ਧੀਆਂ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ)

ਧੀਆਂ ਬਿਨਾਂ ਨਾ ਚੱਲਦਾ ਇਹ ਸੰਸਾਰ ਯਾਰੋ,
ਧੀ ਹੋਵੇ ਤਾਂ ਦੇਵੇ ਲੱਖ ਦੁਆਵਾਂ।
ਮੰਗਦੀ ਮਾਪਿਆਂ ਦਾ ਸੁੱਖ ਸਤਿਕਾਰ ਯਾਰੋ,
ਮਾਪਿਓ….ਧੀਆਂ ਨੂੰ ਕੁੱਖ ਵਿੱਚ ਨਾ ਮਾਰੋ।
ਧੀਆਂ ਬਾਝ ਨਾ ਸੱਜਦੀਆਂ ਮਹਿਫਲਾਂ,
ਧੀਆਂ ਕਾਰਨ ਹੀ ਚਲਦੀਆਂ ਰੈਫ਼ਲਾਂ।
ਧੀਆਂ ਹੁੰਦੀਆਂ ਸਾਂਝੀਆਂ ਜੱਗ ਦੀਆਂ,
ਤਾਈਓਂ ਮੰਨਦੇ ਮੁੰਡੇ ਦੇ ਵਿਆਹ ਤੇ ਧੀ ਧਿਆਣੀ,
ਛੋਟੀ ਹੁੰਦੀ ਨੂੰ ਮੰਨਦੇ….ਧੀ ਕੰਜ਼ਕ ਨਿਆਣੀ।
ਮਾਂ ਬਾਪ ਦੇ ਘਰ…. ਬੇਗਾਨੀ ਧੀਏ,
ਸੋਹਰੇ ਘਰ ਵੀ ਕਹਾਵੇ…. ਪਰਾਈ ਧੀਏ।
ਭਰਾਵਾਂ ਦੀ ਸੁੱਖ ਮੰਗਣ ਵਾਲੀਏ… ਜੀਵੇ ਆਪਣੀ ਸਾਹੀ,
ਸਾਰੀ ਉਮਰ ਜਿਸ ਘਰ ਲਈ ਮਰਦੀ.. ਆਖ਼ਿਰੀ… ਓਥੇ ਵੀ ਕੱਪੜਾ ਨਾਹੀਂ।
ਹਰੀ *ਮਰਦੇ ਵੱਖਤ ਕੱਫ਼ਣ ਤਾਈ…. ਮਾਪਿਆਂ ਤੋਂ ਆਵੇ,
ਜਾਂਦੀ ਜਾਂਦੀ ਨੂੰ,ਮਾਪੇ ਆਪਣਾ ਆਖਰੀ… ਕਰਜ਼ ਮੁਕਾਵੇ।

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸ਼ੋਸਿਲ ਵੈਲਫ਼ੇਅਰ ਸੋਸਾਇਟੀ ਪੰਜਾਬ
            ਰਜਿ.

Previous articleਪਿੰਡ ਰਸੂਲਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ 150 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ, 21 ਮਰੀਜ਼ਾਂ ਦੇ ਕੀਤੇ ਆਪ੍ਰੇਸ਼ਨ
Next articleਬਜ਼ੁਰਗ ਅਤੇ ਦਿਲ ਦੇ ਮਰੀਜ ਸਵੇਰ ਦੀ ਸੈਰ ਤੋ ਕਰਨ ਗੁਰੇਜ – ਡਾ.ਅਕਸਿਤਾ ਗੁਪਤਾ