(ਸਮਾਜ ਵੀਕਲੀ)
ਪੇਕੇ ਘਰ ਵਿੱਚ ਪੁੱਤਰਾਂ ਜਿੰਨ੍ਹਾ ਪਿਆਰ ਨਹੀਂ ਮਿਲਦਾ,
ਸਹੁਰੇ ਘਰ ਵਿੱਚ ਵੀ ਬਣਦਾ ਸਤਿਕਾਰ ਨਹੀਂ ਮਿਲਦਾ
ਹੱਕ ਬਰਾਬਰ ਕਦੋਂ ਮਿਲੂ ਇੱਕ ਘਰਦਿਆਂ ਜੀਆਂ ਨੂੰ
ਹੋਰ ਕਿੰਨਾਂ ਚਿਰ ਸਹਿਣਾ ਪਉ , ਇਹ ਸਭ ਧੀਆਂ ਨੂੰ ।।।
ਦੇਣਾ ਕਿਉਂ ਨਹੀਂ ਚਾਹੁੰਦੇ ਨੇ ਸਿੱਖਿਆ ਉੱਚ ਕੋਟੀ ਤੋਂ
ਖੌਰੇ ਕਦੋਂ ਮਿਲੂ ਆਜਾਦੀ ਓਏ ਇਸ ਸੋਚ ਹੈ ਛੋਟੀ ਤੋਂ
ਕਿੱਥੋਂ ਭਾਲਦੈ ਮੰਜਿਲਾਂ ਕਰ ਖੋਖਲੀਆਂ ਹੀ ਨੀਹਾਂ ਨੂੰ
ਹੋਰ ਕਿੰਨਾਂ ਚਿਰ ਸਹਿਣਾ ਪਉ, ਇਹ ਸਭ ਧੀਆਂ ਨੂੰ ।
ਪੁੱਤਰਾਂ ਲਈ ਆਜਾਦੀ ਤੇ ਕਿਉਂ ਧੀਆਂ ਲਈ ਬੰਦਸ਼ਾਂ ਨੇ
ਆਪਣਿਆਂ ਨਾਲ ਹੀ ਖੌਰੇ ਕਿਹੜੀਆਂ ਕੱਢਦੇ ਰੰਜਸ਼ਾਂ ਨੇ
ਇੱਕ ਮਿੰਟ ਵਿੱਚ ਬਲੀ ਦਾਜ ਦੀ ਚੜਨਾ ਪੈਂਦਾ ਵੀਹਾਂ ਨੂੰ
ਹੋਰ ਕਿੰਨਾਂ ਚਿਰ ਸਹਿਣਾ ਪਉ, ਇਹ ਸਭ ਧੀਆਂ ਨੂੰ ।
‘ਲਹਿਲਵੀ’ ਇਹਨਾਂ ਚਿੜੀਆਂ ਨੇ ਖੌਰੇ ਬਾਜ ਕਦੋਂ ਬਣਨੈ
ਇਹਨਾਂ ਦੀ ਸਿੱਖਿਆ ਨੇ ਹੀ ਇਹਨਾਂ ਦਾ ਦਾਜ ਕਦੋਂ ਬਣਨੈ
ਰੱਬ ਕਰੇ ਕੋਈ ਤੋੜ ਦਵੇ ਇਹਨਾਂ ਪੁੱਠੀਆਂ ਲੀਹਾ ਨੂੰ
ਹੋਰ ਕਿੰਨਾਂ ਚਿਰ ਸਹਿਣਾ ਪਉ, ਇਹ ਸਭ ਧੀਆਂ ਨੂੰ
ਹੋਰ ਕਿੰਨਾਂ ਚਿਰ ਸਹਿਣਾ ਪਉ, ਇਹ ਸਭ ਧੀਆਂ ਨੂੰ
ਮਾਸਟਰ ਲਹਿਲਵੀ
9501007333