(ਸਮਾਜ ਵੀਕਲੀ) ਕਬੱਡੀ ਕੱਪ ਪਿੰਡ ਪੱਤੋ ਹੀਰਾ ਸਿੰਘ ਮੋਗਾ ਜੋ 5-6-7 ਫਰਵਰੀ ਨੂੰ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਰਾਊਂਡਾ ਵਿੱਚ ਕਰਵਾਇਆ ਜਾ ਰਿਹਾ ਹੈ। 5 ਫਰਵਰੀ ਦਿਆਂ ਮੈਚਾਂ ਵਿੱਚ ਪਿੰਡ ਪੱਤੋ ਹੀਰਾ ਸਿੰਘ ਦੀਆਂ ਲੜਕੀਆਂ ਨੇ ਵਿਰੋਧੀ ਕਬੱਡੀ ਦੀਆਂ ਟੀਮਾਂ ਨੂੰ ਹਰਾ ਕੇ ਪਹਿਲੇ ਨੰਬਰ ਤੇ ਜਿੱਤ ਦਰਜ਼ ਕਰਵਾਈ। ਜਿਸ ਖੇਡਾਂ ਵਿੱਚ ਸੁਮਨਪ੍ਰੀਤ ਕੌਰ ਪੁੱਤਰੀ ਧਰਮ ਸਿੰਘ ਭੱਟੀ ਨੇ 52 ਕਿਲੋ ਵਾਲੀ ਟੀਮ ਵਿੱਚ ਸਭ ਤੋਂ ਵੱਧ ਜੱਫੇ ਲਾ ਕੇ ਨਮਾਣਾ ਖੱਟਿਆ, ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਇੱਕ ਹਜ਼ਾਰ ਰੁਪਏ ਨਕਦ ਤੇ ਇੱਕ ਕੱਪ ਦੇ ਕੇ ਸਨਮਾਨਿਤ ਕੀਤਾ। ਕਬੱਡੀ ਕੋਚ ਮੱਟੂ ਦੀ ਬਦੋਲਤ ਇਹ ਲੜਕੀਆਂ ਕਈ ਥਾਵਾਂ ਤੋਂ ਜਿੱਤ ਕੇ ਪਿੰਡ ਦਾ ਨਾਂ ਰੋਸ਼ਨ ਕਰ ਚੁੱਕੀਆਂ ਹਨ। ਅਸੀਂ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਕਰੇ ਧੀਆਂ ਹਰ ਖੇਤਰ ਵਿੱਚ ਮੱਲਾਂ ਮਾਰਨ।
ਹਰਪ੍ਰੀਤ ਪੱਤੋ
ਸੰਪਰਕ 94658-21417
ਜਾਰੀ ਕਰਤਾ ਅਜੀਤ ਸਿੰਘ
ਭੁੱਲਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj