ ਕਿਹੋ ਜਿਹਾ ਹੋਵੇਂਗਾ |ਇਹ ਕਿਸੇ ਨੂੰ ਵੀ ਨਹੀ ਪਤਾ ਹੁੰਦਾ |ਆਪਾਂ ਪਹਿਲਾਂ ਮੁੰਡਾ ਪਸੰਦ ਕਰਦੇ ਹਾਂ ,ਜਿਸ ਨਾਲ ਕੁੜੀ ਵਿਆਹੁਣੀ ਹੁੰਦੀ ਹੈ |ਬਾਕੀ ਟੱਬਰ ਬਾਰੇ ਤਾਂ ਬਹੁਤੀ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ |ਬਸ ਇੱਕ ਸਮਝੌਤਾ ਹੀ ਹੁੰਦਾ ਹੈ |ਉਹ ਕਰਨਾ ਵੀ ਪੈਂਦਾ ਹੈ ਤੇ ਕਰਨਾ ਵੀ ਚਾਹੀਦਾ ਹੈ |ਹੁਣ ਕੁੜੀ ਦੇ ਮਾਪਿਆਂ ਦੀ ਜੁੰਮੇਵਾਰੀ ਬਣਦੀ ਹੈ ਕਿ ਆਪਣੀ ਧੀ ਨੂੰ ਇਹ ਸਮਝਾ ਕੇ ਤੋਰਨ |ਕਿ ਤੂੰ ਅੱਜ ਤੋਂ ਸਹੁਰੇ ਘਰ ਦੀ ਇੱਜਤ ਹੈ ,ਜਿਵੇਂ ਉਹ ਕਹਿਣ ਤੂੰ ਉਵੇਂ ਹੀ ਕਰੀ |ਤੂੰ ਆਪਣੇ ਘਰ ਵਿੱਚ ਬੇਸ਼ਕ ਲਾਡਲੀ ਸੀ |ਪਰ ਹੁਣ ਤੈਨੂੰ ਬਹੁਤ ਜਿੰਮੇਵਾਰੀ ਸੰਭਾਲਣੀ ਪੈਣੀ ਹੈ |ਇੱਥੇ ਬੇਸ਼ਕ ਤੂੰ ਜਿੰਨਾ ਮਰਜ਼ੀ ਖਾਧਾ ਹੰਢਾਇਆ ਹੈ |ਹੁਣ ਉਹ ਗੱਲ ਨਹੀਂ ਬਣਨੀ |ਜੋ ਉਹ ਖਾਣਗੇ ਉਹੀ ਤੈਨੂੰ ਖਾਣਾ ਪੈਣਾ ਹੈ |ਸੱਸ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੀ ਅੱਜ ਤੋਂ ਉਹ ਤੇਰੀ ਮਾਂ ਹੈ |ਮੈ ਨਹੀਂ ਮੈ ਤਾਂ ਕਦੇ ਕਦਾਈਂ ਪ੍ਰਾਹੁਣਿਆਂ ਵਾਂਗ ਆਵਾਂ ਜਾਂਵਾਂਗੀ |ਆਪਣੇ ਸਹੁਰੇ ਨੂੰ ਆਪਣੇ ਬਾਪੂ ਵਰਗਾ ਹੀ ਸਮਝੀ |ਦਿਉਰ ਜੇਠ ਤੇਰੇ ਭਰਾਵਾਂ ਸਮਾਨ ਹਨ |ਉਹਨਾਂ ਨੂੰ ਦੀ ਇੱਜਤ ਕਰੀ |ਨਣਾਨ ਨੂੰ ਭੈਣਾਂ ਵਾਲਾ ਦਰਜ਼ਾ ਦੇਵੀ |ਵੇਖੀ ਉਹ ਤੇਰੇ ਅਗੇ ਪਿੱਛੇ ਕਿਵੇ ਹੋਵੇਗੀ |ਬਾਕੀ ਰਹੀਆਂ ਚਾਚੀਆਂ ਤਾਈਆਂ ਉਹ ਵੀ ਆਪਣੀਆਂ ਵਰਗੀਆਂ ਹੀ ਹੋਣਗੀਆਂ |ਉਹਨਾਂ ਨੂੰ ਆਪਣੇ ਘਰ ਦੀ ਕੋਈ ਵੀ ਭੇਦ ਤੇ ਉੱਚੀ ਨੀਵੀਂ ਗੱਲ ਨਾ ਦਸੀ |ਸ਼ਰੀਕਾ ਸ਼ਰੀਕਾ ਹੀ ਹੁੰਦਾ ਹੈ |ਜਿਥੋਂ ਤੱਕ ਤੇਰੇ ਪਰਿਵਾਰ ਵਾਲੇ ਉਹਨਾਂ ਨਾਲ ਵਰਤਦੇ ਹੋਣ ਉੱਨਾ ਤੂੰ ਵਰਤ ਲਈ |ਜੇ ਕੋਈ ਤੁਹਾਡੇ ਘਰ ਵਿੱਚ ਕੋਈ ਗੱਲ ਬਾਤ ਹੋ ਵੀ ਜਾਵੇ|ਉਹ ਸਾਨੂੰ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਦੱਸ ਕੇ ਉਸਦਾ ਹੱਲ ਲੱਭ ਲਿਉ |ਫਿਰ ਵੇਖਿਓ ਕੁੜੀ ਕਦੇ ਵੀ ਪੇਕੇ ਆ ਕੇ ਸਹੁਰੇ ਘਰ ਦੀ ਲੜਾਈ ਝਗੜੇ ਦੀ ਗੱਲ ਨਹੀਂ ਕਰੇਗੀ |ਕੁੜੀਆਂ ਦਾ ਬਹੁਤ ਵੱਧੀਆ ਵਸੇਬਾ ਹੋਵੇਗਾ |ਅਗਰ ਕੁੜੀ ਨੂੰ ਇਹ ਕਿਹਾ ਜਾਵੇ ਕਿ ਕੋਈ ਵੀ ਗੱਲ ਅਗਰ ਤੇਰੇ ਸਹੁਰੇ ਪਰਿਵਾਰ ਵਾਲੇ ਤੇਰੇ ਨਾਲ ਕੋਈ ਉੱਚੀ ਨੀਵੀਂ ਕਰਨ ਸਾਨੂੰ ਦਸੀ |ਫਿਰ ਵੇਖੀ ਅਸੀਂ ਉਸਨਾਂ ਦਾ ਜਨਾਜ਼ਾ ਕਿਵੇਂ ਕੱਢਦੇ |ਫਿਰ ਧੀਆਂ ਨਹੀਂ ਵੱਸ ਸਕਦੀਆਂ ਸਹੁਰੇ ਘਰ ਵਿੱਚ |ਧੀਆਂ ਨੂੰ ਪਿਆਰ ਦਿਉ ਰਜ਼ ਕੇ ਸਤਿਕਾਰ ਕਰੋ |ਪਰ ਲਿਫਟ ਕਦੇ ਵੀ ਨਾ ਦਿਉ |ਲਿਫਟ ਤੇ ਪੰਪ ਘਰਾਂ ਦੇ ਘਰ ਤਬਾਹ ਕਰ ਦਿੰਦੇ ਹਨ |ਧੀਆਂ ਪ੍ਰੇਮ ਪਿਆਰ ਨਾਲ ਹੀ ਵਸਾਈਆਂ ਜਾਂਦੀਆਂ ਹਨ |ਰੋਹਬ ਨਾਲ ਜਾਂ ਜਬਰਦਸਤੀ ਨਹੀਂ |ਅਗੋ ਸਹੁਰਿਆਂ ਨੂੰ ਵੀ ਚਾਹੀਦਾ ਹੈ ਕਿ ਨੂੰਹ ਨੂੰ ਨੂੰਹ ਨਹੀਂ ਧੀਆਂ ਨਾਲੋਂ ਵੱਧ ਸਤਿਕਾਰ ਦੇਣ |ਨੂੰਹ ਨੂੰ ਇਹ ਨਾ ਪਤਾ ਲੱਗੇ ਕਿ ਮੈ ਪੇਕੇ ਘਰ ਵਿੱਚ ਰਹਿ ਰਹੀ ਹਾਂ |ਜਾਂ ਫਿਰ ਮੈ ਸਹੁਰੇ ਘਰ ਵਿੱਚ ਆਈ ਹੋਈ ਹਾਂ ਤਾੜੀ ਇੱਕ ਹੱਥ ਨਾਲ ਨਹੀਂ ਦੋਹਾਂ ਹੱਥਾਂ ਨਾਲ ਵੱਜਦੀ ਹੈ |ਇੱਕਲਾ ਕੋਈ ਕੁਝ ਵੀ ਨਹੀਂ ਕਰ ਸਕਦਾ |
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ 7589155501
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly