ਬੇਟੀ ਦੇ ਜਨਮ ਦਿਨ ‘ਤੇ ਆਪਣੇ ਜੱਦੀ ਪਿੰਡ ‘ਚ ਬੂਟੇ ਲਗਾਉਣ ਦਾ ਸਲਾਂਘਾਯੋਗ ਉਪਰਾਲਾ

ਡਿੰਨਰ ਪਾਰਟੀ ਦੀਆਂ ਕੁਝ ਝਲਕੀਆਂ।

ਪਿੰਡ ਪੰਜ ਗਰਾਈਆਂ ਵਾਹਲਾ ‘ਚ ਭੇਜੇ 11000 ਰੁਪਏ

ਡਿੰਨਰ ਪਾਰਟੀ ਦੀਆਂ ਕੁਝ ਝਲਕੀਆਂ।

ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ) ਜੀ. ਐਚ.ਪੀ ਪੈਕਰਜ ਅਤੇ ਮੂਵਰਜ ਦੇ ਸੰਚਾਲਕ ਗੁਰਵਿੰਦਰ ਸਿੰਘ ਗੁਰੀ ਦੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ ਅਤੇ ਅਕਾਲ ਪੁਰਖ ਵੱਲੋਂ ਪਿਛਲੇ ਮਹੀਨੇ ਉਨ੍ਹਾਂ ਨੂੰ ਬਖਸ਼ੀ ਪੁੱਤਰ ਦੀ ਦਾਤ ਦੀ ਖੁਸ਼ੀ ‘ਚ ਅਯੋਜਿਤ ਇਕ ਡਿਨਰ ਪਾਰਟੀ ਦੋਰਾਨ ਪਰਿਵਾਰ ਵੱਲੋਂ ਪੰਜਾਬ ਦੇ ਵਾਤਾਵਰਨ ਸਬੰਧੀ ਸੁਚੇਤ ਹੁੰਦਿਆਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਵਾਹਲਾ ਨੇੜੇ ਰਮਦਾਸ (ਅੰਮ੍ਰਿਤਸਰ) ਵਿਖੇ 11 ਹਜ਼ਾਰ ਰੁਪਏ ਦੇ ਛਾਂਦਾਰ ਬੂਟੇ ਲਗਾਉਣ ਦਾ ਸਲਾਂਘਾਯੋਗ ਉਪਰਾਲਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਵਿੰਦਰ ਸਿੰਘ ਗੁਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਿੰਦਰ ਕੌਰ ਨੇ ਦੱਸਿਆ ਕਿ ਸਾਡੇ ਪਰਿਵਾਰ ਦੀ ਚਿਰੋਕਣੀ ਇੱਛਾ ਰਹੀ ਹੈ, ਕਿ ਆਪਣੀ ਕਿਰਤ ਕਮਾਈ ‘ਚੋਂ ਕੁਝ ਪੈਸੇ ਕਿਸੇ ਸਾਂਝੇ ਸਮਾਜਿਕ ਕ‍ਾਰਜ ਲਈ ਖਰਚ ਕੀਤੇ ਜਾਣ ਇਸੇ ਤਹਿਤ ਅਸੀਂ ਆਪਣੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ ਅਤੇ ਬੇਟੇ ਗੁਰਸਹਿਬ ਸਿੰਘ ਦੇ ਜਨਮ ਦੀ ਖੁਸੀ ਮੋਕੇ ਜਿਥੇ ਕਿ ਸਾਕ ਸਬੰਧੀਆਂ ਨਾਲ ਡਿੰਨਰ ਪਾਰਟੀ ਸਾਂਝੀ ਕਰਨ ਦਾ ਫੈਸਲਾ ਕੀਤਾ ਹੈ ਉਥੇ ਰੁੱਖਾਂ ਦੀ ਘਾਟ ਕਾਰਨ ਗੰਧਲੇ ਹੋ ਰਹੇ ਪੰਜਾਬ ਦੇ ਵਾਤਾਵਰਨ ਸਬੰਧੀ ਸਚੇਤ ਹੁੰਦਿਆਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਵਾਹਲਾ ਨੇੜੇ ਰਮਦਾਸ (ਅੰਮਿ੍ਤਸਰ) ‘ਚ ਨਵੇਂ ਬੂਟੇ ਲਗਾਉਣ ਲਈ 11 ਹਜਾਰ ਰੁਪਏ ਦੀ ਰਾਸ਼ੀ ਪੰਜਾਬ ਭੇਜਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿਥੇ ਉਹ ਆਪਣੇ ਖੁਸ਼ੀ ਦੇ ਮੌਕੇ ‘ਤੇ ਹੋਰ ਖਰਚੇ ਕਰਦੇ ਹਨ ਉਥੇ ਪੰਜਾਬ ਵਿਚ ਨਵੇਂ ਬੂਟੇ ਲਗਾਉਣ ‘ਚ ਵੀ ਸਹਿਯੋਗ ਕਰਨਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article” ਧਰਤੀ ਤੋਂ ਚੰਦ ਤੱਕ ਪਹਿਲੀ ਮਨੁੱਖੀ ਪੁਲਾਂਘ “
Next articleਨੰਗਲ ਜੱਟਾਂ ਵਿਖੇ ਕੈਂਪ ਵਿੱਚ ਪਹੁੰਚ ਕੇ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ/ਸ਼ਿਕਾਇਤਾਂ ਕੈਂਪ ਵਿੱਚ ਲੋਕਾਂ ਨੂੰ ਮੁਫ਼ਤ ਬੂਟੇ ਵੀ ਵੰਡੇ ਗਏ