(ਸਮਾਜਵੀਕਲੀ)
ਧੀਆਂ ਕਿਹੜਾ ਬਹੁਤਾ ਖਾਂਦੀਆਂ ਨੇ
ਜੇ ਮਾਪਿਆਂ ਤਾਈਂ ਹੋਏ ਤਕਲੀਫ਼
ਤਾਂ ਧੀਆਂ ਮਰ – ਮ ਰ ਜਾਂਦੀਆਂ ਨੇ ,
ਮਾਂ ਜਿਹੜੀ ਕੁੱਖ ਨੇ ਪੁੱਤ ਜਣਿਆਂ
ਉਸੇ ਕੁੱਖੋਂ ਹੀ ਧੀਆਂ ਆਈਆਂ ਨੇ
ਦੱਸ ਮਾਂ ਧੀਆਂ ਕਿਓ ਪਰਾਈਆਂ ਨੇ???
ਪੇਕੇ ਕਹਿਣ ਬੇਗਾਨਾ ਧੰਨ ਇਹਨੂੰ
ਸਹੁਰੇ ਕਹਿਣ ਬੇਗਾਨੀ ਜਾਈ ਏ,
ਕਹਿਣ ਨੂੰ ਸਾਡੇ ਘਰ ਦੋ- ਦੋ ਨੇ
ਪਰ ਇੱਕ ਵੀ ਨਾਂ ਅਪਣਾਈਆਂ ਨੇ
ਦੱਸ ਮਾਂ ਧੀਆਂ ਕਿਓ ਪਰਾਈਆਂ ਨੇ???
ਸਭ ਗੱਲਾਂ ਨੂੰ ਹੱਸ ਹੱਸ ਜੀਣਾ
ਇਹ ਧੀਆਂ ਹਿੱਸੇ ਆਇਆ ਏ
ਘੁੱਟ ਵਾਂਗਰ ਹੰਝੂਆਂ ਨੂੰ ਪੀਣਾ
ਇਹ ਜਾਂਦਾ ਕਿਉਂ ਸਿਖਾਇਆ ਏ
ਪੇਕੇ ਸਹੁਰੇ ਉਹਦੀ ਰੂਹ ਬਣ ਜਾਂਦੇ
ਕਿਸੇ ਇੱਕ ਵੀ ਨਾਂ ਗਲ ਲਾਈਆਂ ਨੇ
ਦੱਸ ਮਾਂ ਧੀਆਂ ਕਿਉਂ ਪਰਾਈਆਂ ਨੇ???
ਕਹੇ ਪ੍ਰੀਤ! ਮਾਂ ਧੀਆਂ ਹੁਣ ਬੋਝ ਨਹੀਂ
ਇਹ ਵੀ ਤਾਂ ਸਿਰ ਦਾ ਤਾਜ ਨੇ
ਜਿਸ ਘਰ ਵਿਚ ਹੋਵਣ ਧੀਆਂ
ਇਹ ਵੀ ਤਾਂ ਘਰ ਦੇ ਭਾਗ ਨੇ
ਪੁੱਤਰਾਂ ਵਾਂਗੂ ਧੀਆਂ ਵੀ ਮਾਂ
ਕੁਝ ਜੀਆਂ ਮੋਢੀ ਬਣਾਈਆਂ ਨੇ
ਦੱਸ ਮਾਂ ! ਧੀਆਂ ਕਿਉਂ ਪਰਾਈਆਂ ਨੇ???
ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly