ਧੀਆਂ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਲੋਕੋ ਜਾਨ ਤੋਂ ਪਿਆਰੀਆਂ ਹੁੰਦੀਆਂ ਨੇ ਧੀਆਂ,
ਇਹ ਪਰੀਆਂ ਤੋਂ ਵੱਧ ਕੇ ਹੁੰਦੀਆਂ ਨੇ ਧੀਆਂ,
ਦੁੱਖ ਮਾਪਿਆਂ ਦੇ ਵੇਖਣ ਓਹ ਵੀ ਹੁੰਦੀਆਂ ਨੇ ਧੀਆਂ,
ਆਪ ਦੁੱਖ ਨਾ ਦੱਸਣ ਓਹ ਵੀ ਹੁੰਦੀਆਂ ਨੇ ਧੀਆਂ
ਕੀ ਕੋਈ ਕਰੂ ਬਰਾਬਰੀ ਇਹਨਾਂ ਧੀਆਂ,
ਚੀਂ ਚੀਂ ਕਰੀ ਜਾਣ ਵਿਹੜੇ ਵਿੱਚ ਇਹ ਧੀਆਂ,
ਘਰ ਰੌਣਕਾਂ ਲਗਾਉਣ ਓਹ ਵੀ ਹੁੰਦੀਆਂ ਨੇ ਧੀਆਂ,
ਰਹਿਣ ਸਹੁਰੇ ਦੁਖੀ ਹੁੰਦੀਆਂ ਨੇ ਧੀਆਂ ,
ਪਰ ਮਾਪਿਆਂ ਨੂੰ ਦੱਸਣ ਨਾ ਦੁੱਖ ਇਹ ਧੀਆਂ,
ਦੁੱਖ ਮਾਪਿਆਂ ਦੇ ਸਹਿਣ ਓਹ ਵੀ ਹੁੰਦੀਆਂ ਨੇ ਧੀਆਂ,
ਕੋਈ ਨਾ ਕਰੇ ਬਰਾਬਰੀ ਇਹਨਾਂ ਧੀਆਂ ,
ਇਹ ਮੌਤ ਨਾਲ ਲੜ ਜਾਣ ਪਰ ਦੱਸਣ ਨਾ ਧੀਆਂ,
ਮਾਂ ਪਿਓ ਦੀ ਖਾਤਰ ਦੁੱਖ ਦੱਸਣ ਨਾ ਧੀਆਂ,
ਇਹ ਪਰੀਆਂ ਦੇ ਵਾਂਗ ਹੁੰਦੀਆਂ ਨੇ ਧੀਆਂ,
ਭਰਾ ਨਾਲ ਖੜ ਜਾਂ ਓਹ ਵੀ ਹੁੰਦੀਆਂ ਨੇ ਧੀਆਂ,
ਰਹਿਣ ਵਿੱਚ ਪਰਦੇਸਾਂ ਚਾਹੇ ਔਖੀਆਂ ਹੀ ਧੀਆਂ,
ਪਰ ਤੰਗ ਨਾ ਕਰਨ ਕਦੇ ਮਾਪਿਆਂ ਨੂੰ ਧੀਆਂ,
ਧਰਮਿੰਦਰ ਕਰੇ ਸਲਾਮ ਇਹਨਾ ਦਲੇਰ ਜਿਹੀਆਂ ਧੀਆਂ ,
ਇਹਨਾਂ ਵਰਗਾ ਕੌਣ ਇਹ ਹੁੰਦੀਆਂ ਨੇ ਧੀਆਂ,
ਜੋ ਵੀ ਮੁਸੀਬਤ ਆ ਜਾਵੇ ਜ਼ਰ ਲੈਣ ਇਹ ਧੀਆਂ ,
ਧਰਮਿੰਦਰ ਕਰੇ ਕਦਰ ਸਦਾ ਇਹਨਾਂ ਧੀਆਂ ,
ਮੇਰਾ ਸਦਾ ਸਲਾਮ ਰਹੂਗਾ ਇਹਨਾਂ ਧੀਆਂ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮ ਸੰਸਦ ਮਾਮਲਾ: ਮੁੱਖ ਪੁਜਾਰੀ ਨਰਸਿੰਘਾਨੰਦ ਰਿਹਾਅ
Next articleਮਜ਼ਬੂਰੀਆਂ